Home ਸੰਸਾਰ ਟਰੰਪ ਦੀ ਇਰਾਨ ਨੂੰ ਚੇਤਾਵਨੀ: ਗੱਲਬਾਤ ਨਾਕਾਮ ਰਹੀ ਤਾਂ ਮੁੜ ਹੋਣਗੇ ਹਵਾਈ...

ਟਰੰਪ ਦੀ ਇਰਾਨ ਨੂੰ ਚੇਤਾਵਨੀ: ਗੱਲਬਾਤ ਨਾਕਾਮ ਰਹੀ ਤਾਂ ਮੁੜ ਹੋਣਗੇ ਹਵਾਈ ਹਮਲੇ

0

ਵਾਸ਼ਿੰਗਟਨ: 28 ਜੁਲਾਈ 2026 (ਸ਼ਹੀਦ—ਏ—ਆਜ਼ਮ ਬਿਓਰੋ) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨਾਲ ਚੱਲ ਰਹੀਆਂ ਗੱਲਬਾਤਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਵਿਚਾਲੇ ਇਸ ਵੇਲੇ ਦੋਸਤਾਨਾ ਮਾਹੌਲ ਵਿੱਚ ਵਾਰਤਾ ਜਾਰੀ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਵਾਰ ਕੋਈ ਸਕਾਰਾਤਮਕ ਹੱਲ ਨਿਕਲ ਸਕਦਾ ਹੈ। ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਗੱਲਬਾਤ ਕਿਸੇ ਨਤੀਜੇ ‘ਤੇ ਨਾ ਪਹੁੰਚੀ ਤਾਂ ਅਮਰੀਕਾ ਇਰਾਨ ਖ਼ਿਲਾਫ਼ ਮੁੜ ਹਵਾਈ ਹਮਲੇ ਸ਼ੁਰੂ ਕਰਨ ਤੋਂ ਨਹੀਂ ਹਿਚਕੇਗਾ।

ਏਅਰ ਫੋਰਸ ਵਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਟਰੰਪ ਨੇ ਕਿਹਾ ਕਿ ਵਾਰਤਾ ਅਜੇ ਜਾਰੀ ਹੈ ਅਤੇ ਉਹ ਚੰਗੇ ਨਤੀਜੇ ਦੀ ਉਮੀਦ ਕਰ ਰਹੇ ਹਨ। ਉਨ੍ਹਾਂ ਕਿਹਾ, “ਜੇ ਗੱਲਬਾਤ ਅਸਫਲ ਰਹੀ ਤਾਂ ਅਸੀਂ ਉਹੀ ਕਦਮ ਚੁੱਕਾਂਗੇ ਜੋ ਪਹਿਲਾਂ ਚੁੱਕਦੇ ਆਏ ਹਾਂ।”

ਜ਼ਿਕਰਯੋਗ ਹੈ ਕਿ ਕਰੀਬ ਦੋ ਹਫ਼ਤਿਆਂ ਤੱਕ ਦੋਵੇਂ ਪੱਖਾਂ ਵਿਚਾਲੇ ਲਗਾਤਾਰ ਤਣਾਅ ਅਤੇ ਹਮਲਿਆਂ ਤੋਂ ਬਾਅਦ ਪਿਛਲੇ ਤਿੰਨ ਦਿਨਾਂ ਵਿੱਚ ਕੋਈ ਨਵਾਂ ਹਮਲਾ ਨਹੀਂ ਹੋਇਆ। ਟਰੰਪ ਦੇ ਅਨੁਸਾਰ, ਵਿਚੋਲਗੀ ਕਰ ਰਹੇ ਦੇਸ਼ਾਂ ਦੀ ਅਪੀਲ ‘ਤੇ ਅਮਰੀਕਾ ਨੇ ਫਿਲਹਾਲ ਹਮਲੇ ਰੋਕ ਦਿੱਤੇ ਹਨ ਤਾਂ ਜੋ ਕੂਟਨੀਤਿਕ ਕੋਸ਼ਿਸ਼ਾਂ ਨੂੰ ਇੱਕ ਹੋਰ ਮੌਕਾ ਦਿੱਤਾ ਜਾ ਸਕੇ। ਦੂਜੇ ਪਾਸੇ, ਇਰਾਨ ਨੇ ਵੀ ਇਸ ਦੌਰਾਨ ਕੋਈ ਜਵਾਬੀ ਕਾਰਵਾਈ ਨਹੀਂ ਕੀਤੀ, ਜਿਸ ਨਾਲ ਤਣਾਅ ਘਟਣ ਦੀ ਉਮੀਦ ਜਤਾਈ ਜਾ ਰਹੀ ਹੈ।

Exit mobile version