ਜਨਗਣਨਾ-2027 ਦੇ ਦੂਜੇ ਪੜਾਅ ਤਹਿਤ ਅਬਾਦੀ ਗਣਨਾ ਦਾ ਕੰਮ ਮਿਤੀ 1 ਦਸੰਬਰ ਤੋਂ ਮਿਤੀ 4 ਜਨਵਰੀ 2027 ਤੱਕ ਕੀਤਾ ਜਾਵੇਗਾ
ਪਟਿਆਲਾ, 17 ਸਤੰਬਰ, 2026 (ਗੁਰਮੀਤ ਸਿੰਘ ਤੁੰਗ ): ਭਾਰਤ ਸਰਕਾਰ ਦੀ ਨੋਟੀਫਿਕੇਸ਼ਨ ਅਨੁਸਾਰ ਪੰਜਾਬ ਵਿੱਚ ਜਨਗਣਨਾ-2027 ਦੇ ਦੂਜੇ ਪੜਾਅ (ਆਬਾਦੀ ਗਣਨਾ) ਦਾ ਕੰਮ ਮਿਤੀ 1 ਦਸੰਬਰ 2026 ਤੋਂ ਮਿਤੀ 4 ਜਨਵਰੀ 2027 ਤੱਕ ਕੀਤਾ ਜਾਵੇਗਾ ਅਤੇ ਇਸ ਫੇਸ ਦੌਰਾਨ ‘ਸੈਲਫ ਇਨੁਮੀਰੇਸ਼ਨ’ ਦਾ ਕੰਮ ਮਿਤੀ 16 ਨਵੰਬਰ ਤੋਂ ਮਿਤੀ 30 ਨਵੰਬਰ 2026 ਤੱਕ ਕੀਤਾ ਜਾਵੇਗਾ। ਜਨਗਣਨਾ-2027 ਦੇ ਦੂਜੇ ਪੜਾਅ (ਆਬਾਦੀ ਗਣਨਾ) ਦੇ ਸੁਚਾਰੂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਜ਼ਿਲ੍ਹਾ/ਚਾਰਜ ਪੱਧਰੀ ਅਧਿਕਾਰੀਆਂ ਲਈ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਇੱਥੇ ਨਗਰ ਨਿਗਮ ਵਿਖੇ ਕਰਵਾਇਆ ਗਿਆ।
ਇਸ ਸਿਖਲਾਈ ਪ੍ਰੋਗਰਾਮ ਦਾ ਮੁੱਖ ਉਦੇਸ਼ ਜਨਗਣਨਾ ਦੇ ਕੰਮ ਲਈ ਲੋੜੀਂਦੀ ਤਿਆਰੀ, ਕਾਰਜ ਪ੍ਰਣਾਲੀ ਅਤੇ ਡਾਟਾ ਦੀ ਸ਼ੁੱਧਤਾ ਸਬੰਧੀ ਅਧਿਕਾਰੀਆਂ ਦੀ ਸਮਰੱਥਾ ਨੂੰ ਮਜ਼ਬੂਤ ਕਰਨਾ ਸੀ। ਜ਼ਿਲ੍ਹਾ ਪਟਿਆਲਾ ਵਿਖੇ ਸੈਂਸਜ ਸਬੰਧੀ ਕੰਮ ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਸੈਸੰਜ ਅਫਸਰ ਡਾ. ਹਿਮਾਂਸ਼ੂ ਅਗਰਵਾਲ, ਕਮਿਸ਼ਨਰ ਨਗਰ ਨਿਗਮ, ਪੂਜਾ ਸਿਆਲ ਗਰੇਵਾਲ ਦੀ ਦੇਖ-ਰੇਖ ਵਿੱਚ ਕੀਤਾ ਜਾ ਰਿਹਾ ਹੈ। ਜਦੋਂ ਕਿ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਜਿਲ੍ਹਾ ਸੈਂਸਜ ਅਫਸਰ ਦਮਨਜੀਤ ਸਿੰਘ ਮਾਨ ਜ਼ਿਲ੍ਹਾ ਪਟਿਆਲਾ ਵਿਖੇ ਬਤੌਰ ਸੈਂਸਜ ਨੌਡਲ ਅਫਸਰ ਲਗਾਏ ਗਏ ਹਨ।
ਜ਼ਿਲ੍ਹਾ ਪਟਿਆਲਾ ਵਿਖੇ ਜਨਗਣਨਾ-2027 ਦੇ ਫੇਸ ਦੂਜੇ ਸਬੰਧੀ 2 ਦਿਨਾਂ ਟ੍ਰੇਨਿੰਗ ਸੈਂਸਜ ਵਿਭਾਗ, ਪੰਜਾਬ, ਚੰਡੀਗੜ੍ਹ ਵੱਲੋਂ ਤੈਨਾਤ ਅਧਿਕਾਰੀਆਂ ਸੈਂਸਜ ਸਲਾਹਕਾਰ ਕਰਮਜੀਤ ਸਿੰਘ ਅਤੇ ਜਿਲ੍ਹਾ ਕੁਆਡੀਨੇਟਰ ਅਮਨ ਕੁਮਾਰ ਸਮੇਤ ਟੀਮ ਵੱਲੋਂ 15 ਚਾਰਜ ਅਫਸਰ (6 ਤਹਿਸੀਲਾਂ, 5 ਨਗਰ ਕੌਸ਼ਲਾਂ ਅਤੇ 4 ਨਗਰ ਪੰਚਾਇਤਾਂ) ਅਤੇ ਨਗਰ ਨਿਗਮ, ਪਟਿਆਲਾ ਦੇ 3 ਚਾਰਜ ਅਫਸਰ ਸਮੇਤ ਸਟਾਫ ਨੂੰ ਦਿੱਤੀ ਗਈ। ਇਸ ਸਿਖਲਾਈ ਪ੍ਰੋਗਰਾਮ ਦੌਰਾਨ ਜਨਗਣਨਾ-2027 ਦੇ ਦੂਜੇ ਪੜਾਅ ਨਾਲ ਸਬੰਧਤ ਵੱਖ-ਵੱਖ ਮਹੱਤਵਪੂਰਨ ਵਿਸ਼ਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ, ਪ੍ਰੈਕਟੀਕਲ ਡੈਮੋ ਅਤੇ ਅਭਿਆਸ ਕਰਵਾਇਆ ਗਿਆ।
ਸਿਖਲਾਈ ਦੌਰਾਨ ਜਨਗਣਨਾ-2027 ਦਾ ਦੂਜਾ ਪੜਾਅ: ਕਾਰਜ ਪ੍ਰਣਾਲੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕਲਰਕਾਂ ਦੀ ਭੂਮਿਕਾ ਅਤੇ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ।ਸੰਖੇਪ ਮਕਾਨ ਸੂਚੀ ਅਤੇ ਚਾਰਜ ਰਜਿਸਟਰ: ਸੀ ਐਮ ਐਮ ਐਸ ਰਾਹੀਂ ਸੰਖੇਪ ਮਕਾਨ ਸੂਚੀ ਅਤੇ ਚਾਰਜ ਰਜਿਸਟਰ ਤਿਆਰ ਕਰਨ ਦੀ ਪ੍ਰਕਿਰਿਆ। ਜਨਗਣਨਾ ਸਬੰਧੀ ਧਾਰਨਾਵਾਂ ਅਤੇ ਪਰਿਭਾਸ਼ਾਵਾਂ: ਗਿਣਤੀ ਕੀਤੇ ਜਾਣ ਵਾਲੇਵਿਅਕਤੀਆਂ ਅਤੇ ਪ੍ਰਸ਼ਨ ਨੰਬਰ 1 ਤੋਂ 40 ਬਾਰੇ ਜਾਣਕਾਰੀ, ਜਿਸ ਵਿੱਚ ਡਾਟਾਗੁਣਵੱਤਾ ਸੂਚਕਾਂ ਦੀ ਨਿਗਰਾਨੀ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਸੈਲਫ ਇਨੁਮੀਰੇਸ਼ਨ ਪੋਰਟਲ: ਸੈਲਫ ਇਨੁਮੀਰੇਸ਼ਨ ਪੋਰਟਲ ਅਤੇ ਪ੍ਰਸ਼ਾਸਨਿਕਅਧਿਕਾਰੀਆਂ ਦੀ ਭੂਮਿਕਾ ਬਾਰੇ ਜਾਣਕਾਰੀ, ਮੀਡੀਆ ਅਤੇ ਪ੍ਰਚਾਰ ਗਤੀਵਿਧੀਆਂ: ਆਬਾਦੀ ਗਣਨਾ ਸਬੰਧੀ ਜਾਗਰੂਕਤਾ ਅਤੇ ਪ੍ਰਚਾਰ ਗਤੀਵਿਧੀਆਂ ਸਮੇਤ ਪ੍ਰਿੰਟਿੰਗ, ਲੌਜਿਸਟਿਕਸ ਅਤੇ ਕਿੱਟ ਸਮੱਗਰੀ ਦਾ ਪ੍ਰਬੰਧਨ: ਲੋੜੀਂਦੀ ਜਨਗਣਨਾਸਮੱਗਰੀ ਦੀ ਯੋਜਨਾਬੰਦੀ ਅਤੇ ਸੁਚਾਰੂ ਪ੍ਰਬੰਧਨ। ਸਿਖਲਾਈ ਢਾਂਚਾ ਅਤੇ ਦਿਸ਼ਾ-ਨਿਰਦੇਸ਼: ਦੂਜੇ ਪੜਾਅ ਲਈ ਸਿਖਲਾਈ ਢਾਂਚੇਅਤੇ ਦਿਸ਼ਾ-ਨਿਰਦੇਸ਼ਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਸੈਸੰਜ ਅਫਸਰ, ਡਾ. ਹਿਮਾਂਸ਼ੂ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ (ਆਰ.ਡੀ)-ਕਮ-ਜਿਲ੍ਹਾ ਸੈਸੰਜ ਅਫਸਰ, ਦਮਨਜੀਤ ਸਿੰਘ ਮਾਨ ਅਤੇ ਸੰਯੁਕਤ ਕਮਿਸ਼ਨਰ ਨਗਰ ਨਿਗਮ ਮਨਰੀਤ ਰਾਣਾ ਨੇ ਜਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਭਾਰਤ ਸਰਕਾਰ ਵੱਲੋਂ ਕਰਵਾਏ ਜਾ ਰਹੇ ਜਨਗਣਨਾ ਦੇ ਇਸ ਕੰਮ ਵਿਚ ਪੂਰਨ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਇਸ ਟ੍ਰੇਨਿੰਗ ਦੌਰਾਨ ਸਮੂਹ ਚਾਰਜ ਅਫਸਰ ਸਮੇਤ ਸਟਾਫ, ਉਪ ਅਰਥ ਅਤੇ ਅੰਕੜਾ ਸਲਾਹਕਾਰ ਜਸਵਿੰਦਰ ਕੌਰ, ਸੈਂਸਜ ਸੈੱਲ ਟੀਮ ਨਰਿੰਦਰ ਕੁਮਾਰ ਲੇਖਾ ਕਲਰਕ, ਬਿਕਰਮਜੀਤ ਸਿੰਘ ਇੰਨਵੈਸਟੀਗੇਟਰ, ਕੁਲਇੰਦਰਜੀਤ ਸਿੰਘ, ਅਤੇ ਸੈਂਸਜ ਮਾਸਟਰ ਟ੍ਰੇਨਰਾਂ ਨੇ ਭਾਗ ਲਿਆ।







