Homeਸੰਸਾਰਯੂਕਰੇਨ ਦੇ ਫੌਜ ਮੁਖੀ ਸਿਰਸਕੀ ਬਰਖਾਸਤ, ਦ੍ਰਾਪਾਤੀ ਬਣੇ ਨਵੇਂ ਚੀਫ਼

ਯੂਕਰੇਨ ਦੇ ਫੌਜ ਮੁਖੀ ਸਿਰਸਕੀ ਬਰਖਾਸਤ, ਦ੍ਰਾਪਾਤੀ ਬਣੇ ਨਵੇਂ ਚੀਫ਼

ਸੰਸਾਰ, 22 ਜੁਲਾਈ, 2026 (ਹਰਸ਼ਪ੍ਰੀਤ ਕੌਰ) :ਰੂਸ ਵਿਰੁੱਧ ਜੰਗ ਦੇ ਵਿਚਕਾਰ ਯੂਕਰੇਨ ਦੀ ਸਿਆਸਤ ਅਤੇ ਫੌਜ ਵਿੱਚ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਹੈ। ਲੋਕਾਂ ਦੀਆਂ ਭਾਵਨਾਵਾਂ ਅਤੇ ਜਨਤਕ ਰੋਸ ਅੱਗੇ ਝੁਕਦਿਆਂ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਆਖਰਕਾਰ ਫੌਜ ਦੇ ਚੋਟੀ ਦੇ ਕਮਾਂਡਰ ਓਲੇਕਸੈਂਡਰ ਸਿਰਸਕੀ ਨੂੰ ਅਹੁਦੇ ਤੋਂ ਲਾਂਭੇ ਕਰ ਦਿੱਤਾ ਹੈ।

ਇਸ ਪੂਰੇ ਵਿਵਾਦ ਦੀ ਜੜ੍ਹ ਸਾਬਕਾ ਰੱਖਿਆ ਮੰਤਰੀ ਮਾਈਖਾਈਲੋ ਫੈਡੋਰੋਵ ਅਤੇ ਸਿਰਸਕੀ ਵਿਚਕਾਰ ਚੱਲ ਰਹੀ ਖਿੱਚੋਤਾਣ ਸੀ। ਜਿੱਥੇ ਫੈਡੋਰੋਵ ਨੂੰ ਡਾਟਾ, ਆਧੁਨਿਕ ਤਕਨਾਲੋਜੀ ਅਤੇ ‘ਆਰਮੀ ਆਫ਼ ਡਰੋਨਜ਼’ ਵਰਗੀਆਂ ਮੁਹਿੰਮਾਂ ਰਾਹੀਂ ਫੌਜ ਨੂੰ ਨਵੀਂ ਦਿਸ਼ਾ ਦੇਣ ਲਈ ਜਾਣਿਆ ਜਾਂਦਾ ਸੀ, ਉੱਥੇ ਹੀ ਸਿਰਸਕੀ ਨੂੰ ਪੁਰਾਣੀ ਸੋਵੀਅਤ-ਸ਼ੈਲੀ ਦਾ ਰੂੜ੍ਹੀਵਾਦੀ ਕਮਾਂਡਰ ਮੰਨਿਆ ਜਾ ਰਿਹਾ ਸੀ।

ਸਿਰਸਕੀ ਦੀ ਥਾਂ 43 ਸਾਲਾ ਮਾਈਖਾਈਲੋ ਦ੍ਰਾਪਾਤੀ ਦੀ ਨਿਯੁਕਤੀ ਨਾਲ ਯੂਕਰੇਨ ਨੇ ਇਹ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਜੰਗ ਦੇ ਇਸ ਮੋੜ ‘ਤੇ ਰਵਾਇਤੀ ਤਰੀਕਿਆਂ ਦੀ ਥਾਂ ਨਵੀਨਤਾਕਾਰੀ ਅਤੇ ਤੇਜ਼ ਰਫ਼ਤਾਰ ਵਾਲੀ ਫੌਜੀ ਰਣਨੀਤੀ ਦੀ ਲੋੜ ਹੈ।

 

 

RELATED ARTICLES
- Advertisment -
Google search engine
Google search engine
Google search engine

Most Popular

Recent Comments