Home ਪੰਜਾਬ ਹਾਕੀ ਮੈਚ ਦੇਖਣ ਜਾਪਾਨ ਜਾਣਗੇ ਮੁੱਖ ਮੰਤਰੀ ਮਾਨ? ਕੇਂਦਰ ਤੋਂ ਮਨਜ਼ੂਰੀ ਦੀ...

ਹਾਕੀ ਮੈਚ ਦੇਖਣ ਜਾਪਾਨ ਜਾਣਗੇ ਮੁੱਖ ਮੰਤਰੀ ਮਾਨ? ਕੇਂਦਰ ਤੋਂ ਮਨਜ਼ੂਰੀ ਦੀ ਉਡੀਕ

Will CM Bhagwant Mann Travel to Japan for Hockey Match? Centre’s Approval Awaited

0

ਚੰਡੀਗੜ੍ਹ, 25 ਸਤੰਬਰ 2026 (ਛੱਤਰਪਾਲ ਸਿੰਘ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਪਾਨ ਦੇ ਆਈਚੀ-ਨਾਗੋਯਾ ਵਿੱਚ ਹੋ ਰਹੀਆਂ ਏਸ਼ੀਆਈ ਖੇਡਾਂ 2026 ਦੇ ਹਾਕੀ ਮੁਕਾਬਲੇ ਦੇਖਣ ਲਈ ਜਾਪਾਨ ਜਾਣ ਵਾਸਤੇ ਕੇਂਦਰ ਸਰਕਾਰ ਤੋਂ ਲੋੜੀਂਦੀ ਸਿਆਸੀ ਮਨਜ਼ੂਰੀ ਮੰਗੀ ਹੈ। ਏਸ਼ੀਆਈ ਹਾਕੀ ਮਹਾਸੰਘ ਵੱਲੋਂ ਮਾਨ ਅਤੇ ਪੰਜਾਬ ਸਰਕਾਰ ਦੇ ਵਫ਼ਦ ਨੂੰ ਹਾਕੀ ਦੇ ਅਹਿਮ ਮੁਕਾਬਲੇ ਦੇਖਣ ਲਈ ਸੱਦਾ ਦਿੱਤਾ ਗਿਆ ਹੈ। ਸੱਦੇ ਤਹਿਤ 30 ਸਤੰਬਰ ਅਤੇ 1 ਅਕਤੂਬਰ ਨੂੰ ਸੈਮੀਫਾਈਨਲ, ਜਦਕਿ 2 ਅਤੇ 3 ਅਕਤੂਬਰ ਨੂੰ ਫਾਈਨਲ ਮੁਕਾਬਲੇ ਹੋਣੇ ਹਨ। ਮਾਨ ਭਾਰਤੀ ਹਾਕੀ ਟੀਮ ਨੂੰ ਮੈਦਾਨ ਵਿੱਚ ਪਹੁੰਚ ਕੇ ਹੌਸਲਾ ਦੇਣਾ ਚਾਹੁੰਦੇ ਹਨ। ਪੰਜਾਬ ਸਰਕਾਰ ਮੁਤਾਬਕ ਪ੍ਰਸਤਾਵਿਤ ਦੌਰਾ 30 ਸਤੰਬਰ ਤੋਂ 3 ਅਕਤੂਬਰ ਤੱਕ ਹੋ ਸਕਦਾ ਹੈ, ਪਰ ਇਹ ਕੇਂਦਰ ਦੀ ਮਨਜ਼ੂਰੀ ’ਤੇ ਨਿਰਭਰ ਕਰੇਗਾ।  ਇਸ ਦੌਰੇ ਦਾ ਇੱਕ ਹੋਰ ਪੱਖ ਇਹ ਹੈ ਕਿ 27 ਅਕਤੂਬਰ ਤੋਂ 5 ਨਵੰਬਰ ਤੱਕ ਪੰਜਾਬ ਵਿੱਚ ਪੁਰਸ਼ ਏਸ਼ੀਆਈ ਚੈਂਪੀਅਨਜ਼ ਟਰਾਫੀ ਹਾਕੀ ਮੁਕਾਬਲੇ ਕਰਵਾਏ ਜਾਣੇ ਹਨ। ਪੰਜਾਬ ਸਰਕਾਰ ਦੇ ਵਫ਼ਦ ਨੂੰ ਜਾਪਾਨ ਵਿੱਚ ਅੰਤਰਰਾਸ਼ਟਰੀ ਖੇਡ ਮੁਕਾਬਲੇ ਦੇ ਪ੍ਰਬੰਧਾਂ ਦਾ ਤਜਰਬਾ ਹਾਸਲ ਕਰਨ ਦਾ ਮੌਕਾ ਵੀ ਮਿਲ ਸਕਦਾ ਹੈ।ਮੁੱਖ ਮੰਤਰੀ ਮਾਨ ਦੀ ਵਿਦੇਸ਼ ਯਾਤਰਾ ਲਈ ਕੇਂਦਰੀ ਮਨਜ਼ੂਰੀ ਦਾ ਮਾਮਲਾ ਪਹਿਲਾਂ ਵੀ ਚਰਚਾ ਵਿੱਚ ਰਹਿ ਚੁੱਕਾ ਹੈ। ਅਗਸਤ 2024 ਵਿੱਚ ਪੈਰਿਸ ਓਲੰਪਿਕ ਦੌਰਾਨ ਭਾਰਤੀ ਹਾਕੀ ਟੀਮ ਦਾ ਮੈਚ ਦੇਖਣ ਲਈ ਉਨ੍ਹਾਂ ਨੂੰ ਮਨਜ਼ੂਰੀ ਨਹੀਂ ਮਿਲੀ ਸੀ। ਇਸ ਤੋਂ ਇਲਾਵਾ ਜਨਵਰੀ 2026 ਵਿੱਚ ਪ੍ਰਸਤਾਵਿਤ ਬਰਤਾਨੀਆ ਅਤੇ ਇਜ਼ਰਾਈਲ ਦੌਰੇ ਲਈ ਵੀ ਕੇਂਦਰ ਨੇ ਸਿਆਸੀ ਮਨਜ਼ੂਰੀ ਨਹੀਂ ਦਿੱਤੀ ਸੀ। ਫਿਲਹਾਲ ਜਾਪਾਨ ਦੌਰੇ ਬਾਰੇ ਅੰਤਿਮ ਫੈਸਲਾ ਕੇਂਦਰ ਦੀ ਮਨਜ਼ੂਰੀ ਤੋਂ ਬਾਅਦ ਹੀ ਹੋਵੇਗਾ।

Exit mobile version