Home ਪੰਜਾਬ ਵੈਟਨਰੀ ਯੂਨੀਵਰਸਿਟੀ ਦੇ ਵਿਗਿਆਨੀ ਨੇ ਕੌਮੀ ਕਾਰਜਸ਼ਾਲਾ ਵਿੱਚ ਨੌਜਵਾਨ ਵੈਟਨਰੀ ਡਾਕਟਰਾਂ ਨੂੰ ਦਿੱਤਾ ਗਿਆਨ

ਵੈਟਨਰੀ ਯੂਨੀਵਰਸਿਟੀ ਦੇ ਵਿਗਿਆਨੀ ਨੇ ਕੌਮੀ ਕਾਰਜਸ਼ਾਲਾ ਵਿੱਚ ਨੌਜਵਾਨ ਵੈਟਨਰੀ ਡਾਕਟਰਾਂ ਨੂੰ ਦਿੱਤਾ ਗਿਆਨ

Veterinary University Scientist Shares Expert Knowledge and Practical Insights with Young Veterinarians at a National-Level Workshop.

0

ਲੁਧਿਆਣਾ 30 ਅਕਤੂਬਰ 2026 (ਚੌਧਰੀ ਪ੍ਰਭਜੀਤ ਸਿੰਘ ) : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਨਰੀ ਮੈਡੀਸਨ ਵਿਭਾਗ ਤੋਂ ਡਾ. ਸ਼ਬਨਮ ਸਿੱਧੂ ਨੂੰ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਵੈਟਨਰੀ ਐਜੂਕੇਸ਼ਨ ਐਂਡ ਰਿਸਰਚ, ਰਾਜਸਥਾਨ ਯੂਨੀਵਰਸਿਟੀ ਆਫ ਵੈਟਨਰੀ ਐਂਡ ਐਨੀਮਲ ਸਾਇੰਸਜ਼, ਜੋਬਨਰ, ਜੈਪੁਰ ਵੱਲੋਂ ਵੈਟਨਰੀ ਮੈਡੀਸਨ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਲਈ ਸੱਦਾ ਦਿੱਤਾ ਗਿਆ ਸੀ ਉਨ੍ਹਾਂ ਨੇ ਇਸ ਕਾਰਜਸ਼ਾਲਾ ਦੌਰਾਨ ਕਾਰਡੀਓਲੋਜੀ ( ਦਿਲ ਦੀ ਕਾਰਜਸ਼ੈਲੀ) ਨੂੰ ਨਿਯੰਤਰਿਤ ਕਰਨ ਵਾਲੇ ਬੁਨਿਆਦੀ ਸਿਧਾਂਤਾਂ ਅਤੇ ਅਭਿਆਸਾਂ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਗੱਲਬਾਤ ਦੌਰਾਨ ਕੁੱਤਿਆਂ ਵਿੱਚ ਈਕੋ-ਕਾਰਡੀਓਗ੍ਰਾਫੀ ਦੇ ਸੰਚਾਲਨ ਅਤੇ ਤੱਥਾਂ ਦੀ ਵਿਆਖਿਆ ਦੀ ਸਿਖਲਾਈ ਵੀ ਦਿੱਤੀ। ਡਾ. ਸੁਸ਼ਮਾ ਛਾਬੜਾ, ਮੁਖੀ, ਵੈਟਨਰੀ ਮੈਡੀਸਨ ਵਿਭਾਗ ਨੇ ਕਿਹਾ ਕਿ ਈਕੋ-ਕਾਰਡੀਓਗ੍ਰਾਫੀ ਕੁੱਤਿਆਂ ਦੀ ਸਿਹਤ ਸੰਭਾਲ ਵਿੱਚ ਕਾਫੀ ਮਹੱਤਵਪੂਰਨ ਹੈ ਕਿਉਂਕਿ ਦਿਲ ਨਾਲ ਸਬੰਧਤ ਸਥਿਤੀਆਂ ਦੀ ਜਾਂਚ ਲਈ ਇਸਦੀ ਵਿਆਪਕ ਉਪਯੋਗਤਾ ਹੈ ਯੂਨੀਵਰਸਿਟੀ ਦਾ ਵੈਟਨਰੀ ਮੈਡੀਸਨ ਵਿਭਾਗ ਇਸ ਖੇਤਰ ਵਿੱਚ ਮੋਹਰੀ ਹੈ ਅਤੇ ਇਸ ਵਿੱਚ ਜਾਨਵਰਾਂ ਦੀਆਂ ਕਿਸਮਾਂ ਦੀਆਂ ਵੱਖ-ਵੱਖ ਸ੍ਰੇਣੀਆਂ ਸੰਬੰਧੀ ਅਤਿ-ਆਧੁਨਿਕ ਸਹੂਲਤਾਂ ਅਤੇ ਮੁਹਾਰਤ ਮੌਜੂਦ ਹੈ। ਡਾ. ਸਵਰਨ ਸਿੰਘ ਰੰਧਾਵਾ, ਡੀਨ, ਵੈਟਨਰੀ ਸਾਇੰਸ ਕਾਲਜ ਨੇ ਦੱਸਿਆ ਕਿ ਵੈਟਨਰੀ ਯੂਨੀਵਰਸਿਟੀ, ਲੁਧਿਆਣਾ ਨੇ ਪਸ਼ੂਆਂ ਦੇ ਰੋਗਾਂ ਦੇ ਨਿਦਾਨ ਅਤੇ ਇਲਾਜ ਵਿੱਚ ਸ਼ਾਨਦਾਰ ਤਰੱਕੀ ਕੀਤੀ ਹੈ। ਯੂਨੀਵਰਸਿਟੀ ਆਪਣੇ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਰਾਹੀਂ ਪਸ਼ੂਧਨ ਖੇਤਰ ਵਿੱਚ ਪੇਸ਼ੇਵਰਾਂ ਦੇ ਹੁਨਰ ਨੂੰ ਵਧਾਉਣ ਵਿੱਚ ਯੋਗਦਾਨ ਪਾ ਰਹੀ ਹੈ। ਯੂਨੀਵਰਸਿਟੀ ਨੇ ਇੱਕ ਕੁਸ਼ਲ ਅਤੇ ਹੁਨਰਮੰਦ ਵਾਤਾਵਰਨਕ ਢਾਂਚਾ ਬਣਾਉਣ ਲਈ ਸਹਿਯੋਗੀ ਸੰਸਥਾਵਾਂ ਅਤੇ ਪੇਸ਼ੇਵਰ ਸਮਾਜ ਨਾਲ ਮਜ਼ਬੂਤ ਸਬੰਧ ਬਣਾਏ ਹਨ। ਉਨ੍ਹਾਂ ਡਾ ਸ਼ਬਨਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਵੈਟਨਰੀ ਮੈਡੀਸਨ ਵਿੱਚ ਖੋਜ ਅਤੇ ਸਿੱਖਿਆ ਦੇ ਵਾਧੇ ਲਈ  ਵੈਟਨਰੀ ਸਿੱਖਿਆ ਅਤੇ ਵੈਟਨਰੀ ਪੇਸ਼ੇਵਰਾਂ ਵਿੱਚ ਸਬੰਧ ਬੇਹੱਦ ਜ਼ਰੂਰੀ ਹਨ।

Exit mobile version