ਜੁਲਾਈ ਅਤੇ ਅਗਸਤ ਮਹੀਨਿਆਂ ਦੌਰਾਨ ਇੱਕ ਹਜ਼ਾਰ ਤੋਂ ਵੱਧ ਰੁੱਖ ਲਗਾਏਗੀ ਜਨਹਿਤ ਸਮਿਤੀ: ਐਸ ਕੇ ਗੌਤਮ
ਪਟਿਆਲਾ, 8 ਅਗਸਤ, 2026 (ਦੀਪਕ ਦੱਤਾ) : ਪਟਿਆਲਾ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਜਨਹਿੱਤ ਸੰਮਤੀ ਵੱਲੋਂ ਪ੍ਰਧਾਨ ਐਸ ਕੇ ਗੋਤਮ ਅਤੇ ਜਰਨਲ ਸਕੱਤਰ ਸਟੇਟ ਐਵਾਰਡੀ ਵਿਨੋਦ ਸ਼ਰਮਾ ਦੀ ਅਗਵਾਈ ਹੇਠ ਚਿਲਡਰਨ ਪਾਰਕ ਬਾਰਾਂਦਰੀ ਵਿਚ ਚਲਾਈ ਜਾ ਰਹੀ ‘ਰੁੱਖ ਲਗਾਓ – ਵਾਤਾਵਰਨ ਬਚਾਓ ‘ ਮੁਹਿੰਮ ਦੇ ਤੀਜੇ ਰਾਊਂਡ ਵਿੱਚ ਕੁੱਲ 250 ਬੂਟੇ ਲਗਾਏ ਗਏ। ਅੱਜ ਦੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵੱਜੋਂ ਸ਼੍ਰੀ ਬੀ ਕੇ ਬਿੰਦਲ ਰਿਟਾਇਰ ਡਾਇਰੈਕਟਰ ਪੀ ਐਸ ਪੀ ਸੀ ਐਲ ਨੇ ਸ਼ਿਰਕਤ ਕੀਤੀ। ਇਸ ਮੌਕੇ ਤੇ ਵਿਸ਼ੇਸ਼ ਤੋਰ ਪੁੱਜਣ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਡਾ. ਸੰਦੀਪ ਗਰੇਵਾਲ ਡਾਇਰੈਕਟਰ, ਬਾਗਬਾਨੀ ਵਿਭਾਗ, ਡਾ. ਹਰਿੰਦਰ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ, ਤਿਰਲੋਕ ਅੱਗਰਵਾਲ, ਅਮਰਿੰਦਰ ਸਿੰਘ, ਅਨਿਲ ਕੁਮਾਰ ਭਾਰਤੀ, ਸਤੀਸ਼ ਜੋਸ਼ੀ, ਐਮ. ਐਚ. ਕੁਰੈਸ਼ੀ, ਜਸਵੰਤ ਸਿੰਘ ਕੋਹਲੀ, ਟੀ.ਐਸ ਭਵਰਾ, ਅਰਚਣਾ ਪੰਜਰਤਨਾ, ਹੈਪੀ ਵਰਮਾ, ਜਗਤਾਰ ਸਿੰਘ ਜੱਗੀ, ਡੀ. ਪੀ. ਸਿੰਘ, ਐਸ. ਪੀ. ਪਰਾਸ਼ਰ, ਰਣਜੀਤ ਕੌਰ, ਜੀ. ਐਸ ਬੇਦੀ, ਹਰਜਿੰਦਰ ਸਿੰਘ ਜਰਮਨੀ ਆਦਿ ਪ੍ਰਮੁੱਖ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਬੀ ਕੇ ਬਿੰਦਲ ਨੇ ਕਿਹਾ ਕਿ ਜਨਹਿੱਤ ਸੰਮਤੀ ਦੇ ਪ੍ਰਧਾਨ ਐਸ ਕੇ ਗੋਤਮ ਅਤੇ ਜਰਨਲ ਸਕੱਤਰ ਵਿਨੋਦ ਸ਼ਰਮਾ ਦੀ ਅਗਵਾਈ ਹੇਠ ਵਾਤਾਵਰਨ ਸੰਭਾਲ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਇਸ ਮੌਕੇ ਸੰਸਥਾ ਦੇ ਜਰਨਲ ਸਕੱਤਰ ਵਿਨੋਦ ਸ਼ਰਮਾ ਨੇ ਕਿਹਾ ਕਿ ਹਰ ਮੁਨੱਖ ਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਵਾਤਾਵਰਨ ਸੰਭਾਲ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਸਾਨੂੰ ਸਭਨਾਂ ਨੂੰ ਹਰ ਰੋਜ ਸਵੇਰੇ ਪ੍ਰਦੂਸ਼ਣ ਮੁਕਤ ਵਾਤਾਵਰਨ ਵਾਲੇ ਬਾਗਾਂ ਅਤੇ ਪਾਰਕਾਂ ਵਿੱਚ ਜਾ ਕੇ ਸੈਰ ਕਰਨੀ ਚਾਹੀਦੀ ਹੈ। ਜਨਹਿਤ ਸਮਿਤੀ (ਰਜਿ.) ਪਟਿਆਲਾ ਵੱਲੋਂ ਬਾਰਾਦਰੀ ਗਾਰਡਨ ਅਤੇ ਪਟਿਆਲੇ ਸ਼ਹਿਰ ਦੇ ਦਸ ਪਾਰਕਾਂ ਦੀ ਸਾਂਭ ਸੰਭਾਲ ਦਾ ਜ਼ਿੰਮਾ ਚੁੱਕਿਆ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਇਨ੍ਹਾਂ ਪਾਰਕਾਂ ਦਾ ਲਾਭ ਲੈਣ, ਇਥੇ ਆ ਕੇ ਸੈਰ, ਯੋਗਾ ਅਤੇ ਕਸਰਤ ਕਰਨ ਤੇ ਆਪਣੇ ਆਪ ਨੂੰ ਤੰਦੁਰਸਤ ਰੱਖਣ।
ਇਸ ਮੌਕੇ ਤੇ ਜਨਹਿਤ ਸਮਿਤੀ (ਰਜਿ:) ਪਟਿਆਲਾ ਦੇ ਸੰਸਥਾਪਕ ਮੈਂਬਰ ਅਨਿਲ ਕੁਮਾਰ ਭਾਰਤੀ ਨੇ ਦੱਸਿਆ ਕਿ ਜਨਹਿਤ ਸਮਿਤੀ ਦੇ ਫਾਉਂਡਰ ਸਵ. ਪੰਡਤ ਓਮਪ੍ਰਕਾਸ਼ ਕੌਸ਼ਿਸ਼ ਸਾਰੀ ਜਿੰਦਗੀ ਲੋਕਾਂ ਨੂੰ ਚੰਗੀ ਸਿਹਤ ਲਈ ਯੋਗਾ ਅਤੇ ਸੈਰ ਕਰਨ ਦੇ ਨਾਲ ਨਾਲ ਵਾਤਾਵਰਣ ਸੰਭਾਲ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੇ ਪ੍ਰਤਿ ਜਾਗਰੂਕ ਕਰਦੇ ਰਹੇ। ਬਾਰਾਦਰੀ ਗਾਰਡਨ ਪਟਿਆਲਾ ਅਤੇ ਇੱਥੋਂ ਦੇ ਸਾਰੇ ਸੈਰ ਪ੍ਰੇਮੀਆਂ ਨਾਲ ਉਹਨਾਂ ਦਾ ਬਹੁਤ ਲਗਾਵ ਸੀ। ਜਨਹਿੱਤ ਸਮਿਤੀ (ਰਜਿ.) ਪਟਿਆਲਾ ਵੱਲੋਂ ਬਾਰਾਦਰੀ ਵਿਖੇ ਬਣਾਏ ਅਤੇ ਸੰਵਾਰੇ ਜਾ ਰਹੇ ਚਿਲਡਰਨਜ਼ ਪਾਰਕ ਵਿੱਚ ਲਗਾਏ ਗਏ ਝੂਲੇ, ਜ਼ਿਮ ਅਤੇ ਪਟਿਆਲੇ ਸ਼ਹਿਰ ਦੇ ਵੱਖ ਵੱਖ ਪਾਰਕਾਂ, ਸਕੂਲਾਂ ਅਤੇ ਕਾਲਜਾਂ ਵਿੱਚ ਹਜ਼ਾਰਾਂ ਦੀ ਸੰਖਿਆ ਵਿੱਚ ਲਗਾਏ ਗਏ ਪੇੜ ਪੋਧੇ ਪਟਿਆਲਵੀਆਂ ਦੀ ਸਿਹਤ ਅਤੇ ਸ਼ਹਿਰ ਦੇ ਵਾਤਾਵਰਨ ਨੂੰ ਸ਼ੁੱਧ ਕਰਨ ਵਿੱਚ ਆਪਣਾ ਵਡਮੁੱਲਾ ਯੋਗਦਾਨ ਦੇ ਰਹੇ ਹਨ।
