Home ਪੰਜਾਬ ਵੈਟਨਰੀ ਯੂਨੀਵਰਸਿਟੀ ‘ਕੌਮੀ ਦੁੱਧ ਦਿਵਸ’ ਮੌਕੇ ਦੁੱਧ ਵਿੱਚ ਮਿਲਾਵਟ ਦੀ ਜਾਂਚ ਲਈ...

ਵੈਟਨਰੀ ਯੂਨੀਵਰਸਿਟੀ ‘ਕੌਮੀ ਦੁੱਧ ਦਿਵਸ’ ਮੌਕੇ ਦੁੱਧ ਵਿੱਚ ਮਿਲਾਵਟ ਦੀ ਜਾਂਚ ਲਈ ਲਗਾਏਗੀ ਮੁਫ਼ਤ ਕੈਂਪ 

Free Milk Adulteration Testing Camp to Be Organised on National Milk Day

0

ਲੁਧਿਆਣਾ, 16 ਨਵੰਬਰ, 2026 (ਛਤਰਪਾਲ ਸਿੰਘ ) : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦਾ ‘ਕਾਲਜ ਆਫ਼ ਡੇਅਰੀ ਐਂਡ ਫੂਡ ਸਾਇੰਸ ਟੈਕਨਾਲੋਜੀ’, ‘ਕੌਮੀ ਦੁੱਧ ਦਿਵਸ’ ਮਨਾਉਣ ਦੇ ਉਦੇਸ਼ ਨਾਲ 19 ਨਵੰਬਰ ਤੋਂ 26 ਨਵੰਬਰ 2026 ਤੱਕ ਦੁੱਧ ਵਿੱਚ ਮਿਲਾਵਟ ਦੀ ਮੁਫ਼ਤ ਜਾਂਚ ਲਈ ਇੱਕ ਕੈਂਪ ਆਯੋਜਿਤ ਕਰ ਰਿਹਾ ਹੈ। ਇਸ ਉਪਰਾਲੇ ਦਾ ਮੁੱਖ ਮੰਤਵ ਖ਼ਪਤਕਾਰਾਂ ਨੂੰ ਦੁੱਧ ਦੀ ਗੁਣਵੱਤਾ ਅਤੇ ਇਸ ਵਿੱਚ ਮੌਜੂਦ ਪੌਸ਼ਟਿਕ ਤੱਤਾਂ ਬਾਰੇ ਜਾਗਰੂਕ ਕਰਨਾ ਹੈ। ਇੱਕ ਹਫ਼ਤੇ ਤੱਕ ਚੱਲਣ ਵਾਲੇ ਇਸ ਕੈਂਪ ਦੌਰਾਨ, ਖਪਤਕਾਰਾਂ ਦੇ ਦੁੱਧ ਦੇ ਨਮੂਨਿਆਂ ਦੀ ਮੁਫ਼ਤ ਜਾਂਚ ਕੀਤੀ ਜਾਵੇਗੀ। ਇਸ ਵਿੱਚ ਦੁੱਧ ਦੇ ਮੁੱਖ ਅੰਸ਼ਾਂ ਜਿਵੇਂ ਕਿ ਚਿਕਨਾਈ ਅਤੇ ਚਿਕਨਾਈ ਤੋਂ ਇਲਾਵਾ ਤੱਤਾਂ  ਦੀ ਜਾਂਚ ਦੇ ਨਾਲ-ਨਾਲ, ਆਮ ਤੌਰ ‘ਤੇ ਕੀਤੀ ਜਾਣ ਵਾਲੀ ਮਿਲਾਵਟ—ਜਿਵੇਂ ਕਿ ਯੂਰੀਆ, ਖੰਡ, ਮਾਲਟੋਡੈਕਸਟ੍ਰਿਨ, ਵਾਧੂ ਪਾਣੀ ਅਤੇ ਅਮੋਨੀਅਮ ਮਿਸ਼ਰਣਾਂ—ਦਾ ਪਤਾ ਲਗਾਇਆ ਜਾਵੇਗਾ।

ਜਾਂਚ ਉਸੇ ਦਿਨ ਕੀਤੀ ਜਾਵੇਗੀ ਅਤੇ ਰਿਪੋਰਟਾਂ ਸਬੰਧਤ ਖ਼ਪਤਕਾਰਾਂ ਨੂੰ ਦਿੱਤੀਆਂ ਜਾਣਗੀਆਂ, ਤਾਂ ਜੋ ਉਹ ਆਪਣੇ ਦੁੱਧ ਦੀ ਗੁਣਵੱਤਾ ਅਤੇ ਸ਼ੁੱਧਤਾ ਨੂੰ ਸਮਝ ਸਕਣ। ਇਸ ਜਨਤਕ ਜਾਗਰੂਕਤਾ ਮੁਹਿੰਮ ਰਾਹੀਂ, ਯੂਨੀਵਰਸਿਟੀ ਦਾ ਉਦੇਸ਼ ਖ਼ਪਤਕਾਰਾਂ ਨੂੰ ਉਨ੍ਹਾਂ ਦੁਆਰਾ ਵਰਤੇ ਜਾਣ ਵਾਲੇ ਦੁੱਧ ਬਾਰੇ ਵਿਗਿਆਨਕ ਜਾਣਕਾਰੀ ਪ੍ਰਦਾਨ ਕਰਕੇ ਸਮਰੱਥ ਬਣਾਉਣਾ ਅਤੇ ਉਨ੍ਹਾਂ ਨੂੰ ਦੁੱਧ ਦੀ ਗੁਣਵੱਤਾ ਤੇ ਸੁਰੱਖਿਆ ਬਾਰੇ ਸੂਝਵਾਨ ਫੈਸਲੇ ਲੈਣ ਲਈ ਜਾਗਰੂਕ ਕਰਨਾ ਹੈ। ਸਾਰੇ ਖ਼ਪਤਕਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਕੈਂਪ ਵਿੱਚ ਹਿੱਸਾ ਲੈਣ ਅਤੇ ਆਪਣੇ ਕੱਚੇ (ਉਬਾਲੇ ਨਾ ਗਏ) ਦੁੱਧ ਦੇ ਨਮੂਨੇ (ਲਗਭਗ 100 ਮਿਲੀਲੀਟਰ) ਇੱਕ ਸਾਫ਼ ਬੋਤਲ ਵਿੱਚ ਪਾ ਕੇ ਕਾਲਜ ਦੇ ‘ਡੇਅਰੀ ਕੈਮਿਸਟਰੀ ਵਿਭਾਗ’ ਵਿੱਚ ਮੁਫ਼ਤ ਜਾਂਚ ਲਈ ਲਿਆਉਣ। ਇਹ ਉਪਰਾਲਾ ਖ਼ਪਤਕਾਰ ਜਾਗਰੂਕਤਾ, ਭੋਜਨ ਸੁਰੱਖਿਆ ਅਤੇ ਜਨਤਕ ਸਿਹਤ ਪ੍ਰਤੀ ਯੂਨੀਵਰਸਿਟੀ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦਾ ਹੈ।

Exit mobile version