Home ਪਟਿਆਲਾ ਅਪਡੇਟ ਜਿਲ੍ਹਾ ਪਟਿਆਲਾ ਵਿਖੇ ਜਨਗਣਨਾ-2027 ਦੇ ਦੂਜੇ ਪੜਾਅ (ਆਬਾਦੀ ਗਣਨਾ) ਸਬੰਧੀ ਗਿਣਤੀਕਾਰਾਂ ਅਤੇ...

ਜਿਲ੍ਹਾ ਪਟਿਆਲਾ ਵਿਖੇ ਜਨਗਣਨਾ-2027 ਦੇ ਦੂਜੇ ਪੜਾਅ (ਆਬਾਦੀ ਗਣਨਾ) ਸਬੰਧੀ ਗਿਣਤੀਕਾਰਾਂ ਅਤੇ ਸੁਪਰਵਾਈਜਰਾਂ ਦੀ ਟ੍ਰੇਨਿੰਗ ਵਰਕਸ਼ਾਪ

Patiala Holds Training Workshop for Census 2027 Population Enumeration

0
ਪਟਿਆਲਾ, 13 ਅਕਤੂਬਰ, 2026 (ਛਤਰਪਾਲ ਸਿੰਘ ) : ਜਿਲ੍ਹਾ ਪਟਿਆਲਾ ਵਿਖੇ ਜਨਗਣਨਾ 2027 ਸਬੰਧੀ ਗਿਣਤੀਕਾਰਾਂ ਅਤੇ ਸੁਪਰਵਾਈਜਰਾਂ ਦੀ ਚਾਰਜ ਪੱਧਰ ਤੇ ( 6 ਤਹਿਸੀਲਾਂ ਅਤੇ 5 ਨਗਰ ਕੌਸ਼ਲਾਂ ਅਤੇ 4 ਨਗਰ ਪੰਚਾਇਤਾਂ) ਜਨਗਣਨਾ-2027 ਦੇ ਦੂਜੇ ਪੜਾਅ (ਆਬਾਦੀ ਗਣਨਾ) ਸਬੰਧੀ ਟ੍ਰੇਨਿੰਗਾਂ ਸ਼ੁਰੂ ਹੋ ਗਈਆਂ ਹਨ ਇਹ ਟ੍ਰੇਨਿੰਗਾਂ ਸੈਂਸਜ ਸਰਕੂਲਰ ਨੰ. 27 ਅਨੁਸਾਰ ਮਿਤੀ 05.10.2026 ਤੋਂ ਮਿਤੀ 10.11.2026 ਤੱਕ ਕਰਵਾਈ ਜਾਣੀਆਂ ਹਨ। ਇਹ ਟ੍ਰੇਨਿੰਗਾਂ ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਸੈਸੰਜ ਅਫਸਰ, ਪਟਿਆਲਾ ਡਾ. ਹਿਮਾਂਸ਼ੂ ਅਗਰਵਾਲ (ਆਈ.ਏ.ਐਸ) ਜੀ ਦੀ ਅਗਵਾਈ ਹੇਠ ਸ਼ੁਰੂ ਹੋਈ ਹੈ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਜਿਲ੍ਹਾ ਸੈਂਸਜ ਅਫਸਰ ਦਮਨਜੀਤ ਸਿੰਘ ਮਾਨ (ਪੀ.ਸੀ.ਐਸ) ਜਿਲ੍ਹਾ ਪਟਿਆਲਾ ਵਿਖੇ ਬਤੌਰ ਸੈਂਸਜ ਨੋਡਲ ਅਫਸਰ ਹਨ। ਜਿਲ੍ਹਾ ਪੱਧਰ ਤੇ ਟ੍ਰੇਨਿੰਗ ਪ੍ਰਾਪਤ 58 ਫੀਲਡ ਟ੍ਰੇਨਰਾਂ ਵੱਲੋਂ 6 ਤਹਿਸੀਲਾਂ, 5 ਨਗਰ ਕੌਸ਼ਲਾਂ ਅਤੇ 4 ਨਗਰ ਪੰਚਾਇਤਾਂ ਵਿਖੇ ਲਗਭਗ 3300 ਗਿਣਤੀਕਾਰਾਂ ਅਤੇ ਸੁਪਰਵਾਈਜਰਾਂ ਸਮੇਤ ਰਿਜ਼ਰਵ ਸਟਾਫ ਨੂੰ ਟ੍ਰੇਨਿੰਗਾਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਟ੍ਰੇਨਿੰਗਾਂ ਦੀ ਮੋਨੀਟਰਿੰਗ ਅਮਨ ਕੁਮਾਰ ਬਲਿਹਾਰ, ਜਿਲ੍ਹਾ ਕੁਆਡੀਨੇਟਰ, ਸੈਂਸਜ ਓਪਰੇਸ਼ਨ ਵਿਭਾਗ ਪੰਜਾਬ ਚੰਡੀਗੜ੍ਹ, ਨਿਸ਼ੂ ਸ਼ਰਮਾ, ਮਾਸਟਰ ਟ੍ਰੇਨਰ ਪਟਿਆਲਾ ਅਤੇ ਸਹਾਇਕ ਖੋਜ ਅਫਸਰ-ਕਮ-ਵਧੀਕ ਜਿਲ੍ਹਾ ਸੈਂਸਜ ਅਫਸਰ, ਪਟਿਆਲਾ ਜਸਵਿੰਦਰ ਕੌਰ ਅਤੇ ਸੈਂਸਜ ਸੈੱਲ ਟੀਮ ਵੱਲੋਂ ਚਾਰਜ ਪੱਧਰ ਤੇ ਜਾ ਕੇ ਕੀਤੀ ਜਾ ਰਹੀ ਹੈ।  ਸੈਂਸਜ-2027 ਦੇ ਦੂਜੇ ਫੇਸ ਵਿੱਚ ਇਨਾਂ ਗਿਣਤੀਕਾਰਾਂ ਵੱਲੋਂ ਮਿਤੀ 01 ਦਸੰਬਰ 2026 ਤੋ 4 ਜਨਵਰੀ 2027 ਤੱਕ ਲੋਕਾਂ ਦੇ ਘਰ-ਘਰ ਜਾ ਕੇ ਆਬਾਦੀ ਗਣਨਾ ਦਾ ਕੰਮ ਕੀਤਾ ਜਾਵੇਗਾ ਅਤੇ ਨਾਗਰਿਕਾਂ ਨੂੰ 40 ਸਵਾਲ ਪੁੱਛੇ ਜਾਣਗੇ।  ਇਨ੍ਹਾਂ ਸੁਪਰਵਾਈਜ਼ਰ ਅਤੇ ਗਿਣਤੀਕਾਰਾਂ ਨੂੰ ਤਹਿਸੀਲ/ਚਾਰਜ ਪੱਧਰ ਤੇ ਸਿਖਲਾਈ ਪ੍ਰੋਗਰਾਮ ਦੌਰਾਨ ਜਨਗਣਨਾ-2027 ਦੇ ਦੂਜੇ ਪੜਾਅ ਨਾਲ ਸਬੰਧਤ ਵੱਖ-ਵੱਖ ਮਹੱਤਵਪੂਰਨ ਵਿਸ਼ਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ, ਪ੍ਰੈਕਟੀਕਲ ਡੈਮੋ ਅਤੇ ਅਭਿਆਸ ਕਰਵਾਇਆ ਜਾ ਰਿਹਾ ਹੈ। ਜਿਲ੍ਹਾ ਪਟਿਆਲਾ ਵਿਖੇ ਸੈਸੰਜ-2027 ਦੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਜਿਲ੍ਹਾ ਸੈਂਸਜ ਅਫਸਰ ਵੱਲੋਂ ਦੱਸਿਆ ਗਿਆ ਕਿ ਇਸ ਜਨਗਣਨਾ ਵਿੱਚ ‘ਸੈਲਫ ਇਨੁਮੀਰੇਸ਼ਨ’ ਦੇ ਕੰਮ ਵਜੋਂ ਪਹਿਲ ਕੀਤੀ ਗਈ ਹੈ। ਜਿਸ ਵਿੱਚ ਕੋਈ ਵੀ ਨਾਗਰਿਕ ਆਪਣੇ ਘਰ ਦੀ ਗਿਣਤੀ ਮਿਤੀ 16 ਨਵੰਬਰ 2026 ਤੋਂ 30 ਨਵਬੰਰ 2026 ਤੱਕ ਆਪ ਕਰ ਸਕਦਾ ਹੈ ਅਤੇ ਜਿਲ੍ਹਾ ਪਟਿਆਲਾ ਦੇ ਵਾਸੀਆ ਨੂੰ ਅਪੀਲ ਕੀਤੀ ‘ਸੈਲਫ ਇਨੁਮੀਰੇਸ਼ਨ’ ਦੇ ਕੰਮ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ। ਜਨਗਣਨਾ ਦਾ ਦੂਜਾ ਫੇਸ 01 ਦਸੰਬਰ 2026 ਤੋਂ 04 ਜਨਵਰੀ 2027 ਤੱਕ ਆਬਾਦੀ ਗਣਨਾ ਵਜੋਂ ਸ਼ੁਰੂ ਕੀਤਾ ਜਾਵੇਗਾ, ਜਿਸ ਵਿੱਚ ਇਨੁਮੀਰੇਟਰ ਲੋਕਾਂ ਦੇ ਘਰ-ਘਰ ਜਾ ਕੇ ਆਬਾਦੀ ਗਣਨਾ ਦਾ ਕੰਮ ਕਰਨਗੇ ਅਤੇ ਨਾਗਰਿਕਾਂ ਨੂੰ 40 ਸਵਾਲ ਪੁੱਛੇ ਜਾਣਗੇ। ਮਾਨਯੋਗ ਡਿਪਟੀ ਕਮਿਸ਼ਨਰ ਜੀ ਅਤੇ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਪਟਿਆਲਾ ਜੀ ਵੱਲੋਂ ਜਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਭਾਰਤ ਸਰਕਾਰ ਵੱਲੋਂ ਕਰਵਾਏ ਜਾ ਰਹੇ ਜਨਗਣਨਾ ਦੇ ਇਸ ਕੰਮ ਵਿਚ ਪੂਰਨ ਸਹਿਯੋਗ ਕਰਨ। ਸੈਂਸਜ ਟ੍ਰੇਨਿੰਗ ਦੀ ਮੋਨੀਟਰਿੰਗ ਦੌਰਾਨ ਤਹਿਸੀਲ ਪਟਿਆਲਾ ਵਿਖੇ ਉਪ ਅਰਥ ਅਤੇ ਅੰਕੜਾ ਸਲਾਹਕਾਰ ਸ੍ਰੀਮਤੀ ਜਸਵਿੰਦਰ ਕੌਰ, ਅਮਨ ਕੁਮਾਰ ਬਲਿਹਾਰ, ਜਿਲ੍ਹਾ ਕੁਆਡੀਨੇਟਰ, ਸੈਂਸਜ ਸੈੱਲ ਟੀਮ ਨਰਿੰਦਰ ਕੁਮਾਰ, ਕਲਰਕ (ਲੇਖਾ), ਬਿਕਰਮਜੀਤ ਸਿੰਘ ਇੰਨਵੈਸਟੀਗੇਟਰ, ਕੁਲਇੰਦਰਜੀਤ ਸਿੰਘ, ਹੇਮੰਤ ਕੁਮਾਰ ਇੰਨਵੈਸਟੀਗੇਟਰ ਮੌਜੂਦ ਰਹੇ।

Exit mobile version