Homeਪਟਿਆਲਾ ਅਪਡੇਟਜ਼ਿਲ੍ਹਾ ਪਟਿਆਲਾ ਵਿਖੇ ਜਨਗਣਨਾ-2027 ਦੇ ਦੂਜੇ ਪੜਾਅ (ਆਬਾਦੀ ਗਣਨਾ) ਸਬੰਧੀ ਫੀਲਡ ਟ੍ਰੇਨਰਾਂ...

ਜ਼ਿਲ੍ਹਾ ਪਟਿਆਲਾ ਵਿਖੇ ਜਨਗਣਨਾ-2027 ਦੇ ਦੂਜੇ ਪੜਾਅ (ਆਬਾਦੀ ਗਣਨਾ) ਸਬੰਧੀ ਫੀਲਡ ਟ੍ਰੇਨਰਾਂ ਦੀ ਟ੍ਰੇਨਿੰਗ ਵਰਕਸ਼ਾਪ

Field trainers receive training for the second phase of Census-2027, focusing on population enumeration in Patiala district.

ਪਟਿਆਲਾ, 23 ਸਤੰਬਰ, 2026 (ਛੱਤਰਪਾਲ ਸਿੰਘ) : ਜ਼ਿਲ੍ਹਾ ਪਟਿਆਲਾ ਵਿਖੇ ਜਨਗਣਨਾ 2027 ਸਬੰਧੀ ਜ਼ਿਲ੍ਹਾ ਫੀਲਡ ਟ੍ਰੇਨਰਾਂ ਦੀ 6 ਦਿਨਾਂ ਦੀ ਟ੍ਰੇਨਿੰਗ ਵਰਕਸ਼ਾਮ ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਸੈਸੰਜ ਅਫ਼ਸਰ, ਡਾ. ਹਿਮਾਂਸ਼ੂ ਅਗਰਵਾਲ  ਅਤੇ ਕਮਿਸ਼ਨਰ ਨਗਰ ਨਿਗਮ, ਪੂਜਾ ਸਿਆਲ ਗਰੇਵਾਲ ਦੀ ਅਗਵਾਈ ਹੇਠ ਸ਼ੁਰੂ ਹੋਈ ਹੈ। ਇਸ ਟ੍ਰੇਨਿੰਗ ਵਿੱਚ ਜਨਗਣਨਾ ਵਿਭਾਗ ਵੱਲੋਂ ਜ਼ਿਲ੍ਹਾ ਪਟਿਆਲਾ ਵਿਖੇ ਰੱਖ ਗਏ 2 ਮਾਸਟਰ ਟ੍ਰੇਨਰ ਨਿਸ਼ੂ ਸ਼ਰਮਾ, ਸੀਨੀਅਰ ਸਿਸਟਮ ਐਨਾਲਿਸਟ, ਪੰਜਾਬੀ ਯੂਨੀਵਰਸਿਟੀ ਤੇ ਦੌਲਤ ਰਾਮ, ਲੈਕਚਰਾਰ, ਪੀ.ਐਮ. ਸ਼੍ਰੀ ਸਰਕਾਰੀ ਸੀਨੀ. ਸੈਕੰ. ਸਕੂਲ, ਘਨੌਰ ਅਤੇ ਅਮਨ ਕੁਮਾਰ, ਜ਼ਿਲ੍ਹਾ ਕੁਆਡੀਨੇਟਰ, ਸੈਂਸਜ ਓਪਰੇਸ਼ਨ ਵਿਭਾਗ ਪੰਜਾਬ ਚੰਡੀਗੜ੍ਹ ਵੱਲੋਂ 72 ਫੀਲਡ ਟ੍ਰੇਨਰਾਂ ਨੂੰ 36-36 (ਦੋ ਬੈਚਾਂ) ਵਿੱਚ ਜਨਗਣਨਾ-2027 ਦੇ ਦੂਜੇ ਪੜਾਅ (ਆਬਾਦੀ ਗਣਨਾ) ਸਬੰਧੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਸੰਜ-2027 ਅਧੀਨ ਜ਼ਿਲ੍ਹਾ ਪਟਿਆਲਾ ਵਿੱਚ ਰੱਖੇ ਗਏ ਕੁੱਲ 72 ਫੀਲਡ ਟ੍ਰੇਨਰਾਂ ਵਿੱਚੋ 58 ਫੀਲਡ ਟ੍ਰੇਨਰ ਡਿਪਟੀ ਕਮਿਸਨਰ ਵੱਲੋਂ ਅਤੇ 14 ਫੀਲਡ ਟ੍ਰੇਨਰ ਕਮਿਸ਼ਨਰ, ਨਗਰ ਨਿਗਮ, ਵੱਲੋਂ ਨਿਯੁਕਤ ਕੀਤੇ ਗਏ ਹਨ।  ਇਨ੍ਹਾਂ ਫੀਲਡ ਟ੍ਰੇਨਰਾਂ ਵੱਲੋਂ  ਸੁਪਰਵਾਈਜ਼ਰ ਅਤੇ ਗਿਣਤੀਕਾਰਾਂ ਨੂੰ ਤਹਿਸੀਲ/ਚਾਰਜ ਪੱਧਰ ‘ਤੇ ਟ੍ਰੇਨਿੰਗ ਦਿੱਤੀ ਜਾਣੀ ਹੈ। ਇਨ੍ਹਾਂ ਫੀਲਡ ਟ੍ਰੇਨਰਾਂ ਨੂੰ ਟ੍ਰੇਨਿੰਗ ਦੇਣ ਲਈ ਦੋ ਬੈਚ ਬਣਾਏ ਗਏ ਹਨ ਤੇ ਪਹਿਲੇ ਬੈਚ ਨੂੰ ਮਿਤੀ 22 ਸਤੰਬਰ ਤੋਂ 24 ਸਤੰਬਰ ਅਤੇ ਦੂਜੇ ਬੈਚ ਨੂੰ 28 ਸਤੰਬਰ ਤੋਂ 30 ਸਤੰਬਰ 2026 ਤੱਕ ਦਫਤਰ ਨਗਰ ਨਿਗਮ ਵਿਖੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸ ਸਿਖਲਾਈ ਪ੍ਰੋਗਰਾਮ ਦੌਰਾਨ ਜਨਗਣਨਾ-2027 ਦੇ ਦੂਜੇ ਪੜਾਅ ਨਾਲ ਸਬੰਧਤ ਵੱਖ-ਵੱਖ ਮਹੱਤਵਪੂਰਨ ਵਿਸ਼ਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ, ਪ੍ਰੈਕਟੀਕਲ ਡੈਮੋ ਅਤੇ ਅਭਿਆਸ ਕਰਵਾਇਆ ਗਿਆ।
ਜ਼ਿਲ੍ਹਾ ਪਟਿਆਲਾ ਵਿਖੇ ਸੈਸੰਜ-2027 ਦੇ ਕੰਮ ਲਈ ਰੱਖੇ ਗਏ ਮਾਸਟਰ ਟ੍ਰੇਨਰਾਂ ਵੱਲੋਂ ਟ੍ਰੇਨਿੰਗ ਦੌਰਾਨ ਦੱਸਿਆ ਗਿਆ ਕਿ ਇਸ ਜਨਗਣਨਾ ਵਿੱਚ ‘ਸੈਲਫ ਇਨੁਮੀਰੇਸ਼ਨ’ ਦੇ ਕੰਮ ਵਜੋਂ ਪਹਿਲ ਕੀਤੀ ਗਈ, ਜਿਸ ਵਿੱਚ ਕੋਈ ਵੀ ਨਾਗਰਿਕ ਆਪਣੇ ਘਰ ਦੀ ਗਿਣਤੀ ਮਿਤੀ 16 ਨਬੰਬਰ 2026 ਤੋਂ 30 ਨਵਬੰਰ 2026 ਤੱਕ ਆਪ ਕਰ ਸਕਦਾ ਹੈ। ਇਸ ਉਪਰੰਤ ਜਨਗਣਨਾ ਦਾ ਦੂਜਾ ਫੇਸ 01 ਦਸੰਬਰ 2026 ਤੋਂ 04 ਜਨਵਰੀ 2026 ਤੱਕ ਆਬਾਦੀ ਗਣਨਾ ਵਜੋਂ ਸ਼ੁਰੂ ਕੀਤਾ ਜਾਵੇਗਾ, ਜਿਸ ਵਿੱਚ ਇਨੁਮੀਰੇਟਰ ਲੋਕਾਂ ਦੇ ਘਰ-ਘਰ ਜਾ ਕੇ ਆਬਾਦੀ ਗਣਨਾ ਦਾ ਕੰਮ ਕਰਨਗੇ ਅਤੇ ਨਾਗਰਿਕਾਂ ਨੂੰ 40 ਸਵਾਲ ਪੁੱਛੇ ਜਾਣਗੇ। ਡਿਪਟੀ ਕਮਿਸ਼ਨਰ ਅਤੇ ਕਮਿਸ਼ਨਰ, ਨਗਰ ਨਿਗਮ ਨੇ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਭਾਰਤ ਸਰਕਾਰ ਵੱਲੋਂ ਕਰਵਾਏ ਜਾ ਰਹੇ ਜਨਗਣਨਾ ਦੇ ਇਸ ਕੰਮ ਵਿਚ ਪੂਰਨ ਸਹਿਯੋਗ ਕਰਨ। ਇਸ ਵਰਕਸ਼ਾਪ ਵਿੱਚ ਉਪ ਅਰਥ ਅਤੇ ਅੰਕੜਾ ਸਲਾਹਕਾਰ ਜਸਵਿੰਦਰ ਕੌਰ, ਵਿਸ਼ਾਲ ਸਿਆਲ, ਸੁਪਰਡੰਟ, ਸੈਂਸਸ ਸੈੱਲ ਟੀਮ ਨਰਿੰਦਰ ਕੁਮਾਰ, ਕਲਰਕ (ਲੇਖਾ), ਬਿਕਰਮਾਜੀਤ ਸਿੰਘ ਇੰਨਵੈਸਟੀਗੇਟਰ, ਕੁਲਇੰਦਰਜੀਤ ਸਿੰਘ, ਹੇਮੰਤ ਕੁਮਾਰ ਇੰਵੈਸਟੀਗੇਟਰ ਅਤੇ ਅਤੇ ਸਮੂਹ ਫੀਲਡ ਟ੍ਰੇਰਨਾਂ ਨੇ ਭਾਗ ਲਿਆ।
RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments