Homeਪੰਜਾਬਵੈਟਨਰੀ ਯੂਨੀਵਰਸਿਟੀ ਵੱਲੋਂ ਚਾਰੇ ਬਾਰੇ ਵਿਚਾਰ-ਚਰਚਾ ਸੈਸ਼ਨ ਦਾ ਆਯੋਜਨ

ਵੈਟਨਰੀ ਯੂਨੀਵਰਸਿਟੀ ਵੱਲੋਂ ਚਾਰੇ ਬਾਰੇ ਵਿਚਾਰ-ਚਰਚਾ ਸੈਸ਼ਨ ਦਾ ਆਯੋਜਨ

Veterinary University Organizes Discussion Session on Fodder Production and Management

ਲੁਧਿਆਣਾ 16 ਅਕਤੂਬਰ, 2026 (ਗੁਰਮੀਤ ਸਿੰਘ ਤੁੰਗ) : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ  ਵੱਲੋਂ “ਚਾਰਾ ਉਤਪਾਦਨ: ਸਥਿਤੀ, ਚੁਣੌਤੀਆਂ ਅਤੇ ਭਵਿੱਖੀ ਰਣਨੀਤੀ” ਵਿਸ਼ੇ ‘ਤੇ ਇੱਕ ਵਿਚਾਰ-ਚਰਚਾ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਸ ਸੈਸ਼ਨ ਵਿੱਚ 86 ਪ੍ਰਤੀਭਾਗੀਆ ਨੇ ਹਿੱਸਾ ਲਿਆ, ਜਿਸ ਵਿੱਚ ਪੰਜਾਬ ਵਿੱਚ ਚਾਰਾ ਉਤਪਾਦਨ ਦੀ ਮੌਜੂਦਾ ਸਥਿਤੀ, ਦਰਪੇਸ਼ ਚੁਣਤੀਆਂ ਅਤੇ ਪਸ਼ੂ ਪਾਲਣ ਨੂੰ ਟਿਕਾਊ ਬਣਾਉਣ ਲਈ ਰਣਨੀਤੀਆਂ ‘ਤੇ ਚਰਚਾ ਕੀਤੀ ਗਈ। ਉਦਘਾਟਨੀ ਸੈਸ਼ਨ ਦੌਰਾਨ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ ਕੁਲਪਤੀ ਨੇ ਟਿਕਾਊ ਡੇਅਰੀ ਫਾਰਮਿੰਗ ਨੂੰ ਉਤਸ਼ਾਹਿਤ ਕਰਨ ਅਤੇ ਪਸ਼ੂਆਂ ਦੀ ਉਤਪਾਦਕਤਾ ਵਧਾਉਣ ਲਈ ਮਿਆਰੀ ਚਾਰੇ, ਖੇਤੀ ਦੀਆਂ ਬਿਹਤਰ ਤਕਨੀਕਾਂ ਅਤੇ ਸੰਸਥਾਗਤ ਸਹਿਯੋਗ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਉਨ੍ਹਾਂ ਨੇ ‘ਚਾਰਾ ਉਤਪਾਦਨ ਵਿੱਚ ਉੱਤਮਤਾ ਕੇਂਦਰ’ ਸਥਾਪਤ ਕਰਨ ਦੀ ਯੂਨੀਵਰਸਿਟੀ ਦੀ ਯੋਜਨਾ ਬਾਰੇ ਵੀ ਜਾਣਕਾਰੀ ਦਿੱਤੀ।

ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਸਾਰਾ ਸਾਲ ਮਿਆਰੀ ਚਾਰੇ ਦੀ ਨਿਰੰਤਰ ਉਪਲਬਧਤਾ ਯਕੀਨੀ ਬਣਾਉਣ ਲਈ ਚਾਰਾ ਉਤਪਾਦਨ ਵਿੱਚ ਮਸ਼ੀਨੀਕਰਨ, ਸਾਈਲੇਜ ਤਿਆਰ ਕਰਨ ਅਤੇ ਜਲਵਾਯੂ ਪਰਿਵਰਤਨ ਨੂੰ ਸਹਿਣ ਕਰਨ ਵਾਲੀਆਂ ਕਸਮਾਂ ਦੀ ਵਰਤੋਂ ‘ਤੇ ਜ਼ੋਰ ਦਿੱਤਾ।ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿੱਖਿਆ, ਪੀਏਯੂ ਨੇ ਚਾਰੇ ਦੀ ਵਿਗਿਆਨਕ ਢੰਗ ਨਾਲ ਕਾਸ਼ਤ ਕਰਨ ਅਤੇ ਕਿਸਾਨ-ਕੇਂਦਰਿਤ ਪਸਾਰ ਪਹਿਲਕਦਮੀਆਂ ਦੀ ਲੋੜ ‘ਤੇ ਜ਼ੋਰ ਦਿੱਤਾ।ਡਾ. ਜਸਪਾਲ ਸਿੰਘ ਹੁੰਦਲ , ਮੁਖੀ ਪਸ਼ੂ ਆਹਾਰ ਵਿਭਾਗ ਨੇ ਚਾਰਾ ਉਤਪਾਦਨ ਅਤੇ ਪਸ਼ੂ ਪਾਲਣ ਵਿੱਚ ਆ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਵਿਦਿਆਰਥੀਆਂ ਅਤੇ ਨੌਜਵਾਨ ਪੇਸ਼ੇਵਰਾਂ ਨੂੰ ਸ਼ਾਮਲ ਕਰਨ ਦੀ ਮਹੱਤਤਾ ਨੂੰ ਉਜਾਗਰ ਕੀਤਾ। ਐਨੀਮਲ ਬਾਇਓਟੈਕਨਾਲੋਜੀ ਕਾਲਜ ਦੇ ਡੀਨ, ਡਾ. ਰਾਮ ਸਰਨ ਸੇਠੀ ਨੇ ਨਵੀਨਤਾ, ਉੱਦਮਤਾ ਅਤੇ ਵਿਹਾਰਕ ਕਾਰੋਬਾਰੀ ਮਾਡਲਾਂ ਦੀ ਭੂਮਿਕਾ ਅਤੇ ਖੋਜ ਨੂੰ ਵਪਾਰਕ ਤਕਨਾਲੋਜੀਆਂ ਵਿੱਚ ਬਦਲਣ ਬਾਰੇ ਚਾਨਣਾ ਪਾਇਆ ਅਟਾਰੀ , ਜ਼ੋਨ-1, ਲੁਧਿਆਣਾ ਦੇ ਡਾ. ਆਰ. ਕੇ. ਰਾਣਾ ਨੇ ਚਾਰਾ ਉਤਪਾਦਨ ਦੀਆਂ ਬਿਹਤਰ ਤਕਨੀਕਾਂ ਨੂੰ ਉਤਸ਼ਾਹਿਤ ਕਰਨ ਵਿੱਚ ਖੇਤੀਬਾੜੀ ਖੋਜ ਅਤੇ ਪਸਾਰ ਢਾਂਚੇ ਦੀ ਭੂਮਿਕਾ ‘ਤੇ ਜ਼ੋਰ ਦਿੱਤਾ। ਪੀ.ਏ.ਯੂ. ਦੇ ਡਾ. ਆਰ. ਐੱਸ. ਸੋਹੂ ਨੇ ਚਾਰੇ ਦੀ ਉਤਪਾਦਕਤਾ ਅਤੇ ਪੌਸ਼ਟਿਕ ਮੁੱਲ ਨੂੰ ਵਧਾਉਣ ਵਿੱਚ ਚਾਰੇ ਦੀਆਂ ਸੁਧਰੀਆਂ ਕਿਸਮਾਂ ਅਤੇ ਮਿਆਰੀ ਬੀਜਾਂ ਦੀ ਮਹੱਤਤਾ ਬਾਰੇ ਚਰਚਾ ਕੀਤੀ।

ਤਕਨੀਕੀ ਸੈਸ਼ਨਾਂ ਦੌਰਾਨ, ਡਾ. ਨਵਜੋਤ ਸਿੰਘ ਬਰਾੜ ਨੇ ਪੰਜਾਬ ਵਿੱਚ ਚਾਰੇ ਦੀ ਮੌਜੂਦਾ ਸਥਿਤੀ ਬਾਰੇ ਗੱਲ ਕੀਤੀ। ਡਾ. ਰਾਹੁਲ ਕਪੂਰ ਨੇ ਰਾਜ ਵਿੱਚ ਚਾਰੇ ਦੀਆਂ ਨਵੀਆਂ ਕਿਸਮਾਂ ਵਿਕਸਤ ਕਰਨ ਦੇ ਪ੍ਰੋਗਰਾਮਾਂ ‘ਤੇ ਚਾਨਣਾ ਪਾਇਆ। ਸ੍ਰੀ ਵਿਪਿਨ ਸ਼ਰਮਾ ਨੇ ਚਾਰਾ ਉਤਪਾਦਨ ਵਿੱਚ ਮਸ਼ੀਨੀਕਰਨ ਬਾਰੇ ਚਰਚਾ ਕੀਤੀ, ਜਿਸ ਵਿੱਚ ਬਿਜਾਈ, ਕਟਾਈ, ਪ੍ਰੋਸੈਸਿੰਗ ਅਤੇ ਸਾਈਲੇਜ ਤਿਆਰ ਕਰਨਾ ਸ਼ਾਮਲ ਸੀ। ਡਾ. ਅੱਲਾ ਸਿੰਘ ਨੇ ਉੱਚਗੁਣਵੱਤਾ ਵਾਲਾ ਸਾਈਲੇਜ ਤਿਆਰ ਕਰਨ ਲਈ ਮੱਕੀ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਡਾ. ਰੁਚਿਕਾ ਭਾਰਦਵਾਜ ਨੇ ਜਲਵਾਯੂ-ਅਨੁਕੂਲ ਚਾਰਾ ਉਤਪਾਦਨ ਅਤੇ ਟਿਕਾਊ ਪਸ਼ੂ ਪਾਲਣ ਵਿੱਚ ਇਸ ਦੀ ਸੰਭਾਵਨਾ ‘ਤੇ ਜ਼ੋਰ ਦਿੱਤਾ। ਡਾ. ਜਸਪਾਲ ਸਿੰਘ ਲਾਂਬਾ ਨੇ ਚਾਰੇ ਦੀ ਬਿਹਤਰ ਗੁਣਵੱਤਾ, ਪੋਸ਼ਣ ਅਤੇ ਸਾਈਲੇਜ ਤਕਨੀਕਾਂ ਬਾਰੇ ਚਰਚਾ ਕੀਤੀ। ਡਾ. ਜਸਵਿੰਦਰ ਸਿੰਘ ਅਤੇ ਡਾ. ਰਵਦੀਪ ਸਿੰਘ ਨੇ ਪ੍ਰਬੰਧਕੀ ਸਕੱਤਰਾਂ ਵਜੋਂ ਇਸ ਸਮਾਗਮ ਦਾ ਪ੍ਰਬੰਧਨ ਕੀਤਾ, ਜਿਸ ਵਿੱਚ ਵਿਦਿਆਥੀ ਸੰਯੋਜਕਾਂ ਵਜੋਂ ਵਿਕਸ਼ਾਂਸ਼ ਅਤੇ ਹਰਯੁਵਰਾਜ ਸਿੰਘ ਬੇਦੀ ਨੇ ਸਹਿਯੋਗ ਦਿੱਤਾ।

RELATED ARTICLES
- Advertisment -
Google search engine
Google search engine
Google search engine

Most Popular

Recent Comments