Homeਦੇਸ਼ਸਕੂਲ ਵੈਨ ਨੂੰ ਰੇਲਗੱਡੀ ਨੇ ਮਾਰੀ ਟੱਕਰ, ਦੋ ਵਿਦਿਆਰਥੀਆਂ ਸਮੇਤ ਤਿੰਨ ਦੀ...

ਸਕੂਲ ਵੈਨ ਨੂੰ ਰੇਲਗੱਡੀ ਨੇ ਮਾਰੀ ਟੱਕਰ, ਦੋ ਵਿਦਿਆਰਥੀਆਂ ਸਮੇਤ ਤਿੰਨ ਦੀ ਮੌ.ਤ.

ਪੱਛਮੀ ਬੰਗਾਲ ,17 ਜੁਲਾਈ(ਜਗਦੇਵ ਰੰਚਨਾ): ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਦਰਦਨਾਕ ਰੇਲ ਹਾਦਸਾ ਵਾਪਰ ਗਿਆ। ਬਹਿਰਾਮਪੁਰ ਇਲਾਕੇ ਵਿੱਚ ਵਿਦਿਆਰਥੀਆਂ ਨੂੰ ਸਕੂਲ ਲੈ ਕੇ ਜਾ ਰਹੀ ਇੱਕ ਸਕੂਲ ਵੈਨ ਨੂੰ ਤੇਜ਼ ਰਫ਼ਤਾਰ ਯਾਤਰੀ ਰੇਲਗੱਡੀ ਨੇ ਟੱਕਰ ਮਾਰ ਦਿੱਤੀ। ਇਸ ਭਿਆਨਕ ਹਾਦਸੇ ਵਿੱਚ ਦੋ ਸਕੂਲੀ ਵਿਦਿਆਰਥੀਆਂ ਅਤੇ ਇੱਕ ਸਾਈਕਲ ਸਵਾਰ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋ ਗਏ।

ਇਹ ਹਾਦਸਾ ਸਵੇਰੇ ਕਰੀਬ 7 ਵਜੇ ਕਰਨਸੁਬਰਨਾ ਅਤੇ ਗੋਵਿੰਦਪੁਰ ਰੇਲਵੇ ਸਟੇਸ਼ਨਾਂ ਵਿਚਕਾਰ ਇੱਕ ਰੇਲਵੇ ਕਰਾਸਿੰਗ ‘ਤੇ ਵਾਪਰਿਆ। ਜਾਣਕਾਰੀ ਅਨੁਸਾਰ, ਸਕੂਲ ਵੈਨ ਰੇਲਵੇ ਫਾਟਕ ਪਾਰ ਕਰ ਰਹੀ ਸੀ ਕਿ ਇਸ ਦੌਰਾਨ ਨਿਮਿਤਾ-ਕਟਵਾ ਯਾਤਰੀ ਰੇਲਗੱਡੀ ਤੇਜ਼ ਰਫ਼ਤਾਰ ਨਾਲ ਆਈ ਅਤੇ ਵੈਨ ਨਾਲ ਜ਼ੋਰਦਾਰ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਸਕੂਲ ਵੈਨ ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਬੱਚੇ ਅੰਦਰ ਹੀ ਫਸ ਗਏ।

ਪੁਲਿਸ ਅਨੁਸਾਰ, ਇਸ ਤੋਂ ਕੁਝ ਸਮਾਂ ਪਹਿਲਾਂ ਇੱਕ ਐਕਸਪ੍ਰੈਸ ਰੇਲਗੱਡੀ ਲੰਘਣ ਕਾਰਨ ਰੇਲਵੇ ਫਾਟਕ ਬੰਦ ਕੀਤਾ ਗਿਆ ਸੀ। ਦੋਸ਼ ਹੈ ਕਿ ਐਕਸਪ੍ਰੈਸ ਟਰੇਨ ਦੇ ਲੰਘਣ ਤੁਰੰਤ ਬਾਅਦ ਫਾਟਕ ਖੋਲ੍ਹ ਦਿੱਤਾ ਗਿਆ, ਜਦਕਿ ਦੂਜੇ ਪਾਸੇ ਤੋਂ ਨਿਮਿਤਾ-ਕਟਵਾ ਲੋਕਲ ਰੇਲਗੱਡੀ ਆ ਰਹੀ ਸੀ। ਫਾਟਕ ਖੁੱਲ੍ਹਾ ਦੇਖ ਕੇ ਸਕੂਲ ਵੈਨ ਦੇ ਡਰਾਈਵਰ ਅਤੇ ਇੱਕ ਸਾਈਕਲ ਸਵਾਰ ਨੇ ਪਟੜੀ ਪਾਰ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ।

ਘਟਨਾ ਤੋਂ ਬਾਅਦ ਸਥਾਨਕ ਲੋਕ, ਰੇਲਵੇ ਅਧਿਕਾਰੀ ਅਤੇ ਪੁਲਿਸ ਮੌਕੇ ‘ਤੇ ਪਹੁੰਚੇ। ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।

ਇਸ ਹਾਦਸੇ ਨੇ ਰੇਲਵੇ ਕਰਾਸਿੰਗ ਦੀ ਸੁਰੱਖਿਆ ਅਤੇ ਗੇਟਕੀਪਰ ਦੀ ਕਾਰਵਾਈ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਪੁਲਿਸ ਅਤੇ ਰੇਲਵੇ ਵਿਭਾਗ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments