Homeਮਨੋਰੰਜਨਵਰੁਣ ਧਵਨ ਬੋਲੇ- ਮਾਤਾ-ਪਿਤਾ ਨਾਲ ਜ਼ਰੂਰ ਦੇਖੋ ‘ਹਨੂਮਾਨ ਅੰਸ਼’

ਵਰੁਣ ਧਵਨ ਬੋਲੇ- ਮਾਤਾ-ਪਿਤਾ ਨਾਲ ਜ਼ਰੂਰ ਦੇਖੋ ‘ਹਨੂਮਾਨ ਅੰਸ਼’

Varun Dhawan calls ‘Hanuman Ansh’ a spiritual experience and encourages families to watch it in theatres.

ਮੁੰਬਈ, 7 ਸਤੰਬਰ 2026 (ਜਗਦੇਵ ਸਿੰਘ ਜੱਗੀ): ਫਿਲਮ ‘ਹਨੂਮਾਨ ਅੰਸ਼’ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ ਅਤੇ ਬਾਕਸ ਆਫਿਸ ’ਤੇ ਵੀ ਫਿਲਮ ਦੀ ਕਮਾਈ ਜਾਰੀ ਹੈ। ਇਸੇ ਦੌਰਾਨ ਅਦਾਕਾਰ ਵਰੁਣ ਧਵਨ ਨੇ ਫਿਲਮ ਦੀ ਖੂਬ ਤਾਰੀਫ਼ ਕੀਤੀ ਹੈ। ਵਰੁਣ ਧਵਨ ਨੇ ਐਤਵਾਰ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ ਰਾਹੀਂ ਦੱਸਿਆ ਕਿ ਉਨ੍ਹਾਂ ਨੇ ਆਪਣੀ ਮਾਂ ਨਾਲ ਸਿਨੇਮਾਘਰ ਵਿੱਚ ਇਹ ਫਿਲਮ ਦੇਖੀ। ਉਨ੍ਹਾਂ ਨੇ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮਾਤਾ-ਪਿਤਾ ਅਤੇ ਦੋਸਤਾਂ ਨਾਲ ਸਿਨੇਮਾਘਰਾਂ ਵਿੱਚ ਜਾ ਕੇ ਇਸ ਫਿਲਮ ਦਾ ਆਨੰਦ ਲੈਣ। ਅਦਾਕਾਰ ਨੇ ਸਪੱਸ਼ਟ ਕੀਤਾ ਕਿ ਫਿਲਮ ਦੀ ਪ੍ਰਮੋਸ਼ਨ ਲਈ ਕਿਸੇ ਨੇ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ ਸੀ ਅਤੇ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਫਿਲਮ ਬਾਰੇ ਗੱਲ ਕੀਤੀ। ਵਰੁਣ ਨੇ ਭਗਵਾਨ ਹਨੂਮਾਨ ਨਾਲ ਆਪਣੇ ਬਚਪਨ ਦੇ ਜੁੜਾਅ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਫਿਲਮ ਉਨ੍ਹਾਂ ਨੂੰ ਇੱਕ ਆਮ ਫਿਲਮ ਨਾਲੋਂ ਵੱਖਰੀ ਅਤੇ ਆਧਿਆਤਮਿਕ ਅਨੁਭਵ ਵਰਗੀ ਲੱਗੀ।

ਕਲਾਕਾਰਾਂ ਅਤੇ ਨਿਰਦੇਸ਼ਨ ਦੀ ਵੀ ਕੀਤੀ ਤਾਰੀਫ਼

ਵਰੁਣ ਧਵਨ ਨੇ ਫਿਲਮ ਦੇ ਕਲਾਕਾਰਾਂ ਦੀ ਅਦਾਕਾਰੀ ਅਤੇ ਨਿਰਦੇਸ਼ਨ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਸ਼ੋਭਿਨਾ ਡਬਲਯੂ. ਸਤਿਆ ਅਤੇ ਨਿਰਦੇਸ਼ਕ ਵਿਸ਼ਾਲ ਚਤੁਰਵੇਦੀ ਦੇ ਕੰਮ ਨੂੰ ਸ਼ਾਨਦਾਰ ਦੱਸਦਿਆਂ ਦਰਸ਼ਕਾਂ ਨੂੰ ਫਿਲਮ ਦੇਖਣ ਦੀ ਅਪੀਲ ਕੀਤੀ। ‘ਹਨੂਮਾਨ ਅੰਸ਼’ ਦੀ ਕਹਾਣੀ ਅਤੇ ਨਿਰਦੇਸ਼ਨ ਵਿਸ਼ਾਲ ਚਤੁਰਵੇਦੀ ਨੇ ਕੀਤਾ ਹੈ। ਫਿਲਮ ਵਿੱਚ ਸ਼ੋਭਿਨਾ ਡਬਲਯੂ. ਸਤਿਆ, ਵਿਹਾਨ ਐਸ. ਹੇਗੜੇ, ਚੰਦਨ ਆਨੰਦ, ਪੂਰਨਿਮਾ ਤਿਵਾਰੀ, ਅਨਿਲ ਕੇ. ਰਸਤੋਗੀ ਅਤੇ ਗੁਲਸ਼ਨ ਪਾਂਡੇ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆ ਰਹੇ ਹਨ। ਇਹ ਫਿਲਮ ਦੇਸ਼ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ।

 

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments