ਪਟਿਆਲਾ, 20 ਅਕਤੂਬਰ (ਗੁਰਮੀਤ ਸਿੰਘ ਤੁੰਗ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੰਥ ਦੇ ਮਹਾਨ ਜਰਨੈਲ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕਰਦਿਆਂ ਕਿਹਾ ਕਿ ਪੰਥ ਦੇ ਲੰਮੇ ਸ਼ਾਨਾਮੱਤੇ ਇਤਿਹਾਸ ਵਿਚ ਜਥੇਦਾਰ ਆਹਲੂਵਾਲੀਆਂ ਇਕੋ ਇਕ ਮਹਾਨ ਸ਼ਖ਼ਸੀਅਤ ਹੋਏ ਹਨ, ਜਿਨ੍ਹਾਂ ਨੂੰ ਖਾਲਸਾ ਪੰਥ ਨੇ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਮਹਾਨਤਮ ਅਤੇ ਉਚਤਮ ਪੰਥਕ ਅਤੇ ਸਮਾਜਿਕ ਸੇਵਾਵਾਂ ਬਦਲੇ ‘ਸੁਲਤਾਨ-ਉਲ-ਕੌਮ’ ਦਾ ਸ਼ਾਨਾਮੱਤਾ ਸਨਮਾਨ ਦੇ ਕੇ ਨਿਵਾਜਿਆ ਗਿਆ। ਪ੍ਰੋ. ਬਡੂੰਗਰ ਨੇ ਕਿਹਾ ਕਿ ਜਥੇਦਾਰ ਆਹਲੂਵਾਲੀਆ ਨੇ ਛੋਟੀਆਂ-ਵੱਡੀਆਂ ਅਨੇਕਾਂ ਲੜਾਈਆਂ ਦੇ ਵਿਚ ਮੁਗਲ ਫੌਜਾਂ ਨੂੰ ਬੁਰੀ ਤਰ੍ਹਾਂ ਲਿਤਾੜਿਆ। ਜਥੇਦਾਰ ਆਹਲੂਵਾਲੀਆ ਇਕ ਮਹਾਨ ਯੋਧੇ, ਜਰਨੈਲ ਅਤੇ ਮਹਾਨ ਪਰਉਪਕਾਰੀ ਸਨ। ਉਨ੍ਹਾਂ ਨੇ ਅਹਿਮਦਸ਼ਾਹ ਅਬਦਾਲੀ ਨੂੰ ਲੋਹੇ ਦੇ ਚਨੇ ਚਬਾਕੇ ਅਤੇ ਅਬਦਾਲੀ ਪਾਸੋਂ ਕੀਤੀ ਗਈ ਦਿੱਲੀ ਦੀ ਲੁੱਟ ਦਾ ਸਾਰਾ ਸਾਮਾਨ ਖੋਹ ਲਿਆ ਅਤੇ ਅਬਦਾਲੀ ਦੀ ਕੈਦ ਵਿਚੋਂ 2200 (ਦੋ ਹਜ਼ਾਰ ਦੋ ਸੌ) ਭਾਰਤੀ ਹਿੰਦੂ ਨਾਰੀਆਂ ਨੂੰ ਛੁਡਾਕੇ ਘਰੋ-ਘਰੀ ਪਹੁੰਚਾਕੇ ਇਕ ਵੱਡਾ ਪਰਉਪਕਾਰੀ ਕਾਰਜ ਕੀਤਾ। ਪ੍ਰੋ. ਬਡੂੰਗਰ ਨੇ ਦੱਸਿਆ ਕਿ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਅਨੇਕ ਗੁਣਾਂ ਦੇ ਧਾਰਨੀ ਸਨ। ਨਾਮ ਰਸੀਏ, ਉੱਤਮ ਕੀਰਤਨੀਏ, ਤੇਗ ਅਤੇ ਤਲਵਾਰ ਦੇ ਧਨੀ ਸਨ। ਪ੍ਰੋ. ਬਡੂੰਗਰ ਨੇ ਕਿਹਾ ਕਿ ਅੱਜ ਲੋੜ ਹੈ ਕਿ ਨਸਿਆਂ, ਪਤਿਤਪੁਣਾ, ਨੰਗੇਜਵਾਦ, ਅਧੁਨਿਕਵਾਦ ਦਾ ਸ਼ਿਕਾਰ ਹੋਈ ਹੋਈ ਸਾਡੀ ਨੋਜੁਆਨ ਪੀੜ੍ਹੀ ਜਥੇਦਾਰ ਆਹਲੂਵਾਲੀਆ ਜੀ ਦੇ ਜੀਵਨ ਤੋਂ ਸੇਧ ਲੈ ਕੇ ਚਲਦਿਆਂ ਹੋਇਆਂ ਖਾਲਸਾ ਪੰਥ ਅਤੇ ਆਪਣੇ ਮਾਪਿਆਂ ਦਾ ਨਾਮ ਉੱਚਾ ਚੁਕਣ।
ਨੌਜਵਾਨ ਪੀੜ੍ਹੀ ਜਥੇਦਾਰ ਆਹਲੂਵਾਲੀਆ ਜੀ ਦੇ ਜੀਵਨ ਤੋਂ ਸੇਧ ਲੈ ਕੇ ਖਾਲਸਾ ਪੰਥ ਅਤੇ ਆਪਣੇ ਮਾਪਿਆਂ ਦਾ ਨਾਮ ਉੱਚਾ ਚੁਕਣ : ਪ੍ਰੋ. ਬਡੂੰਗਰ
Prof. Kirpal Singh Badungar urges the younger generation to draw inspiration from the life and legacy of Jathedar Ahluwalia, uphold Sikh values and bring pride to the Khalsa Panth and their parents.
RELATED ARTICLES






