Homeਪੰਜਾਬਲੁਧਿਆਣਾ ਵਿੱਚ ਵਿਸ਼ਵ ਯੁਵਾ ਹੁਨਰ ਦਿਵਸ ਸਮਾਗਮ, 1,044 ਨੌਜਵਾਨਾਂ ਨੂੰ ਮਿਲੇ ਸਰਟੀਫਿਕੇਟ...

ਲੁਧਿਆਣਾ ਵਿੱਚ ਵਿਸ਼ਵ ਯੁਵਾ ਹੁਨਰ ਦਿਵਸ ਸਮਾਗਮ, 1,044 ਨੌਜਵਾਨਾਂ ਨੂੰ ਮਿਲੇ ਸਰਟੀਫਿਕੇਟ ਅਤੇ ਨਿਯੁਕਤੀ ਪੱਤਰ

ਲੁਧਿਆਣਾ ,17 ਜੁਲਾਈ(ਛਤਰਪਾਲ ਸਿੰਘ): ਵਿਸ਼ਵ ਯੁਵਾ ਹੁਨਰ ਦਿਵਸ ਦੇ ਮੌਕੇ ‘ਤੇ ਵਰਲਡ ਸਕਿਲ ਕੈਂਪਸ ਆਫ ਐਕਸੀਲੈਂਸ, ਸਰਕਾਰੀ ਆਈ.ਟੀ.ਆਈ. ਕੈਂਪਸ, ਗਿੱਲ ਰੋਡ ਲੁਧਿਆਣਾ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਪੰਜਾਬ ਭਰ ਦੇ ਹੁਨਰ ਵਿਕਾਸ ਕੇਂਦਰਾਂ ਤੋਂ ਸਿਖਲਾਈ ਪ੍ਰਾਪਤ 1,044 ਨੌਜਵਾਨਾਂ ਨੂੰ ਸਰਟੀਫਿਕੇਟ ਅਤੇ ਨਿਯੁਕਤੀ ਪੱਤਰ ਪ੍ਰਦਾਨ ਕੀਤੇ ਗਏ।

ਸਮਾਗਮ ਵਿੱਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਕੇਂਦਰੀ ਕੌਸ਼ਲ ਵਿਕਾਸ ਅਤੇ ਉਦਯਮਤਾ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਪ੍ਰਭਾਰ) ਜਯੰਤ ਚੌਧਰੀ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ।

ਇਸ ਮੌਕੇ ਪੰਜਾਬ ਭਰ ਤੋਂ 3,000 ਤੋਂ ਵੱਧ ਨੌਜਵਾਨਾਂ, ਉਦਯੋਗਿਕ ਖੇਤਰ ਦੇ ਨੁਮਾਇੰਦਿਆਂ, ਸਿੱਖਿਆ ਸੰਸਥਾਵਾਂ, ਰੁਜ਼ਗਾਰਦਾਤਾਵਾਂ ਅਤੇ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਹਸਤੀਆਂ ਨੇ ਹਿੱਸਾ ਲਿਆ। ਇਹ ਸਮਾਗਮ ਪੰਜਾਬ ਵਿੱਚ ਵਿਸ਼ਵ ਯੁਵਾ ਹੁਨਰ ਦਿਵਸ ਦੇ ਸਭ ਤੋਂ ਵੱਡੇ ਪ੍ਰੋਗਰਾਮਾਂ ਵਿੱਚੋਂ ਇੱਕ ਬਣਿਆ।

ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਹੁਨਰ ਵਿਕਾਸ ਅਤੇ ਰੁਜ਼ਗਾਰ ਸਿਰਜਣ ਦੇ ਖੇਤਰ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਹੁਨਰ ਵਿਕਾਸ ਪੰਜਾਬ ਵਿੱਚ ਬੇਰੁਜ਼ਗਾਰੀ, ਨਸ਼ਿਆਂ ਅਤੇ ਪਰਵਾਸ ਵਰਗੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਇੱਕ ਪ੍ਰਭਾਵਸ਼ਾਲੀ ਹੱਲ ਹੈ।

ਉਨ੍ਹਾਂ ਦੱਸਿਆ ਕਿ ‘ਸਕਿਲ ਫਾਰ ਜੌਬਸ’ ਮੁਹਿੰਮ ਤਹਿਤ ਹਰ ਸਾਲ 5,000 ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਲਈ ਤਿਆਰ ਕੀਤਾ ਜਾ ਰਿਹਾ ਹੈ। ਹੁਨਰ ਵਿਕਾਸ ਕੇਂਦਰਾਂ ਤੋਂ ਸਿਖਲਾਈ ਲੈਣ ਵਾਲੇ ਕਈ ਨੌਜਵਾਨਾਂ ਨੂੰ ਇੰਡੀਗੋ ਏਅਰਲਾਈਨਜ਼, ਤਾਜ ਹੋਟਲਜ਼, ਮੈਰੀਅਟ, ਰੈਡੀਸਨ, ਸ਼ਾਹੀ ਐਕਸਪੋਰਟਸ ਅਤੇ ਏਵਨ ਸਾਈਕਲਜ਼ ਸਮੇਤ ਨਿਰਮਾਣ, ਸਿਹਤ ਸੰਭਾਲ ਅਤੇ ਸੇਵਾ ਖੇਤਰ ਦੀਆਂ ਪ੍ਰਮੁੱਖ ਕੰਪਨੀਆਂ ਵਿੱਚ ਰੁਜ਼ਗਾਰ ਮਿਲਿਆ ਹੈ।

ਸਮਾਗਮ ਦੌਰਾਨ ਰਾਜਪਾਲ ਨੇ ਸਿਖਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਆਰਟੀਫਿਸ਼ਲ ਇੰਟੈਲੀਜੈਂਸ, ਐਡਵਾਂਸਡ ਮੈਨੂਫੈਕਚਰਿੰਗ, ਹੋਸਪਿਟੈਲਿਟੀ, ਹੈਲਥਕੇਅਰ ਅਤੇ ਹੋਰ ਉਭਰਦੇ ਖੇਤਰਾਂ ਨਾਲ ਜੁੜੀਆਂ ਹੁਨਰ ਪ੍ਰਦਰਸ਼ਨੀਆਂ ਅਤੇ ਲਾਈਵ ਡੈਮੋਨਸਟ੍ਰੇਸ਼ਨਾਂ ਦਾ ਜਾਇਜ਼ਾ ਲਿਆ।

ਇਸ ਮੌਕੇ ‘ਤੇ ਨੌਜਵਾਨਾਂ ਨੂੰ ਨਵੇਂ ਯੁੱਗ ਦੀਆਂ ਤਕਨੀਕਾਂ ਨਾਲ ਜੁੜੇ ਹੁਨਰ ਹਾਸਲ ਕਰਨ ਅਤੇ ਰੁਜ਼ਗਾਰ ਦੇ ਵਧੇਰੇ ਮੌਕੇ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਗਿਆ।

RELATED ARTICLES
- Advertisment -
Google search engine
Google search engine
Google search engine

Most Popular

Recent Comments