Homeਪਟਿਆਲਾ ਅਪਡੇਟਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਪਤੀ ਦਾ ਕ.ਤ.ਲ.: ਛੱਤ ਤੋਂ...

ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਪਤੀ ਦਾ ਕ.ਤ.ਲ.: ਛੱਤ ਤੋਂ ਡਿੱਗਣ ਦਾ ਘੜਿਆ ਝੂਠ ਬੇਨਕਾਬ

ਘਨੌਰ/ਪਟਿਆਲਾ, 22 ਜੁਲਾਈ, 2026 (ਦੀਪਕ ਦੱਤਾ): ਥਾਣਾ ਘਨੌਰ ਅਧੀਨ ਪੈਂਦੇ ਪਿੰਡ ਹਰਿਮਾਜਰਾ ਵਿਖੇ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਵਿਆਹ ਦੇ 17 ਸਾਲ ਬਾਅਦ ਇੱਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਘਟਨਾ ਨੂੰ ਹਾਦਸਾ ਦਿਖਾਉਣ ਲਈ ਮੁਲਜ਼ਮ ਔਰਤ ਨੇ ਪਤੀ ਦੇ ਛੱਤ ਤੋਂ ਡਿੱਗਣ ਦੀ ਝੂਠੀ ਕਹਾਣੀ ਵੀ ਘੜੀ, ਪਰ ਪੁਲੀਸ ਦੀ ਮੁਢਲੀ ਜਾਂਚ ‘ਚ ਭੇਤ ਖੁੱਲ੍ਹ ਗਿਆ। ਪੁਲੀਸ ਨੇ ਮਾਮਲੇ ‘ਚ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 103(1) ਅਤੇ 61(2) ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅੰਬਾਲਾ ਜ਼ਿਲ੍ਹੇ ਦੇ ਪਿੰਡ ਡੰਡਿਆਣਾ ਦੇ ਰਹਿਣ ਵਾਲੇ ਮੋਤੀ ਰਾਮ ਨੇ ਪਟਿਆਲਾ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ‘ਚ ਦੱਸਿਆ ਕਿ ਉਸ ਦੇ ਜੀਜਾ ਸੁਖਵਿੰਦਰ ਸਿੰਘ (ਨਿਵਾਸੀ ਹਰਿਮਾਜਰਾ) ਦਾ ਵਿਆਹ ਕਰੀਬ 17 ਸਾਲ ਪਹਿਲਾਂ ਹਰਜੀਤ ਕੌਰ ਨਾਲ ਹੋਇਆ ਸੀ। 20 ਜੁਲਾਈ ਨੂੰ ਪਰਿਵਾਰ ਨੂੰ ਸੂਚਨਾ ਮਿਲੀ ਕਿ ਸੁਖਵਿੰਦਰ ਸਿੰਘ ਗੰਭੀਰ ਹਾਲਤ ‘ਚ ਪਟਿਆਲਾ ਦੇ ਰਾਜਿੰਦਰਾ ਹਸਪਤਾਲ ‘ਚ ਦਾਖ਼ਲ ਹੈ। ਸਿਰ ‘ਤੇ ਡੂੰਘੀਆਂ ਸੱਟਾਂ ਅਤੇ ਬੇਹੋਸ਼ੀ ਦੀ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ GMCH ਸੈਕਟਰ-32, ਚੰਡੀਗੜ੍ਹ ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਨਜਾਇਜ਼ ਸੰਬੰਧਾਂ ‘ਚ ਰੋੜਾ ਬਣਨ ‘ਤੇ ਰਚੀ ਗਈ ਸਾਜ਼ਿਸ਼
ਸ਼ਿਕਾਇਤਕਰਤਾ ਅਨੁਸਾਰ, ਹਰਜੀਤ ਕੌਰ ਦੇ ਸ਼ਿੰਦਰ ਸਿੰਘ ਨਾਮਕ ਵਿਅਕਤੀ ਨਾਲ ਨਜਾਇਜ਼ ਸੰਬੰਧ ਸਨ। ਇਸੇ ਗੱਲ ਨੂੰ ਲੈ ਕੇ ਘਰ ‘ਚ ਅਕਸਰ ਕਲੇਸ਼ ਰਹਿੰਦਾ ਸੀ। ਦੋਸ਼ ਹੈ ਕਿ 19 ਅਤੇ 20 ਜੁਲਾਈ ਦੀ ਵਿਚਕਾਰਲੀ ਰਾਤ ਨੂੰ ਹਰਜੀਤ ਕੌਰ ਅਤੇ ਸ਼ਿੰਦਰ ਸਿੰਘ ਨੇ ਸਾਜ਼ਿਸ਼ ਤਹਿਤ ਸੁਖਵਿੰਦਰ ਸਿੰਘ ਦੇ ਸਿਰ ‘ਤੇ ਲੋਹੇ ਦੀ ਰੋਡ ਜਾਂ ਕਿਸੇ ਭਾਰੀ ਚੀਜ਼ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਛੱਤ ਤੋਂ ਡਿੱਗਣ ਦਾ ਝੂਠ ਬੇਨਕਾਬ
ਵਾਰਦਾਤ ਤੋਂ ਬਾਅਦ ਮੁਲਜ਼ਮ ਪਤਨੀ ਨੇ ਮਾਮਲੇ ‘ਤੇ ਪਰਦਾ ਪਾਉਣ ਲਈ ਹਸਪਤਾਲ ‘ਚ ਦਾਅਵਾ ਕੀਤਾ ਸੀ ਕਿ ਸੁਖਵਿੰਦਰ ਸਿੰਘ ਛੱਤ ਤੋਂ ਡਿੱਗ ਕੇ ਜ਼ਖ਼ਮੀ ਹੋਇਆ ਹੈ। ਹਾਲਾਂਕਿ, ਮੌਕੇ ਦੀ ਜਾਂਚ ਅਤੇ ਸੱਟਾਂ ਦੇ ਨਿਸ਼ਾਨ ਦੇਖ ਕੇ ਪੁਲੀਸ ਨੂੰ ਛੱਤ ਤੋਂ ਡਿੱਗਣ ਦੀ ਕਹਾਣੀ ‘ਤੇ ਸ਼ੱਕ ਹੋਇਆ।
RELATED ARTICLES
- Advertisment -
Google search engine
Google search engine
Google search engine

Most Popular

Recent Comments