Home ਪਟਿਆਲਾ ਅਪਡੇਟ ਜਨਹਿੱਤ ਸਮਿਤੀ ਪਟਿਆਲਾ ਵੱਲੋਂ ਰਜਿੰਦਰਾ ਹਸਪਤਾਲ ਵਿੱਚ ਮਰੀਜ਼ਾਂ ਦੀ ਸੇਵਾ ਦੇ ਉਪਰਾਲੇ...

ਜਨਹਿੱਤ ਸਮਿਤੀ ਪਟਿਆਲਾ ਵੱਲੋਂ ਰਜਿੰਦਰਾ ਹਸਪਤਾਲ ਵਿੱਚ ਮਰੀਜ਼ਾਂ ਦੀ ਸੇਵਾ ਦੇ ਉਪਰਾਲੇ ਨੇ ਸ਼ਲਾਘਾਯੋਗ: ਹਰਪਾਲ ਜੁਨੇਜਾ

Harpal Juneja lauds Janhit Samiti Patiala for its initiative to support and serve patients at Rajindra Hospital.

0

ਪਟਿਆਲਾ, 22 ਅਗਸਤ, 2026 (ਅਨਿਲ ਕੁਮਾਰ ਭਾਰਤੀ) : ਲੋੜਵੰਦਾਂ ਦੀ ਸੇਵਾ ਦੇ ਖੇਤਰ ਵਿੱਚ ਸਾਲ 1987 ਤੋਂ ਬਹੁਤ ਹੀ ਸ਼ਾਨਦਾਰ ਕੰਮ ਕਰਦੀ ਆ ਰਹੀ ਸੰਸਥਾ ਜਨ ਸਮਿਤੀ ਪਟਿਆਲਾ ਵੱਲੋਂ ਲਗਾਤਾਰ ਸਮਾਜ ਸੇਵੀ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਵਿੱਚ ਜਨਹਿਤ ਸਮਿਤੀ ਪਟਿਆਲਾ ਵੱਲੋਂ ਅੱਜ ਰਜਿੰਦਰਾ ਹਸਪਤਾਲ ਦੇ ਮਰੀਜ਼ਾਂ ਲਈ ਪੰਜ ਵ੍ਹੀਲ ਚੇਅਰਜ ਅਤੇ ਦੋ ਸਟਰੈਚਰ ਦਿੱਤੇ ਗਏ l ਇਸ ਮੌਕੇ ਤੇ ਮੁੱਖ ਮਹਿਮਾਨ ਦੇ ਰੂਪ ਦੇ ਵਿੱਚ ਪੀ ਆਰ ਟੀ ਸੀ ਦੇ ਚੇਅਰਮੈਨ ਹਰਪਾਲ ਜੁਨੇਜਾ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਸਮਾਜ ਸੇਵਾ ਦੇ ਵਿੱਚ ਅਸਲੀ ਸੇਵਾ ਕਿਸੇ ਲੋੜਵੰਦ ਮਰੀਜ਼ ਦਾ ਇਲਾਜ ਕਰਾਉਣਾ ਅਤੇ ਕਿਸੇ ਦੁਖੀ ਦੀ ਸੇਵਾ ਕਰਨਾ ਹੈ। ਜਨਹਿੱਤ ਸਮਿਤੀ ਪਟਿਆਲਾ ਜੋ ਕਾਰਜ ਮਰੀਜ਼ਾਂ ਵਾਸਤੇ ਕਰ ਰਹੀ ਹੈ, ਉਸ ਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਜਨਹਿਤ ਸਮਿਤੀ (ਰਜਿ.) ਪਟਿਆਲਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਇਹ ਵੀ ਕਿਹਾ ਕਿ ਸਾਨੂੰ, ਵੱਧ ਤੋਂ ਵੱਧ ਲੋਕਾਂ ਨੂੰ ਸੰਸਥਾ ਜਨਹਿਤ ਸਮਿਤੀ ਨਾਲ ਜੁੜ ਕੇ ਸਮਾਜ ਦੀ ਸੇਵਾ ਕਰਨੀ ਚਾਹੀਦੀ ਹੈ।

ਇਸ ਮੌਕੇ ਇਹਨਾਂ ਵੀਲ ਚੇਅਰਸ ਦੀ ਸੇਵਾ ਨਿਭਾਉਣ ਵਾਲੇ ਰਤਨ ਲਾਲ ਸ਼ਰਮਾ ਜੀ ਵੱਲੋਂ ਦੱਸਿਆ ਗਿਆ ਕਿ ਉਹ ਜਨਹਿਤ ਸਮਿਤੀ ਨਾਲ ਮਿਲ ਕੇ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣ ਵਿੱਚ ਬਹੁਤ ਮਾਣ ਮਹਿਸੂਸ ਕਰਦੇ ਹਨ l ਕਿਉਂਕਿ ਜਨਹਿਤ ਸਮਿਤੀ ਵੱਲੋਂ ਕੀਤਾ ਗਿਆ ਹਰ ਇੱਕ ਕਾਰਜ ਲੋਕ ਹਿਤਾਂ ਨੂੰ ਹੀ ਸਮਰਪਿਤ ਹੁੰਦਾ ਹੈ। ਉਨਾਂ ਨੇ ਸੰਸਥਾ ਦੇ ਅਹੁਦੇਦਾਰਾਂ ਨੂੰ ਇਸ ਗੱਲ ਲਈ ਮੁਬਾਰਕਬਾਦ ਵੀ ਦਿੱਤੀ ਕਿਉੰਕਿ ਇਹ ਸੰਸਥਾ ਜੋ ਲਗਾਤਾਰ ਬੇਸਹਾਰਾ ਅਤੇ ਲੋੜਵੰਦ ਮਰੀਜ਼ਾਂ ਦੀ ਨਿਰਸਵਾਰਥ ਸੇਵਾ ਕਰ ਰਹੀ ਹੈ, ਉਹ ਆਪਣੇ ਆਪ ਦੇ ਵਿੱਚ ਸਰਵ ਉੱਤਮ ਸੇਵਾ ਹੈ।
ਇਸ ਮੌਕੇ ਤੇ ਡਾਕਟਰ ਅਵਨੀਸ਼ ਕੁਮਾਰ ਡਾਇਰੈਕਟਰ ਖੋਜ ਅਤੇ ਮੈਡੀਕਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਵੱਧ ਤੋਂ ਵੱਧ ਲੋਕਾਂ ਨੂੰ ਜਨਹਿਤ ਸਮਿਤੀ ਨਾਲ ਜੁੜ ਕੇ ਜਰੂਰਤਮੰਦ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈl ਇਸ ਦੇ ਨਾਲ ਹੀ ਡਾਇਰੈਕਟਰ ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਡਾਕਟਰ ਆਰ ਪੀ ਐਸ ਸੀਬੀਆ ਵੱਲੋਂ ਦੱਸਿਆ ਗਿਆ ਕਿ ਰਜਿੰਦਰਾ ਹਸਪਤਾਲ ਪਟਿਆਲਾ ਦਾ ਸਮੂਹ ਸਟਾਫ ਮਰੀਜ਼ਾਂ ਦੀ ਸੇਵਾ ਲਈ ਸਮਰਪਿਤ ਹੈ। ਜਨਹਿਤ ਸਮਿਤੀ ਪਟਿਆਲਾ ਜੋ ਨੇਕ ਕਾਰਜ ਰਜਿੰਦਰਾ ਹਸਪਤਾਲ ਲਈ ਕਰ ਰਹੀ ਹੈ ਉਹ ਬਹੁਤ ਹੀ ਸ਼ਲਾਘਾਯੋਗ ਹੈ।
ਇਸ ਮੌਕੇ ਵਿਸ਼ੇਸ਼ ਤੌਰ ਤੇ ਸਮਾਜ ਸੇਵੀ ਜਗਤਾਰ ਸਿੰਘ ਜੱਗੀ ਵੱਲੋਂ ਦੱਸਿਆ ਗਿਆ ਕਿ ਸੰਸਥਾ ਸ੍ਰੀ ਐਸ ਕੇ ਗੌਤਮ ਅਤੇ ਸ੍ਰੀ ਵਿਨੋਦ ਸ਼ਰਮਾ ਜੀ ਦੀ ਅਗਵਾਈ ਵਿੱਚ ਲਗਾਤਾਰ ਸਮਾਜ ਸੇਵੀ ਉਪਰਾਲੇ ਕਰਦੀ ਆ ਰਹੀ ਹੈ, ਜਿਨਾਂ ਵਿੱਚ ਮੁਫਤ ਐਂਬੂਲੈਂਸ ਸੇਵਾ, ਮੁਫਤ ਫਿਊਨਰਲ ਵੈਨ ਸੇਵਾ, ਬੇਟੀਆਂ ਦੀ ਪੜ੍ਹਾਈ ਲਈ ਮੁਫਤ ਕੰਪਿਊਟਰ ਸੈਂਟਰ, ਮੁਫ਼ਤ ਸਲਾਈ ਕਢਾਈ ਸਿਖਲਾਈ ਸੈਂਟਰ ਅਤੇ ਫ੍ਰੀ ਬਿਊਟੀ ਪਾਰਲਰ ਟ੍ਰੇਨਿੰਗ ਸੈਂਟਰ ਚਲਾਏ ਜਾ ਰਹੇ ਹਨ।
ਇਸ ਮੌਕੇ ਸੰਸਥਾ ਦੇ ਜਰਨਲ ਸਕੱਤਰ ਸ੍ਰੀ ਵਿਨੋਦ ਸ਼ਰਮਾ ਜੀ ਨੇ ਅਪੀਲ ਕੀਤੀ ਕਿ ਸੰਸਥਾ ਰਾਏਪੁਰ ਮੰਡਲਾ ਵਿਖੇ ਇੱਕ ਜਨਹਿਤ ਬੇਸਹਾਰਾ ਪੇਸ਼ੇਂਟ ਅਤੇ ਬ੍ਰਿੱਧ ਕੇਅਰ ਸੈਂਟਰ ਖੋਲਣ ਜਾ ਰਹੀ ਹੈl ਜਿਸ ਵਿੱਚ ਲਵਾਰਸ ਬਜ਼ੁਰਗਾਂ ਅਤੇ ਮਰੀਜ਼ਾਂ ਨੂੰ ਸੰਭਾਲਿਆ ਜਾਵੇਗਾ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾਵੇਗਾ l ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਇਸ ਸੈਂਟਰ ਨੂੰ ਖੋਲਣ ਦੇ ਵਿੱਚ ਸੰਸਥਾ ਦੀ ਮਦਦ ਕਰਨ।
ਇਸ ਮੌਕੇ ਪਹੁੰਚੀਆਂ ਸ਼ਖਸ਼ੀਅਤਾਂ ਵਿੱਚ ਵਰਿੰਦਰ ਆਹਲੂਵਾਲੀਆ, ਸੰਸਥਾ ਦੇ ਫਾਉਂਡਰ ਮੈਂਬਰ ਅਨਿਲ ਕੁਮਾਰ ਭਾਰਤੀ ਨੇ ਦੱਸਿਆ ਕਿ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਜਨਹਿਤ ਸਮਿਤੀ ਵੱਲੋਂ ਮਰੀਜਾਂ ਦੇ ਰਿਸ਼ਤੇਦਾਰਾਂ ਦੇ ਰਾਤ ਨੂੰ ਠਹਿਰਨ ਲਈ ਸੱਠ ਬਿਸਤਰਿਆਂ ਵਾਲੀ ਇੱਕ ਸਰਾਂ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਸਭਨਾਂ ਨੂੰ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਇਸ ਮੌਕੇ ਤੇ ਐਸ ਪੀ ਪ੍ਰਾਸ਼ਰ, ਰਾਹੁਲ ਮਹਿਤਾ, ਜਸਬੀਰ ਸਿੰਘ ਸੀਨੀਅਰ ਪੱਤਰਕਾਰ, ਗਗਨਦੀਪ ਸਿੰਘ, ਅਖਤਰ ਜੀ ਅਤੇ ਮੈਨੇਜਰ ਸਤੀਸ਼ ਜੋਸ਼ੀ ਵੀ ਸ਼ਾਮਿਲ ਹੋ ਕੇ ਕਾਰਜਕ੍ਰਮ ਦੀ ਸ਼ੋਭਾ ਵਧਾਈ। ਪ੍ਰੋਗਰਾਮ ਦੇ ਅੰਤ ਵਿੱਚ ਡਾਕਟਰ ਵਿਸ਼ਾਲ ਚੋਪੜਾ ਵੱਲੋਂ ਜਨਹਿੱਤ ਸਮਿਤੀ ਦਾ ਧੰਨਵਾਦ ਕੀਤਾ ਗਿਆ ਅਤੇ ਡਾਕਟਰ ਗਰੀਸ਼ ਸਾਹਨੀ ਰਜਿਸਟਰਾਰ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਵੱਲੋਂ ਸਾਰੇ ਮੈਂਬਰਾਂ ਨੂੰ ਇਸ ਚੰਗੇ ਕਾਰਜ ਲਈ ਮੁਬਾਰਕਬਾਦ ਦਿੱਤੀ ਗਈ।

Exit mobile version