Home ਪਟਿਆਲਾ ਅਪਡੇਟ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਬਾਸਕਟਬਾਲ ਅੰਡਰ 17 ਲੜਕਿਆਂ ਦੇ ਫਾਈਨਲ ‘ਚ ਮੈਚ...

ਅੰਤਰ ਜ਼ਿਲ੍ਹਾ ਸਕੂਲ ਖੇਡਾਂ ਬਾਸਕਟਬਾਲ ਅੰਡਰ 17 ਲੜਕਿਆਂ ਦੇ ਫਾਈਨਲ ‘ਚ ਮੈਚ ਪਟਿਆਲਾ ਵਿੰਗ ਨੇ ਜਿੱਤਿਆ ਗੋਲਡ ਮੈਡਲ

Patiala Wing Wins Gold in Under-17 Boys’ Basketball Final at Inter-District School Games

0
ਪਟਿਆਲਾ,  25 ਸਤੰਬਰ, 2026 (ਗੁਰਮੀਤ ਸਿੰਘ ਤੁੰਗ) : ਜ਼ਿਲ੍ਹਾ ਸਿੱਖਿਆ ਅਫਸਰ ਸ਼ਾਲੂ ਮਹਿਰਾ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ-17 ਲੜਕਿਆਂ ਦੇ ਬਾਸਕਟਬਾਲ ਮੁਕਾਬਲੇ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਮਲਟੀਪਰਪਜ਼ ਸਕੂਲ ਮਿਡਲ ਬਰਾਂਚ ਪੰਜਾਬੀ ਬਾਗ ਪਟਿਆਲਾ ਵਿਖੇ ਕਰਵਾਏ ਗਏ।ਅੱਜ ਮੁੱਖ ਮਹਿਮਾਨ ਦੇ ਤੌਰ ਤੇ ਗੁਰਲਾਲ ਸਿੰਘ ਘਨੌਰ ਐਮਐਲਏ ਘਨੌਰ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾਂ ਅਤੇ  ਉਪਕਾਰ ਸਿੰਘ ਵਿਰਕ ਜਨਰਲ ਸੈਕਟਰੀ  ਖੋ-ਖੋ ਫੈਡਰੇਸ਼ਨ ਆਫ ਇੰਡੀਆ ਨੇ ਉਚੇਚੇ ਤੌਰ ਤੇ ਬਾਸਕਟਬਾਲ ਗਰਾਊਂਡ ਵਿੱਚ ਪਹੁੰਚ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ।ਅੱਜ ਦੇ ਹੋਏ ਮੁਕਾਬਲਿਆਂ ਵਿੱਚ ਫਾਈਨਲ ਮੈਚ ਪਟਿਆਲਾ ਵਿੰਗ ਨੇ ਲੁਧਿਆਣਾ ਅਕੈਡਮੀ ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ। ਲੁਧਿਆਣਾ ਐਕਡਮੀ ਨੇ ਸਿਲਵਰ ਮੈਡਲ ਜਿੱਤਿਆ।ਹਾਰਡ ਲਾਈਨ ਮੈਚ ਵਿੱਚ ਪਟਿਆਲਾ ਜ਼ਿਲ੍ਹੇ ਦੀ ਟੀਮ ਨੇ ਬਠਿੰੰਡਾ ਜਿਲ੍ਹੇ ਨੂੰ ਹਰਾ ਕੇ ਬਰਾਉਂਨਸ ਮੈਡਲ ਜਿੱਤਿਆ। ਇਸ ਮੌਕੇ ਤੇ ਪ੍ਰਿੰਸੀਪਲ ਵਿਜੇ ਕਪੂਰ ਸਟੇਟ ਅਵਾਰਡੀ, ਅਮਰਜੋਤ ਸਿੰਘ ਕੋਚ,ਜਸਪ੍ਰੀਤ ਸਿੰਘ ਕੋਚ,ਕੰਵਲਦੀਪ ਸਿੰਘ ਕੋਚ,ਰਮਣੀਕ ਅਹੂਜਾ ਕੋਚ, ਗੁਰਮੀਤ ਸਿੰਘ ਕੋਚ, ਅਮਨਿੰੰਦਰ ਸਿੰਘ ਬਾਬਾ, ਰਵੀਇੰਦਰ ਸਿੰਘ,ਗੁਰਪ੍ਰੀਤ ਸਿੰਘ ਟਿਵਾਣਾ,ਸਹਿਬਾਜ ਸਿੰਘ,ਅਮਨਦੀਪ ਕੌਰ, ਗੁਰਵਿੰਦਰ ਸਿੰਘ,ਇਰਵਨਦੀਪ ਕੌਰ,ਇੰਦੂ ਬਾਲਾ,ਪਰਮਜੀਤ ਕੌਰ,ਪੇ੍ਮ ਸਿੰਘ,ਸੁਨੀਲ ਕੁਮਾਰ, ਬਲਵਿੰਦਰ ਸਿੰਘ ਬੱਲੀ, ਪੰਕਜ,ਕੁੰਵਰਪ੍ਤਾਪ ਸਿੰਘ, ਜੈਤਸ਼ਾਹੂਦੀਪ ਸਿੰਘ,ਹਰਜੀਤ ਸਿੰਘ,ਗੁਰਪ੍ਰੀਤ ਸਿੰਘ ਬਾਜਵਾ ਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜਰ ਸਨ।

Exit mobile version