Home ਪੰਜਾਬ ਭਗਵੰਤ ਮਾਨ ਦੇ ਜੀਵਨ ‘ਤੇ ਬਣੀ ਡਾਕੂਮੈਂਟਰੀ ‘From Satauj to Parliament’ 30...

ਭਗਵੰਤ ਮਾਨ ਦੇ ਜੀਵਨ ‘ਤੇ ਬਣੀ ਡਾਕੂਮੈਂਟਰੀ ‘From Satauj to Parliament’ 30 ਅਗਸਤ ਨੂੰ OTT ‘ਤੇ ਹੋਵੇਗੀ ਰਿਲੀਜ਼

‘From Satauj to Parliament’ traces Bhagwant Mann’s journey from his village roots to Parliament and Punjab’s top political office.

0

ਚੰਡੀਗੜ੍ਹ, 21 ਅਗਸਤ, 2026 (ਜਗਦੇਵ ਸਿੰਘ ਢਿੱਲੋਂ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜੀਵਨ ਅਤੇ ਉਨ੍ਹਾਂ ਦੇ ਸਿਆਸੀ ਸਫ਼ਰ ‘ਤੇ ਆਧਾਰਿਤ ਡਾਕੂਮੈਂਟਰੀ ‘From Satauj to Parliament’ ਹੁਣ OTT ਪਲੇਟਫਾਰਮ ‘ਤੇ ਦਰਸ਼ਕਾਂ ਲਈ ਉਪਲਬਧ ਹੋਣ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇਹ ਡਾਕੂਮੈਂਟਰੀ 30 ਅਗਸਤ ਨੂੰ ਸ਼ਾਮ 7 ਵਜੇ Discovery OTT ਪਲੇਟਫਾਰਮ ‘ਤੇ ਪ੍ਰਸਾਰਿਤ ਕੀਤੀ ਜਾਵੇਗੀ। ਡਾਕੂਮੈਂਟਰੀ ਵਿੱਚ ਭਗਵੰਤ ਮਾਨ ਦੇ ਸਤੌਜ ਪਿੰਡ ਤੋਂ ਲੈ ਕੇ ਸੰਸਦ ਅਤੇ ਫਿਰ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੱਕ ਦੇ ਸਫ਼ਰ ਨੂੰ ਦਰਸਾਇਆ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਡਾਕੂਮੈਂਟਰੀ ਦਾ ਟੀਜ਼ਰ ਆਪਣੇ ਸੋਸ਼ਲ ਮੀਡੀਆ ਖਾਤੇ ‘ਤੇ ਸਾਂਝਾ ਕੀਤਾ ਹੈ। ਉਨ੍ਹਾਂ ਨੇ ਲੋਕਾਂ ਨੂੰ ਇਹ ਡਾਕੂਮੈਂਟਰੀ ਦੇਖਣ ਦੀ ਅਪੀਲ ਵੀ ਕੀਤੀ ਹੈ। ‘From Satauj to Parliament’ ਰਾਹੀਂ ਭਗਵੰਤ ਮਾਨ ਦੇ ਨਿੱਜੀ ਜੀਵਨ, ਕਲਾਕਾਰ ਵਜੋਂ ਉਨ੍ਹਾਂ ਦੀ ਪਛਾਣ, ਰਾਜਨੀਤੀ ਵਿੱਚ ਦਾਖ਼ਲੇ ਅਤੇ ਜਨਤਕ ਜੀਵਨ ਦੇ ਸਫ਼ਰ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਡਾਕੂਮੈਂਟਰੀ ਦੀ OTT ਰਿਲੀਜ਼ ਨੂੰ ਲੈ ਕੇ ਭਗਵੰਤ ਮਾਨ ਦੇ ਸਮਰਥਕਾਂ ਅਤੇ ਉਨ੍ਹਾਂ ਦੇ ਸਿਆਸੀ ਸਫ਼ਰ ਵਿੱਚ ਦਿਲਚਸਪੀ ਰੱਖਣ ਵਾਲੇ ਦਰਸ਼ਕਾਂ ਵਿੱਚ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ।

 

Exit mobile version