ਗੋਲੀਕਾਂਡ ਤੋਂ ਬਾਅਦ ਸਵੈੰਸੇਵਕਾਂ ਨੇ ਸਨਮ ਅਤੇ ਧੀਰਜ ਦਾ ਪਰਚਾ ਦਿੱਤਾ – ਤਰੁਣ ਚੁੱਗ
ਮੋਗਾ, 25 ਜੂਨ 2026: (ਲਛਮਣ ਜੀਤ ਸਿੰਘ ਪੁਰਬਾ) : ਸ਼ਹੀਦੀ ਪਾਰਕ ਦੀ ਰਾਸ਼ਟਰੀ ਸਵੈੰਸੇਵਕ ਸੰਘ ਦੀ ਸ਼ਾਖਾ ਵਿੱਚ ਸ਼ਹੀਦਾਂ ਨੂੰ ਭਾਵਭੀਨੀ ਸ਼ਰਧਾਂਜਲੀ ਭੇਂਟ ਕੀਤੀ ਗਈ। ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਤੋਂ 37 ਸਾਲ ਪਹਿਲਾਂ ਯਾਨੀ 25 ਜੂਨ 1989 ਦੇ ਦਿਨ ਇਥੇ ਹੀ ਚੱਲ ਰਹੀ ਸ਼ਾਖਾ ਵਿੱਚ ਆਤੰਕੀਆਂ ਨੇ ਅੰਨਧੁੰਦ ਗੋਲੀਆਂ ਚਲਾ ਕੇ 25 ਸਵੈੰਸੇਵਕਾਂ ਦੀ ਹੱਤਿਆ ਕਰ ਦਿੱਤੀ ਸੀ ਅਤੇ 36 ਸਵੈੰਸੇਵਕਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ। ਉਹਨਾਂ ਨੂੰ ਸ਼ਰਧਾ ਦੇ ਫੁੱਲ ਚੜ੍ਹਾਉਣ ਲਈ ਹਰ ਸਾਲ है ਅੱਜ ਦੇ ਦਿਨ ਸ਼ਹਿਰ ਦੇ ਸਾਰੇ ਸਵੈੰਸੇਵਕ ਇਕੱਠੇ ਹੋ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਨ। ਇਸ ਮੌਕੇ ਤੇ ਸ਼ਾਖਾ ਦੇ ਇਕੱਠ ਵਿੱਚ ਬੋਲਦੇ ਹੋਏ ਧਰਮ ਜਾਗਰਣ ਦੇ ਪ੍ਰਾਂਤ ਮੁਖੀ ਰਾਮਗੋਪਾਲ ਜੀ ਨੇ ਕਿਹਾ ਕਿ ਸਵੈੰਸੇਵਕਾਂ ਵੱਲੋਂ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਦਿੱਤੀ ਗਈ ਕੁਰਬਾਨੀ ਹਮੇਸ਼ਾ ਯਾਦ ਰਹੇਗੀ। ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਜਦੋਂ ਪੰਜਾਬ ਆਤੰਕਵਾਦ ਨਾਲ ਜੂਝ ਰਿਹਾ ਸੀ ਅਤੇ ਹਰ ਥਾਂ ਲੋਕਾਂ ਦੀਆਂ ਹੱਤਿਆਵਾਂ ਹੋ ਰਹੀਆਂ ਸਨ, ਐਸੇ ਸਮੇਂ ਵਿੱਚ ਇਸ ਤਰ੍ਹਾਂ ਦੀ ਘਟਨਾ ਨੇ ਦੇਸ਼ਦ੍ਰੋਹੀ ਤਾਕਤਾਂ ਦੀ ਮਾਨਸਿਕਤਾ ਨੂੰ ਉਜਾਗਰ ਕੀਤਾ।

ਇਹ ਘਟਨਾ ਸਾਰੇ ਦੇਸ਼ ਵਿਚ ਹਿੰਦੂ ਸਿੱਖਾਂ ਨੂੰ ਆਪਸ ਵਿਚ ਲੜਵਾਉਣ ਦੀ ਸਾਜਿਸ਼ ਸੀ, ਜਿਸ ਤਰ੍ਹਾਂ 1984 ਵਿੱਚ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਸਾਰੇ ਦੇਸ਼ ਵਿੱਚ ਸਿੱਖਾਂ ਉੱਤੇ ਹਮਲੇ ਹੋਏ ਸਨ। ਇਸ ਵਾਰੀ ਵੀ ਉਹਨਾਂ ਦੀ ਇਹੀ ਯੋਜਨਾ ਸੀ ਪਰ ਸੰਘ ਦੇ ਅਧਿਕਾਰੀਆਂ ਦੀ ਸਮਝਦਾਰੀ ਅਤੇ ਸੰਜਮ ਨਾਲ ਇਹ ਯੋਜਨਾ ਕਾਮਯਾਬ ਨਾ ਹੋ ਸਕੀ। ਇਸ ਘਟਨਾ ਨਾਲ ਸਾਰੇ ਦੇਸ਼ ਵਿੱਚ ਦੇਸ਼ਭਗਤੀ ਦੀ ਲਹਿਰ ਆ ਗਈ। ਭਾਰਤ ਦੇ ਹਰ ਪ੍ਰਦੇਸ਼ ਤੋਂ ਸੰਘ ਦੇ ਪ੍ਰਚਾਰਕ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਪਹੁੰਚਣ ਲੱਗੇ। ਉਹਨਾਂ ਦੇ ਆਉਣ ਨਾਲ ਪੰਜਾਬ ਤੋਂ ਕੁਝ ਲੋਕ ਜੋ ਪਲਾਇਣ ਕਰ ਰਹੇ ਸਨ, ਉਹ ਰੁੱਕ ਗਏ। ਸਮਾਜ ਦਾ ਆਤਮ-ਭਰੋਸਾ ਵਧਣ ਲੱਗਾ, ਜਿਸ ਦੇ ਨਤੀਜੇ ਵਜੋਂ ਸਮਾਜ ਖੜਾ ਹੋਇਆ ਅਤੇ ਵੇਖਦੇ-ਵੇਖਦੇ ਹੀ ਹਿੰਦੂ-ਸਿੱਖ ਭਾਈਚਾਰਾ ਮੁੜ ਸਥਾਪਤ ਹੋ ਗਿਆ ਅਤੇ ਦੇਸ਼ ਵੰਡ ਹੋਣੋਂ ਬਚ ਗਿਆ।
ਹਿੰਦੂ-ਸਿੱਖ ਭਾਈਚਾਰੇ ਨੂੰ ਦਰਸਾਉਣ ਵਾਲਾ ਇੱਕ ਵੱਡਾ ਸੰਘ ਸੰਮੇਲਨ 16 ਨਵੰਬਰ 1997 ਨੂੰ ਲੁਧਿਆਣਾ ਦੇ ਸ਼੍ਰੀ ਗੁਰੂ ਨਾਨਕ ਸਟੇਡੀਅਮ ਵਿੱਚ ਹੋਇਆ, ਜਿਸ ਵਿੱਚ 21 ਹਜ਼ਾਰ ਤੋਂ ਵੱਧ ਸਵੈੰਸੇਵਕਾਂ ਨੇ ਭਾਗ ਲਿਆ। ਕਾਰਜਕ੍ਰਮ ਵਿੱਚ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਗੁਰਚਰਨ ਸਿੰਘ ਟੋਹੜਾ ਅਤੇ ਸੰਘ ਦੇ ਸਰ-ਸੰਘਚਾਲਕ ਪ੍ਰੋ. ਰਾਜਿੰਦਰ ਸਿੰਘ ਜੀ ਦੀ ਪਾਵਨ ਹਾਜ਼ਰੀ ਨੇ ਸਾਰੇ ਦੇਸ਼ ਨੂੰ ਸੋਹਣਾ ਸੁਨੇਹਾ ਦਿੱਤਾ। ਕਾਰਜਕ੍ਰਮ ਤੋਂ ਬਾਅਦ ਸਾਰੇ ਸਵੈੰਸੇਵਕਾਂ ਨੇ ਕਦਮਤਾਲ ਕਰਦੇ ਹੋਏ ਪਥ ਸੰਚਲਨ ਕਰਕੇ ਸਾਰੇ ਦੇਸ਼ ਨੂੰ ਹਿੰਦੂ-ਸਿੱਖ ਭਾਈਚਾਰੇ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਦਾ ਸੁਨੇਹਾ ਦਿੱਤਾ। ਕਾਰਜਕ੍ਰਮ ਵਿੱਚ ਅੰਮ੍ਰਿਤਸਰ ਤੋਂ ਸ਼ਰਧਾਂਜਲੀ ਭੇਂਟ ਕਰਨ ਲਈ ਰਾਜ ਸਭਾ ਸਾਂਸਦ ਤਰੁਣ ਚੁੱਗ ਵੀ ਆਏ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੈਂ ਉਸ ਸਮੇਂ ਅੰਮ੍ਰਿਤਸਰ ਵਿੱਚ ਸ਼ਾਮ ਦੀ ਸ਼ਾਖਾ ਦਾ ਸਵੈੰਸੇਵਕ ਸੀ। ਸਵੇਰੇ ਸ਼ਾਖਾ ਵਿੱਚ ਮੈਨੂੰ ਮੋਗਾ ਘਟਨਾ ਦੀ ਜਾਣਕਾਰੀ ਮਿਲੀ, ਉਸ ਤੋਂ ਬਾਅਦ ਅਸੀਂ ਸਾਰੇ ਅੰਮ੍ਰਿਤਸਰ ਤੋਂ ਮੋਗਾ ਲਈ ਚੱਲ ਪਏ ਸੀ। ਸੰਘ ਅਸਥਾਨ ‘ਤੇ ਪਹੁੰਚਣ ‘ਤੇ ਪੂਰਾ ਸੰਘ ਅਸਥਾਨ ਖੂਨ ਨਾਲ ਭਰਿਆ ਪਿਆ ਸੀ। ਸਾਰੇ ਸਵੈੰਸੇਵਕਾਂ ਲਈ ਇਹ ਬਹੁਤ ਦੁਖਦਾਈ ਘਟਨਾ ਸੀ, ਪਰ ਸੰਘ ਦੇ ਅਧਿਕਾਰੀਆਂ ਦੀ ਸਮਝਦਾਰੀ ਅਤੇ ਸਵੈੰਸੇਵਕਾਂ ਦੇ ਸੰਜਮ ਕਾਰਨ ਪੰਜਾਬ ਵਿਰੋਧੀ ਤਾਕਤਾਂ ਹਾਰ ਗਈਆਂ।
ਜਦੋਂ ਮੈਨੂੰ ਰਾਜ ਸਭਾ ਲਈ ਚੁਣਿਆ ਹੈ ਗਿਆ ਤਾਂ ਮੈਂ ਫੈਸਲਾ ਕੀਤਾ ਕਿ ਰਾਜ ਸਭਾ ਦੀ ਸੌਂਹ ਲੈਣ ਤੋਂ ਪਹਿਲਾਂ ਮੈਂ ਮੋਗਾ ਦੀ ਪਵਿੱਤਰ ਧਰਤੀ ਨੂੰ ਨਮਨ ਕਰਨ ਜਾਵਾਂਗਾ ਅਤੇ ਇਸ ਤੋਂ ਬਾਅਦ ਹੀ ਮੈਂ ਦਿੱਲੀ ਵਿੱਚ ਸਾਂਸਦ ਦੀ ਸੌਂਹ ਲਵਾਂਗਾ। ਇੱਥੇ ਆ ਕੇ ਉਨ੍ਹਾਂ ਨੂੰ ਆਪਣਾ ਬਚਪਨ ਅਤੇ ਸੰਘ ਦੇਸ਼ ਤੇ ਸਮਾਜ ਪ੍ਰਤੀ ਵਚਨਬੱਧਤਾ ਦੀ ਯਾਦ ਆਈ। ਸ਼ਹੀਦਾਂ ਨੂੰ ਨਮਨ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਇਸ ਮੌਕੇ ਤੇ ਸ਼ਹਿਰ ਦੇ ਕਈ ਪਤਵੰਤੇ ਲੋਕਾਂ ਅਤੇ ਸਵੈੰਸੇਵਕਾਂ, ਭਾਰਤੀ ਜਨਤਾ ਪਾਰਟੀ ਦੇ ਕਈ ਅਹੁਦੇਦਾਰਾਂ ਅਤੇ ਕਰਮਚਾਰੀਆਂ ਨੇ ਕਤਾਰ ਵਿੱਚ ਲੱਗ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।ਇਸ ਦੌਰਾਨ ਤਰੁਣ ਚੁੱਘ ਨੇ ਮੋਗਾ ਗੋਲੀਕਾਂਡ ਵਿੱਚ ਸ਼ਹੀਦ ਹੋਏ ਸ਼ਹੀਦਾਂ ਦੀ ਜਾਣਕਾਰੀ ਲਈ ਅਤੇ ਜ਼ਖਮੀ ਹੋਏ ਲੋਕਾਂ ਕੋਲੋਂ ਗੋਲੀਕਾਂਡ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਗੋਲੀਆਂ ਨਾਲ ਜ਼ਖਮੀ ਹੋਏ ਸਵੈੰਸੇਵਕਾਂ ਨਾਲ ਗਲਬਾਤ ਵੀ ਕੀਤੀ।
ਇਸ ਮੌਕੇ ਤੇ ਮੋਗਾ ਸ਼ਹੀਦੀ ਸਮਾਰਕ ਕਮੇਟੀ ਦੇ ਪ੍ਰਧਾਨ ਅਭਿਸ਼ੇਕ ਜਿੰਦਲ, ਜਸਵੀਰ ਜੀ, ਵਿਜੈ ਕੌਸ਼ਿਕ, ਜਵਾਲਾ ਪ੍ਰਸਾਦ ਸਿੰਗਲਾ, ਰਾਮ ਪਾਲ ਗੁਪਤਾ, ਜਿਲ੍ਹਾ ਪ੍ਰਧਾਨ ਭਾਜਪਾ ਡਾ. ਹਰਜੋਤ ਕਮਲ, ਸਾਬਕਾ ਜਿਲ੍ਹਾ ਪ੍ਰਧਾਨ ਵਿਨੇ ਗਸ਼ਰਮਾ, ਸਾਬਕਾ ਜਿਲ੍ਹਾ ਪ੍ਰਧਾਨ ਵਿਜੈ ਸ਼ਰਮਾ, ਸਾਬਕਾ ਜਿਲ੍ਹਾ ਪ੍ਰਧਾਨ ਰਾਕੇਸ਼ ਸ਼ਰਮਾ, ਸਾਬਕਾ ਸੀਨੀਅਰ ਡਿਪਟੀ ਮੇਅਰ ਅਨਿਲ ਬਾਂਸਲ, ਰਾਕੇਸ਼ ਭੱਲਾ, ਕੌਸਲਰ ਅਜੇ ਕੁਮਾਰ ਵਿੱਕੀ ਸਿਤਾਰਾ, ਕੌਸਲਰ ਯੋਗੇਸ਼ ਟੋਨੀ ਸਿਤਾਰਾ, ਸਰਕਲ ਬਾਘਾਪੁਰਾਣਾ ਤੋਂ ਦੀਪਕ ਤਲਵਾਡ, ਸ਼ਾਮ ਵਰਮਾ, ਰਾਹੁਲ ਗਰਗ, ਰਾਜਿੰਦਰ ਬਾਬੂ, ਸ਼ਮਸ਼ੇਰ ਸਿੰਘ ਕੈਲਾ, ਐਸ ਪੀ ਮੁਖਤਿਆਰ ਸਿੰਘ, ਰਾਕੇਸ਼ ਭਲ਼ਾ, ਉਮਕਾਤ ਰਾਏ ਸਮੇਤ ਹੋਰ ਕਈ ਹਾਜ਼ਰ ਰਹੇ।








