Home ਪਟਿਆਲਾ ਅਪਡੇਟ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵਿਖੇ ਪੁਸਤਕ “The Role of Haryana in India’s Freedom Struggle” ਦਾ ਲੋਕ ਅਰਪਣ

ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵਿਖੇ ਪੁਸਤਕ “The Role of Haryana in India’s Freedom Struggle” ਦਾ ਲੋਕ ਅਰਪਣ

Jagat Guru Nanak Dev Punjab State Open University in Patiala hosts the unveiling of a book highlighting Haryana’s contribution to India’s freedom struggle.

0
ਪਟਿਆਲਾ, 18 ਅਗਸਤ, 2026 (ਦੀਪਕ ਦੱਤਾ) : ਆਜ਼ਾਦੀ ਦਿਵਸ ਦੇ ਪਾਵਨ ਮੌਕੇ ‘ਤੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੀ ਸਹਾਇਕ ਪ੍ਰੋਫੈਸਰ ਡਾ. ਗੁਰਜੀਤ ਕੌਰ ਦੁਆਰਾ ਰਚਿਤ ਪੁਸਤਕ “The Role of Haryana in India’s Freedom Struggle” ਦਾ ਲੋਕ ਅਰਪਣ ਯੂਨੀਵਰਸਿਟੀ ਦੇ ਮਾਣਯੋਗ ਵਾਈਸ ਚਾਂਸਲਰ ਪ੍ਰੋ .  (ਡਾ.) ਰਤਨ ਸਿੰਘ ਜੀ ਵੱਲੋਂ ਕੀਤਾ ਗਿਆ।
ਇਸ ਮੌਕੇ ਵਾਈਸ ਚਾਂਸਲਰ ਨੇ ਡਾ. ਗੁਰਜੀਤ ਕੌਰ ਨੂੰ ਇਸ ਮਹੱਤਵਪੂਰਨ ਖੋਜ-ਆਧਾਰਿਤ ਪੁਸਤਕ ਲਈ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਰਚਨਾਵਾਂ ਆਜ਼ਾਦੀ ਸੰਗਰਾਮ ਦੇ ਇਤਿਹਾਸ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਅਤੇ ਖੋਜ ਨੂੰ ਪ੍ਰੋਤਸਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨਇਸ ਸਮਾਰੋਹ ਵਿੱਚ ਡਾਇਰੈਕਟਰ ਸੀਕਾ,  ਯੂਨੀਵਰਸਿਟੀ ਦੇ ਰਜਿਸਟਰਾਰ, ਡੀਨ ਸਟੂਡੈਂਟ ਵੈਲਫੇਅਰ, ਰਾਜਨੀਤੀ ਸ਼ਾਸਤਰ ਵਿਭਾਗ ਦੇ ਮੁਖੀ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਫੈਕਲਟੀ ਮੈਂਬਰ ਵੀ ਹਾਜ਼ਰ ਸਨ। ਸਮੂਹ ਹਾਜ਼ਰੀਨ ਨੇ ਡਾ. ਗੁਰਜੀਤ ਕੌਰ ਨੂੰ ਇਸ ਅਕਾਦਮਿਕ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਪੁਸਤਕ ਦੀ ਭਰਪੂਰ ਸਰਾਹਨਾ ਕੀਤੀ ਇਹ ਪੁਸਤਕ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਹਰਿਆਣਾ ਦੇ ਯੋਗਦਾਨ ਨੂੰ ਇਤਿਹਾਸਕ ਤੱਥਾਂ ਦੇ ਆਧਾਰ ‘ਤੇ ਰੌਸ਼ਨ ਕਰਦੀ ਹੈ ਅਤੇ ਖੋਜਾਰਥੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਇੱਕ ਮਹੱਤਵਪੂਰਨ ਸੰਦਰਭ ਗ੍ਰੰਥ ਸਾਬਤ ਹੋਵੇਗੀ।

Exit mobile version