Homeਪੰਜਾਬਜਲੰਧਰ ਵਿੱਚ ਚੱਕੀ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਤਾਲਾ ਤੋੜ ਕੇ ਨਕਦੀ...

ਜਲੰਧਰ ਵਿੱਚ ਚੱਕੀ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਤਾਲਾ ਤੋੜ ਕੇ ਨਕਦੀ ਤੇ ਸਮਾਨ ਲੈ ਕੇ ਫਰਾਰ

ਜਲੰਧਰ: 4-10-2026 (ਜਗਮੇਲ ਢਿੱਲੋਂ) : ਮਾਈ ਹੀਰਾ ਗੇਟ ਨੇੜੇ ਆਰੀਆ ਸਮਾਜ ਮੰਦਰ ਦੇ ਸਾਹਮਣੇ ਸਥਿਤ ਇੱਕ ਚੱਕੀ ਵਿੱਚ ਤੜਕੇ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਕਰੀਬ ਚਾਰ ਤੋਂ ਪੰਜ ਨਕਾਬਪੋਸ਼ ਚੋਰਾਂ ਨੇ ਸਵੇਰੇ ਲਗਭਗ 4 ਵਜੇ ਚੱਕੀ ਦੇ ਗੇਟ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋ ਕੇ ਨਕਦੀ ਸਮੇਤ ਹੋਰ ਸਾਮਾਨ ਚੋਰੀ ਕਰ ਲਿਆ।

ਚੋਰ ਦੁਕਾਨ ਵਿੱਚੋਂ ਕਰੀਬ 10 ਤੋਂ 15 ਹਜ਼ਾਰ ਰੁਪਏ ਦੀ ਨਕਦੀ, ਘਿਓ ਦਾ ਟੀਨ, ਰਿਫਾਇੰਡ ਦੀ ਪੇਟੀ ਅਤੇ ਡਰਾਈ ਫਰੂਟ ਲੈ ਕੇ ਫਰਾਰ ਹੋ ਗਏ। ਚੋਰੀ ਦੀ ਪੂਰੀ ਘਟਨਾ ਦੁਕਾਨ ਵਿੱਚ ਲੱਗੇ CCTV ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਫੁਟੇਜ ਵਿੱਚ ਚਾਰ-ਪੰਜ ਸ਼ੱਕੀ ਵਿਅਕਤੀ ਨਜ਼ਰ ਆ ਰਹੇ ਹਨ, ਜਿਨ੍ਹਾਂ ਨੇ ਆਪਣੇ ਚਿਹਰੇ ਢੱਕੇ ਹੋਏ ਸਨ।

ਘਟਨਾ ਦਾ ਪਤਾ ਲੱਗਣ ’ਤੇ ਕਰਮਚਾਰੀਆਂ ਨੇ ਦੁਕਾਨ ਮਾਲਕ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। CCTV ਫੁਟੇਜ ਦੇ ਆਧਾਰ ’ਤੇ ਚੋਰਾਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

ਦੁਕਾਨਦਾਰ ਮੁਤਾਬਕ ਉਨ੍ਹਾਂ ਦੀ ਚੱਕੀ ਕਰੀਬ 70 ਸਾਲ ਪੁਰਾਣੀ ਹੈ ਅਤੇ ਪਹਿਲਾਂ ਕਦੇ ਅਜਿਹੀ ਚੋਰੀ ਨਹੀਂ ਹੋਈ। ਉੱਥੇ ਹੀ ਸਥਾਨਕ ਦੁਕਾਨਦਾਰਾਂ ਨੇ ਇਲਾਕੇ ਵਿੱਚ ਵਧ ਰਹੀਆਂ ਚੋਰੀਆਂ ’ਤੇ ਚਿੰਤਾ ਜ਼ਾਹਰ ਕਰਦਿਆਂ ਪੁਲਿਸ ਤੋਂ ਰਾਤ ਸਮੇਂ ਗਸ਼ਤ ਵਧਾਉਣ ਅਤੇ ਚੋਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments