Home ਪਟਿਆਲਾ ਅਪਡੇਟ ਪਟਿਆਲਾ ਦੇ ਲਾਲ ਕਲੋਨੀ ਵਿੱਚ ਅਨੋਖੀ ਚੋਰੀ, ਘਰ ਦੇ ਬਾਹਰੋਂ ਨੇਮ ਪਲੇਟ...

ਪਟਿਆਲਾ ਦੇ ਲਾਲ ਕਲੋਨੀ ਵਿੱਚ ਅਨੋਖੀ ਚੋਰੀ, ਘਰ ਦੇ ਬਾਹਰੋਂ ਨੇਮ ਪਲੇਟ ਉਖਾੜ ਕੇ ਲੈ ਗਈ ਮਹਿਲਾ

Incident captured on CCTV, worries local residents; First pots, now name plates targeted by thieves

0
ਸੀਸੀਟੀਵੀ ਵਿੱਚ ਕੈਦ ਹੋਈ ਘਟਨਾ, ਇਲਾਕਾ ਵਾਸੀਆਂ ਵਿੱਚ ਚਿੰਤਾ; ਪਹਿਲਾਂ ਗਮਲੇ, ਹੁਣ ਨੇਮ ਪਲੇਟਾਂ ਚੋਰਾਂ ਦੇ ਨਿਸ਼ਾਨੇ ‘ਤੇ

ਪਟਿਆਲਾ: 29 ਜੂਨ 2026 (ਮਨੋਜ ਵਰਮਾ): ਪਟਿਆਲਾ ਵਿੱਚ ਚੋਰੀ ਅਤੇ ਸ਼ਰਾਰਤੀ ਘਟਨਾਵਾਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਸ਼ਹਿਰ ਨਾਲ ਲੱਗਦੀ ਲਾਲ ਕਲੋਨੀ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਮਹਿਲਾ ਵੱਲੋਂ ਘਰ ਦੇ ਬਾਹਰ ਲੱਗੀ ਨੇਮ ਪਲੇਟ (ਘਰ ਨੰਬਰ ਪਲੇਟ) ਉਖਾੜ ਕੇ ਆਪਣੇ ਝੋਲੇ ਵਿੱਚ ਪਾਉਣ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਮਿਲੀ ਜਾਣਕਾਰੀ ਅਨੁਸਾਰ, ਇਹ ਘਟਨਾ ਸ਼ਾਮ ਦੇ ਸਮੇਂ ਵਾਪਰੀ। ਸੀਸੀਟੀਵੀ ਫੁਟੇਜ ਵਿੱਚ ਦਿਖਾਈ ਦੇ ਰਿਹਾ ਹੈ ਕਿ ਇੱਕ ਮਹਿਲਾ, ਜੋ ਸੜਕਾਂ ਤੋਂ ਕੂੜਾ ਚੁੱਕਣ ਵਾਲੀ ਲੱਗ ਰਹੀ ਹੈ, ਇੱਕ ਕੋਠੀ ਦੇ ਬਾਹਰ ਰੁਕਦੀ ਹੈ ਅਤੇ ਉੱਥੇ ਲੱਗੀ ਨੇਮ ਪਲੇਟ ਨੂੰ ਉਖਾੜ ਕੇ ਆਪਣੇ ਝੋਲੇ ਵਿੱਚ ਪਾ ਕੇ ਉੱਥੋਂ ਚਲੀ ਜਾਂਦੀ ਹੈ।

Video:

ਘਟਨਾ ਤੋਂ ਬਾਅਦ ਇਲਾਕਾ ਵਾਸੀਆਂ ਵਿੱਚ ਚਿੰਤਾ ਦਾ ਮਾਹੌਲ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਘਰਾਂ ਦੇ ਬਾਹਰ ਰੱਖੇ ਗਮਲੇ ਅਤੇ ਹੋਰ ਸਮਾਨ ਚੋਰੀ ਹੋਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ ਹਨ, ਪਰ ਹੁਣ ਘਰਾਂ ਦੇ ਬਾਹਰ ਲੱਗੀਆਂ ਨੇਮ ਪਲੇਟਾਂ ਵੀ ਚੋਰਾਂ ਦੇ ਨਿਸ਼ਾਨੇ ‘ਤੇ ਆ ਗਈਆਂ ਹਨ।

ਇਲਾਕਾ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਕਰਕੇ ਦੋਸ਼ੀ ਦੀ ਪਛਾਣ ਕੀਤੀ ਜਾਵੇ ਅਤੇ ਅਜਿਹੀਆਂ ਘਟਨਾਵਾਂ ‘ਤੇ ਰੋਕ ਲਗਾਈ ਜਾਵੇ, ਤਾਂ ਜੋ ਲੋਕਾਂ ਵਿੱਚ ਸੁਰੱਖਿਆ ਦਾ ਭਰੋਸਾ ਬਣਿਆ ਰਹੇ।

Exit mobile version