Home ਪੰਜਾਬ ਪੀ.ਏ.ਯੂ-ਕੇ.ਵੀ.ਕੇ ਵਿਖੇ “ਬੱਕਰੀ ਪਾਲਣ” ਬਾਰੇ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਇਆ

ਪੀ.ਏ.ਯੂ-ਕੇ.ਵੀ.ਕੇ ਵਿਖੇ “ਬੱਕਰੀ ਪਾਲਣ” ਬਾਰੇ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਇਆ

Participants received practical and technical knowledge on scientific goat rearing, management, and income generation opportunities.

0
ਸੰਗਰੂਰ, 03 ਅਗਸਤ, 2026 (ਦੀਪਕ ਦੱਤਾ) : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵਿਖੇ “ਬੱਕਰੀ ਪਾਲਣ” ਬਾਰੇ ਪੰਜ-ਦਿਨਾਂ ਦਾ ਕਿੱਤਾਮੁਖੀ ਸਿਖਲਾਈ ਕੋਰਸ ਡਾ. ਮਨਦੀਪ ਸਿੰਘ, ਇੰਚਾਰਜ, ਪੀ.ਏ.ਯੂ- ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ। ਇਸ ਸਿਖਲਾਈ ਕੋਰਸ ਵਿੱਚ ਸੰਗਰੂਰ ਅਤੇ ਮਾਨਸਾ ਜ਼ਿਲ੍ਹਿਆਂ ਦੇ ਕੁੱਲ 45 ਕਿਸਾਨਾਂ, ਕਿਸਾਨ ਬੀਬੀਆਂ ਅਤੇ ਪੇਂਡੂ ਨੌਜਵਾਨਾਂ ਨੇ ਭਾਗ ਲਿਆ।
ਸਿਖਲਾਈ ਕੋਰਸ ਦਾ ਉਦਘਾਟਨ ਕਰਦਿਆਂ ਡਾ. ਮਨਦੀਪ ਸਿੰਘ ਨੇ ਭਾਗੀਦਾਰਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਕੇ.ਵੀ.ਕੇ. ਦੇ ਮੰਤਵ ਅਤੇ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਬੱਕਰੀ ਪਾਲਣ ਦੀ ਖੇਤੀਬਾੜੀ ਸਹਾਇਕ ਧੰਦੇ ਵਜੋਂ ਸੰਭਾਵਨਾ ‘ਤੇ ਚਾਨਣਾ ਪਾਇਆ ਅਤੇ ਸਿਖਿਆਰਥੀਆਂ ਨੂੰ ਆਮਦਨ ਅਤੇ ਰੁਜ਼ਗਾਰ ਦੇ ਮੌਕੇ ਵਧਾਉਣ ਲਈ ਇਸ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਬੱਕਰੀ ਪਾਲਣ ਇੱਕ ਘੱਟ-ਜੋਖਮ, ਉੱਚ-ਮੰਗ ਵਾਲਾ ਅਤੇ ਵਿਸਥਾਰਯੋਗ ਕਿੱਤਾ ਹੈ। ਇਹ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਬਿਨਾਂ ਜ਼ਿਆਦਾ ਜ਼ਮੀਨ ਦੇ ਆਮਦਨ ਵਧਾਉਣ ਦਾ ਇੱਕ ਵਧੀਆ ਤਰੀਕਾ ਹੈ। ਟ੍ਰੇਨਿੰਗ ਦੌਰਾਨ ਭਾਗੀਦਾਰਾਂ ਦੀ ਮੌਜੂਦਾ ਸਮਝ ਨੂੰ ਜਾਣਨ ਲਈ ਸਿਖਲਾਈ ਤੋਂ ਪਹਿਲਾਂ ਇੱਕ ਮੁਲਾਂਕਣ ਵੀ ਕੀਤਾ ਗਿਆ।
ਡਾ. ਅਜੇ ਸਿੰਘ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ) ਅਤੇ ਕੋਰਸ ਕੋਆਰਡੀਨੇਟਰ ਨੇ ਬੱਕਰੀ ਪਾਲਣ ਦੇ ਮਹੱਤਵਪੂਰਨ ਪਹਿਲੂਆਂ ‘ਤੇ ਵਿਸਥਾਰਪੂਵਕ ਜਾਣਕਾਰੀ ਦਿੱਤੀ। ਜਿਸ ਵਿੱਚ ਬੱਕਰੀ ਪਾਲਣ ਦਾ ਪਿਛੋਕੜ ਅਤੇ ਸੁਧਰੀਆਂ ਨਸਲਾਂ, ਜਾਨਵਰਾਂ ਦੀ ਚੋਣ, ਨਵਜੰਮੇ ਬੱਕਰਿਆਂ ਅਤੇ ਦੁੱਧ ਦੇਣ ਵਾਲੀਆਂ ਬੱਕਰੀਆਂ ਦੀ ਦੇਖਭਾਲ ਅਤੇ ਪ੍ਰਬੰਧਨ, ਰਿਹਾਇਸ਼, ਪਾਣੀ ਪ੍ਰਬੰਧਨ, ਅੰਦਰੂਨੀ ਅਤੇ ਬਾਹਰੀ ਪਰਜੀਵੀਆਂ ਦਾ ਕੰਟਰੋਲ, ਅਤੇ ਰਿਕਾਰਡ ਰੱਖਣਾ ਸ਼ਾਮਲ ਸਨ।
ਡਾ. ਗੁਰਲਾਲ ਸਿੰਘ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ), ਕੇ.ਵੀ.ਕੇ., ਬਠਿੰਡਾ ਨੇ ਬੱਕਰੀਆਂ ਲਈ ਖੁਰਾਕ ਤਿਆਰ ਕਰਨ ਅਤੇ ਪੋਸ਼ਣ ਪ੍ਰਬੰਧਨ ਬਾਰੇ ਜਾਣਕਾਰੀ ਕੀਤੀ। ਡਾ. ਓਂਕਾਰ ਜਿੰਦਲ, ਵੈਟਰਨਰੀ ਅਫਸਰ, ਸੰਗਰੂਰ ਨੇ ਬੱਕਰੀਆਂ ਦੀਆਂ ਬਿਮਾਰੀਆਂ, ਰੋਕਥਾਮ ਦੇ ਉਪਾਅ, ਜੀਵ ਸੁਰੱਖਿਆ ਅਭਿਆਸਾਂ ਅਤੇ ਟੀਕਾਕਰਨ ਦਿਨਸਮਾਂ-ਸਾਰਣੀ ਬਾਰੇ ਦੱਸਿਆ।
ਡਾ. ਅਮਨਦੀਪ ਕੌਰ, ਮੱਛੀ ਪਾਲਣ ਅਫਸਰ, ਸੰਗਰੂਰ ਨੇ ਏਕੀਕ੍ਰਿਤ ਬੱਕਰੀ ਅਤੇ ਮੱਛੀ ਪਾਲਣ ਬਾਰੇ ਜਾਣਕਾਰੀ ਦਿੱਤੀ। ਸ਼੍ਰੀ ਸੁਰਮੁਖ ਸਿੰਘ, ਲੀਡ ਬੈਂਕ ਮੈਨੇਜਰ, ਐਸ.ਬੀ.ਆਈ., ਸੰਗਰੂਰ ਨੇ ਬੱਕਰੀ ਪਾਲਕਾਂ ਲਈ ਸਬਸਿਡੀਆਂ ਅਤੇ ਕਰਜ਼ਾ ਸਕੀਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਸਿਖਲਾਈ ਦੇ ਹਿੱਸੇ ਵਜੋਂ, ਭਾਗੀਦਾਰਾਂ ਨੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ, ਲੁਧਿਆਣਾ ਦੇ ਬੱਕਰੀ ਫਾਰਮ ਦਾ ਦੌਰਾ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੇ ਮਾਹਿਰਾਂ ਨਾਲ ਗੱਲਬਾਤ ਕੀਤੀ ਅਤੇ ਬੱਕਰੀ ਪ੍ਰਬੰਧਨ ਦੇ ਸਰਵੋਤਮ ਅਭਿਆਸਾਂ ਨੂੰ ਦੇਖਿਆ। ਅੰਤ ਵਿੱਚ ਸਾਰੇ ਭਾਗੀਦਾਰਾਂ ਨੂੰ ਬੱਕਰੀ ਪਾਲਣ ਨਾਲ ਸਬੰਧਤ ਸਾਹਿਤ ਵੀ ਵੰਡਿਆ ਗਿਆ।
ਸਿਖਿਆਰਥੀਆਂ ਨਾਲ ਨਿਰੰਤਰ ਸਹਾਇਤਾ ਨੂੰ ਯਕੀਨੀ ਬਣਾਉਣ ਲਈ, ਬੱਕਰੀ ਪਾਲਣ ਅਤੇ ਪਸ਼ੂ ਪਾਲਣ ਨਾਲ ਸਬੰਧਤ ਅਪਡੇਟਾਂ ਅਤੇ ਤਕਨੀਕੀ ਸਲਾਹਾਂ ਨੂੰ ਸਾਂਝਾ ਕਰਨ ਲਈ ਸਿਖਿਆਰਥੀਆਂ ਦਾ ਇੱਕ ਵਟਸਐਪ ਗਰੁੱਪ ਵੀ ਬਣਾਇਆ ਗਿਆ।

Exit mobile version