Home ਪਟਿਆਲਾ ਅਪਡੇਟ ਪਟਿਆਲਾ ਦੀ ਨੌਜਵਾਨ ਕਵਿੱਤਰੀ ਨੰਦਿਕਾ ਦੀ ਪਹਿਲੀ ਕਾਵਿ-ਪੁਸਤਕ ‘Things That Make Life...

ਪਟਿਆਲਾ ਦੀ ਨੌਜਵਾਨ ਕਵਿੱਤਰੀ ਨੰਦਿਕਾ ਦੀ ਪਹਿਲੀ ਕਾਵਿ-ਪੁਸਤਕ ‘Things That Make Life Worth Remembering’ ਐਮਾਜ਼ਾਨ ’ਤੇ ਰਿਲੀਜ਼

Young Patiala poet Nandika marks her literary debut as her book hits Amazon.

0

ਪਟਿਆਲਾ 23 ਅਕਤੂਬਰ ,2026 (ਛਤਰਪਾਲ ਸਿੰਘ ) : ਸ਼ਹਿਰ ਦੀ ਹੋਣਹਾਰ ਨੌਜਵਾਨ ਕਵਿੱਤਰੀ ਨੰਦਿਕਾ ਨੇ ਆਪਣੀ ਪਹਿਲੀ ਕਾਵਿ-ਪੁਸਤਕ “Things That Make Life Worth Remembering: A Book of Poetry” ਰਾਹੀਂ ਸਾਹਿਤਕ ਖੇਤਰ ਵਿੱਚ ਕਦਮ ਰੱਖਿਆ ਹੈ। ਜੀਵਨ ਦੀਆਂ ਖੂਬਸੂਰਤ ਯਾਦਾਂ, ਸੁਪਨਿਆਂ, ਸੰਘਰਸ਼, ਸ਼ੁਕਰਗੁਜ਼ਾਰੀ ਅਤੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਬਿਆਨ ਕਰਦੀ ਹੈ। ਨੰਦਿਕਾ ਇਸ ਸਮੇਂ ਦਿੱਲੀ ਪਬਲਿਕ ਸਕੂਲ (ਡੀਪੀਐੱਸ), ਪਟਿਆਲਾ ਵਿੱਚ ਗਿਆਰ੍ਹਵੀਂ ਜਮਾਤ ਦੀ ਨਾਨ-ਮੈਡੀਕਲ ਦੀ ਵਿਦਿਆਰਥਣ ਹੈ। ਪਰਿਵਾਰ ਵਿੱਚ ਪਹਿਲਾਂ ਕੋਈ ਸਾਹਿਤਕ ਪਿਛੋਕੜ ਨਾ ਹੋਣ ਦੇ ਬਾਵਜੂਦ, ਉਸ ਨੇ ਆਪਣੀ ਸੋਚ, ਰੋਜ਼ਾਨਾ ਜੀਵਨ ਦੀਆਂ ਘਟਨਾਵਾਂ ਨੂੰ ਬਾਰੀਕੀ ਨਾਲ ਦੇਖਣ ਦੀ ਕਲਾ ਅਤੇ ਲਿਖਣ ਦੇ ਸ਼ੌਕ ਨਾਲ ਆਪਣੀ ਵੱਖਰੀ ਪਛਾਣ ਬਣਾਈ ਹੈ। ਇਸ ਪੁਸਤਕ ਵਿੱਚ ਕੁੱਲ 23 ਕਵਿਤਾਵਾਂ ਸ਼ਾਮਲ ਹਨ, ਜੋ ਨੰਦਿਕਾ ਨੇ ਆਪਣੇ ਪਰਿਵਾਰਕ ਮੈਂਬਰਾਂ, ਅਧਿਆਪਕਾਂ ਅਤੇ ਜੀਵਨ ਵਿੱਚ ਪ੍ਰੇਰਣਾ ਦੇਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਮਰਪਿਤ ਕੀਤੀਆਂ ਹਨ। ਨੰਦਿਕਾ ਦੇ ਪਿਤਾ ਇੰਜੀਨੀਅਰ ਗਗਨ ਚੋਪੜਾ ਪੀਐੱਸਪੀਸੀਐੱਲ ਵਿੱਚ ਡਿਪਟੀ ਚੀਫ਼ ਇੰਜੀਨੀਅਰ/ਆਈਟੀ ਵਜੋਂ ਸੇਵਾਵਾਂ ਨਿਭਾ ਰਹੇ ਹਨ, ਜਦਕਿ ਉਨ੍ਹਾਂ ਦੀ ਮਾਤਾ ਵੰਦਨਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭਾਦਸੋਂ ਵਿਖੇ ਕੈਮਿਸਟਰੀ ਦੀ ਲੈਕਚਰਾਰ ਹਨ। ਇਹ ਪੁਸਤਕ ਨੈਕਸਟ ਟੌਪਰ ਦੇ ਡਿਗਰਾਜ ਸਰ ਨੂੰ ਸਮਰਪਿਤ ਕੀਤੀ ਗਈ ਹੈ, ਜੋ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਹਨ। ਪੁਸਤਕ ਨੂੰ ਪ੍ਰਕਾਸ਼ਿਤ ਕਰਨ ਦੇ ਸਫ਼ਰ ਵਿੱਚ ਡਾ. ਕੁਲਦੀਪ ਸਿੰਘ ਦੇ ਮਾਰਗਦਰਸ਼ਨ ਅਤੇ ਹੌਸਲਾ-ਅਫ਼ਜ਼ਾਈ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਸ ਮੌਕੇ ਆਪਣੀ ਖੁਸ਼ੀ ਸਾਂਝੀ ਕਰਦਿਆਂ ਨੰਦਿਕਾ ਦੇ ਪਰਿਵਾਰ ਨੇ ਕਿਹਾ ਕਿ ਇਹ ਪੁਸਤਕ ਸਿਰਫ਼ ਰਚਨਾਤਮਕ ਪ੍ਰਗਟਾਵਾ ਨਹੀਂ, ਸਗੋਂ ਨੌਜਵਾਨ ਪੀੜ੍ਹੀ ਲਈ ਇੱਕ ਪ੍ਰੇਰਣਾਦਾਇਕ ਸੰਦੇਸ਼ ਵੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਨੰਦਿਕਾ ਦੀਆਂ ਕਵਿਤਾਵਾਂ ਪਾਠਕਾਂ ਨੂੰ ਨਿਡਰ ਹੋ ਕੇ ਸੁਪਨੇ ਦੇਖਣ, ਆਪਣੇ ਆਲੇ-ਦੁਆਲੇ ਦੇ ਲੋਕਾਂ ਦੀ ਕਦਰ ਕਰਨ ਅਤੇ ਚੰਗੇ ਨਤੀਜਿਆਂ ਲਈ ਸਬਰ ਰੱਖਣ ਦੀ ਪ੍ਰੇਰਣਾ ਦੇਣਗੀਆਂ।ਨੰਦਿਕਾ ਦੀ ਇਹ ਪਹਿਲੀ ਪੁਸਤਕ ਉਸ ਦੇ ਸਾਹਿਤਕ ਸਫ਼ਰ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ ਅਤੇ ਪੁਸਤਕ ਐਮਾਜ਼ਾਨ ’ਤੇ ਦੁਨੀਆ ਭਰ ਵਿੱਚ ਉਪਲਬਧ ਹੈ।

 

Exit mobile version