Homeਪਟਿਆਲਾ ਅਪਡੇਟਪਤਿਤਪੁਣੇ, ਨੰਗੇਜਵਾਦ ਅਤੇ ਆਧੁਨਿਕਵਾਦ ਦਾ ਸ਼ਿਕਾਰ ਹੋ ਰਹੀ ਨੌਜੁਆਨ ਪੀੜ੍ਹੀ ‘ਅੰਮ੍ਰਿਤ ਦੀ...

ਪਤਿਤਪੁਣੇ, ਨੰਗੇਜਵਾਦ ਅਤੇ ਆਧੁਨਿਕਵਾਦ ਦਾ ਸ਼ਿਕਾਰ ਹੋ ਰਹੀ ਨੌਜੁਆਨ ਪੀੜ੍ਹੀ ‘ਅੰਮ੍ਰਿਤ ਦੀ ਦਾਤ’ ਪ੍ਰਾਪਤ ਕਰਕੇ ਗੁਰੂ ਵਾਲੇ ਬਣਨ : ਪ੍ਰੋ. ਬਡੂੰਗਰ

Prof. Badungar Urges Youth to Embrace the Guru’s Path Through Amrit

ਪਟਿਆਲਾ, 10 ਸਤੰਬਰ, 2026 (ਦੀਪਕ ਦੱਤਾ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ  ਆਦਿ ਸ੍ਰੀ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਸਮੁੱਚੇ ਖਾਲਸਾ ਪੰਥ ਨੂੰ ਹਾਰਦਿਕ ਮੁਬਾਰਕਬਾਦ ਦਿੰਦਿਆ ਕਿਹਾ ਕਿ ਭਾਦੋਂ ਸੁਦੀ ਏਕਮ ਸੰਨ 1604 ਈ. ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵਿਸ਼ਵ ਦੇ ਸਰਬਸਾਂਝੇ ਪਵਿੱਤਰ ਧਾਰਮਿਕ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਰਬਸਾਂਝੇ ਗ੍ਰੰਥ ਪੋਥੀ ਸਾਹਿਬ ਦਾ ਪਹਿਲਾ ਪ੍ਰਕਾਸ਼ ਪੂਰੀ ਸ਼ਰਧਾ-ਭਾਵਨਾ ਅਤੇ ਨਿਸ਼ਠਾ ਨਾਲ ਕਰਵਾਕੇ ਵਿਸ਼ਵ ਦੇ ਧਾਰਮਿਕ ਇਤਿਹਾਸ ਵਿਚ ਇਕ ਇਨਕਲਾਬੀ ਕਾਰਜ ਕੀਤਾ।
ਉਨ੍ਹਾਂ ਦੱਸਿਆ ਕਿ ਪੰਥ ਦੀ ਮਹਾਨ ਧਾਰਮਿਕ ਸ਼ਖਸੀਅਤ ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਥਾਪਕੇ ਸਤਿਗੁਰੂ ਜੀ ਨੇ ਭਵਿੱਖੀ ਲਈ ਗ੍ਰੰਥੀ ਸਿੰਘਾਂ ਦੀ ਸੰਸਥਾ ਦਾ ਅਰੰਭ ਕਰ ਦਿਤਾ। ਪ੍ਰੋ. ਬਡੂੰਗਰ ਨੇ ਚਾਰ ਦਰਵਾਜਿਆਂ ਵਾਲੇ ਸ੍ਰੀ ਹਰਿਮੰਦਰ ਸਾਹਿਬ ਵਿਚ ਪ੍ਰਕਾਸ਼ ਕਰਨ ਵਾਲੀ ‘ਧੁਰ ਕੀ ਬਾਣੀ’ ਵਿਚ 5 ਗੁਰੂ ਸਾਹਿਬਾਨ, ਦੇਸ ਦੇ ਵੱਖ ਵੱਖ ਕੋਨਿਆਂ, ਧਰਮਾਂ ਅਤੇ ਅਕੀਦਿਆਂ ਵਾਲੇ ਸੰਬੰਧਤ 15 ਭਗਤਾਂ, 11 ਭੱਟਾਂ ਅਤੇ 4 ਗੁਰਸਿੱਖਾਂ ਦੀ ਬਾਣੀ ਦਰਜ਼ ਹੈ। ਇਸ ਨਵੇਂ-ਨਿਵੇਕਲੇ ਧਾਰਮਿਕ ਗ੍ਰੰਥ ਵਿਚ ‘ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥” ਹੈ। ਵਿਸ਼ਵ ਦੇ ਕਿਸੇ ਵੀ ਧਰਮ ਗ੍ਰੰਥ ਵਿਚ ਐਸਾ ਵਰਤਾਰਾ ਨਹੀਂ ਮਿਲਦਾ। ਪ੍ਰੋ. ਬਡੂੰਗਰ ਨੇ ਪਤਿਤਪੁਣੇ, ਨੰਗੇਜਵਾਦ ਅਤੇ ਆਧੁਨਿਕਵਾਦ ਦਾ ਸ਼ਿਕਾਰ ਹੋ ਰਹੀ ਆਪਣੀ ਨੌਜੁਆਨ ਪੀੜ੍ਹੀ ਨੂੰ ਬਾਣੀ ਅਤੇ ਬਾਣੇ ਦੇ ਧਾਰਨੀ ਹੋ ਕੇ ‘ਅੰਮ੍ਰਿਤ ਦੀ ਦਾਤ’ ਪ੍ਰਾਪਤ ਕਰਕੇ ਗੁਰੂ ਵਾਲੇ ਬਣਨ ਦੀ ਅਪੀਲ ਕੀਤੀ।
RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments