Homeਪਟਿਆਲਾ ਅਪਡੇਟ70ਵੀਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ 'ਚ ਅੰਡਰ-17 ਲੜਕੀਆਂ ਦੇ ਬਾਕਸਿੰਗ ਮੁਕਾਬਲੇ ਕਰਵਾਏ...

70ਵੀਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ‘ਚ ਅੰਡਰ-17 ਲੜਕੀਆਂ ਦੇ ਬਾਕਸਿੰਗ ਮੁਕਾਬਲੇ ਕਰਵਾਏ ਗਏ 

Young female boxers compete in the Under-17 category as part of the 70th Inter-District School Games.

ਪਟਿਆਲਾ,  23 ਸਤੰਬਰ, 2026 (ਹਰਸ਼ਪ੍ਰੀਤ ਕੌਰ) :  ਜ਼ਿਲ੍ਹਾ ਸਿੱਖਿਆ ਅਫਸਰ ਸ਼ਾਲੂ ਮਹਿਰਾ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ-17 ਲੜਕੀਆਂ ਦੇ ਬਾਕਸਿੰਗ ਮੁਕਾਬਲੇ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਲਟੀਪਰਪਜ਼ ਪਾਸੀ ਰੋਡ ਪਟਿਆਲਾ ਵਿਖੇ ਕਰਵਾਏ ਗਏ। ।ਅੱਜ ਮੁੱਖ ਮਹਿਮਾਨ ਦੇ ਤੌਰ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾਂ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.ਦਲਜੀਤ ਸਿੰਘ ਨੇ ਉਚੇਚੇ ਤੌਰ ਤੇ ਬਾਕਸਿੰਗ ਰਿੰਗ ਵਿੱਚ ਪਹੁੰਚ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ । ਅੱਜ ਦੇ ਹੋਏ ਮੁਕਾਬਲਿਆਂ 42-44 ਕਿਲੋ ਭਾਰ ਵਰਗ ਬਾਣੀ ਕੌਰ ਨੇ ਚਾਹਤ ਨੂੰ, ਰਾਜਵੀਰ ਕੌਰ ਨੇ ਪ੍ਰੀਤੀ ਰਾਣੀ ਨੂੰ,ਹਰਸ਼ਰਨ ਕੌਰ ਨੇ ਅਨਰੀਤ ਕੌਰ ਹਰਾਇਆ।80+ ਕਿਲੋ ਭਾਰ ਵਰਗ ਵਿੱਚ ਸੀਰਤ ਕੌਰ ਪਟਿਆਲਾ ਨੇ ਰਮਨਦੀਪ ਕੌਰ ਬਠਿੰੰਡਾ ਨੂੰ ਹਰਾਇਆ।ਇਸ ਮੌਕੇ ਤੇ ਟੂਰਨਾਮੈਂਟ ਇੰਚਾਰਜ ਪ੍ਰਿੰਸੀਪਲ ਕੁਮਾਰੀ ਹੇਮਾ,ਅਬਜਰਵਰ ਰਾਜੇਸ਼ ਕੁਮਾਰ ਪਾਂਡੇ,ਲਕਸ਼ਮੀ ਰਾਣੀ ਅੰਤਰਰਾਸ਼ਟਰੀ ਰੈਫਰੀ ਤੇ ਜੱਜ, ਅਮਨਿੰੰਦਰ ਸਿੰਘ ਬਾਬਾ ਜੋਨਲ ਸਕੱਤਰ ਪਟਿਆਲਾ-1,ਅਨਿਲ ਕੁਮਾਰ ਕੋਚ, ਗੁਰਵਿੰਦਰ ਸਿੰਘ ਸੰਧੂ ਕੋਚ,ਬਿਕਰਮਜੀਤ ਸਿੰਘ ਕੋਚ,ਦਇਆ ਸਿੰਘ,ਬਲਕਾਰ ਸਿੰਘ,ਸੁਨੀਲ ਕੁਮਾਰ,ਰਕੇਸ਼ ਕੁਮਾਰ,ਹਰਜੀਤ ਸਿੰਘ,ਗੁਰਪ੍ਰੀਤ ਸਿੰਘ ਬਾਜਵਾ ਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜਰ ਸਨ।
RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments