ਫਤਿਹਗੜ੍ਹ ਸਾਹਿਬ-21 ਸਤੰਬਰ, 2026 (ਗੁਰਮੀਤ ਸਿੰਘ ਤੁੰਗ) : ਮੁੱਖ ਚੋਣ ਅਫਸਰ ਪੰਜਾਬ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਥਾਨਕ ਬੱਚਤ ਭਵਨ ਵਿਖੇ ਐਨ.ਆਈ.ਸੀ.ਵੱਲੋਂ ਜਿਲ੍ਹੇ ਦੇ ਸਮੂ੍ਹ ਵਿਭਾਗਾਂ ਦੇ ਮੁੱਖੀਆਂ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਗਰੁੱਪ ਏ.ਬੀ.ਸੀ. ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਪੋਲਿ਼ੰਗ ਸਟਾਫ ਡਿਊਟੀਆਂ ਲਈ ਬਣਾਏ ਆਨ ਲਾਇਨ ਪੋਰਟਲ nextgendise.punjab.gov.in ਦੀ ਟਰੇਨਿੰਗ ਦਿੱਤੀ ਗਈ। ਟਰੇਨਿੰਗ ਦੌਰਾਨ ਅਧਿਕਾਰੀਆਂ ਨੂੰ ਪੋਰਟਲ ‘ਤੇ ਲਾਗਇਨ ਕਰਨ, ਕਰਮਚਾਰੀਆਂ ਦੀ ਜਾਣਕਾਰੀ ਦਰਜ ਕਰਨ, ਡਾਟੇ ਦੀ ਤਸਦੀਕ ਅਤੇ ਅਪਡੇਟ ਕਰਨ ਦੀ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੋਲਿੰਗ ਸਟਾਫ ਦੀ ਨਿਯੁਕਤੀ ਲਈ ਸਹੀ ਅਤੇ ਅਪਡੇਟ ਡਾਟਾ ਬਹੁਤ ਮਹੱਤਵਪੂਰਨ ਹੈ।
ਇਸ ਲਈ ਸਾਰੇ ਵਿਭਾਗ ਮੁਖੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਅਧੀਨ ਦਫ਼ਤਰਾਂ, ਸਕੂਲਾਂ, ਕਾਲਜਾਂ ਅਤੇ ਹੋਰ ਸੰਸਥਾਵਾਂ ਦੇ ਗਰੁੱਪ ਏ, ਬੀ ਅਤੇ ਸੀ ਸ਼੍ਰੇਣੀ ਦੇ ਅਧਿਕਾਰੀਆਂ/ਕਰਮਚਾਰੀਆਂ ਦਾ ਵੇਰਵਾ ਨਿਰਧਾਰਿਤ ਸਮੇਂ ਅੰਦਰ ਪੋਰਟਲ ‘ਤੇ ਅਪਲੋਡ ਕਰਨਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਜਿਲ੍ਹਾ ਸੂਚਨਾ ਅਤੇ ਵਿਗਿਆਨ ਅਫਸਰ-ਕਮ ਇੰਚਾਰਜ ਪੋਲਿੰਗ ਸਟਾਫ ਡਾਟਾ ਮਿਸ ਸੁਪ੍ਰਿਆ ਦਇਆ , ਵਧੀਕ ਜਿਲ੍ਹਾ ਸੂਚਨਾ ਅਤੇ ਵਿਗਿਆਨ ਅਫਸਰ ਰੂਬੀ ਭਾਰਤੀ, ਐਨ.ਆਈ.ਸੀ. ਇੰਜੀਨੀਅਰ ਦੀਪਕ ਕੋਸ਼ਲ ਪ੍ਰਵੇਸ਼ ਕੁਮਾਰ, ਹਰਜਿੰਦਰ ਸਿੰਘ, ਅਮਨ ਮੱਟੂ, ਰਾਜਵਿੰਦਰ ਸਿੰਘ, ਹਰਦੀਪ ਕੁਮਾਰ ਹਾਜ਼ਰ ਸਨ।
