ਪਟਿਆਲਾ, 23 ਸਤੰਬਰ, 2026 (ਗੁਰਮੀਤ ਸਿੰਘ ਤੁੰਗ) : ਬਾਬਾ ਸ੍ਰੀ ਚੰਦ ਜੀ ਮਹਾਰਾਜ ਜੀ ਦੇ ਜਨਮਦਿਹਾੜੇ ਮੌਕੇ ਡੇਰਾ ਗੁੱਗਾ ਮਾੜੀ ਥਾਪਰ ਕਾਲਜ ਪਹੁੰਚੀ ਵੱਡੀ ਗਿਣਤੀ ਵਿੱਚ ਦੈਨਿਕ ਜਾਗਰਣ ਦੀ ਅਖ਼ਬਾਰ ਵਿੱਚ ਛਾਪੀ ਖ਼ਬਰ ਜਿਸ ਵਿੱਚ ਇਸ ਪੁਰਾਤਨ ਨੂੰ ਹਟਾਏ ਜਾਣ ਦਾ ਜ਼ਿਕਰ ਹੈ” ਉਤੇ ਭਾਰੀ ਰੋਸ ਜਤਾਇਆ ਸੰਗਤ ਨੇ ਦੱਸਿਆ ਕਿ ਉਨ੍ਹਾਂ ਦੇ ਬਜ਼ੁਰਗ ਪਿਛਲੀਆਂ ਤਿੰਨ ਪੀੜ੍ਹੀਆਂ ਤੋਂ ਇਸ ਡੇਰੇ ਦੇ ਦਰਸ਼ਨ ਕਰਦੇ ਆ ਰਹੇ ਹਨ। ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦਾ ਧੂਣਾ, ਗੁਰਦੁਆਰਾ ਸਾਹਿਬ, ਸ਼ਿਵ ਮੰਦਰ ਅਤੇ ਗੁੱਗਾ ਬਹੁਤ ਮਾੜੀ, ਵਿੱਚ ਇਸ ਅਸਥਾਨ ਨਾਲ ਲਗਦੇ 25 ਪਿੰਡਾਂ ਦੀ ਗੂੜੀ ਆਸਥਾ ਹੈ। ਪਟਿਆਲਾ ਨਗਰ ਨਿਗਮ ਅਤੇ ਥਾਪਰ ਯੂਨੀਵਰਸਿਟੀ ਪ੍ਰਸ਼ਾਸਨ ਇਸ ਜਗ੍ਹਾ ਨੂੰ ਹਟਾਉਣਾ ਚਾਹੁੰਦੇ ਹਨ, ਅਸੀਂ ਇਸ ਦਾ ਸਖ਼ਤ ਵਿਰੁੱਧ ਕਰਦੇ ਹਾਂ।
ਡੇਰੇ ਦੇ ਗੱਦੀਨਸ਼ੀਨ ਮਹੰਤ ਰਾਮ ਦਾਸ ਚੇਲਾ ਸ੍ਰੀ ਮਹੰਤ ਧਿਆਨ ਦਾਸ ਨੇ ਕਿਹਾ ਕਿ ਉਨ੍ਹਾਂ ਦੇ ਗੁਰੂਆਂ ਦੀਆਂ ਚਾਰ ਪੀੜ੍ਹੀਆਂ ਇਸ ਡੇਰੇ ਦੀ ਸੇਵਾ ਕਰਦਿਆਂ ਆ ਰਹੀਆਂ ਹਨ। ਹੁਣ ਮੈਂ ਇਹ ਪਾਵਨ – ਪਵਿੱਤਰ ਡੇਰੇ ਦਾ ਗੱਦੀ ਨਸ਼ੀਨ ਮਹੰਤ ਹਾਂ। ਇਸ ਅਸਥਾਨ ਸੰਬੰਧੀ ਪਟਿਆਲਾ ਕੋਰਟ ਅਤੇ ਅਤੇ ਜਲੰਧਰ ਵਿਚ ਡਾਇਰੈਕਟਰ ਲੈਂਡ ਰਿਕਾਰਡ ਕੋਲ ਸੈਕਸ਼ਨ 42 ਤਹਿਤ ਕੇਸ ਵਿਚਾਰ ਅਧੀਨ ਹੈ. ਸਿਹਤ ਮੰਤਰੀ, ਮੇਅਰ ਪਟਿਆਲਾ ਸਮੇਤ ਉੱਚ ਅਧਿਕਾਰੀ ਇਸ ਕਾਰਵਾਈ ਸਬੰਧੀ ਚੰਗੀ ਤਰ੍ਹਾਂ ਜਾਣੂ ਹਨ ,ਇਹ ਸਬ ਕਾਰਵਾਈ ਅਹੁਦਿਆਂ ਨੂੰ ਤਾਕ ਤੇ ਰੱਖ ਕੇ ਲਾਲਚ ਵੱਸ ਹੋ ਰਹੀਆਂ ਹਨ . 200 ਸਾਲਾਂ ਤੋਂ ਵੀ ਵੱਧ ਸਮੇਂ ਤੋਂ , 25 ਪਿੰਡਾਂ ਅਤੇ ਦੂਰ ਦੁਰਾਡੇ ਤੋਂ ਹਰ ਧਰਮ ਦੇ ਲੋਕ ਇਸ ਪਵਿੱਤਰ ਅਸਥਾਨ ਤੋਂ ਨੱਤ ਮਸਤਕ ਹੋਣ ਲਈ ਆ ਰਹੇ ਹਨ ਅਤੇ ਮੁਰਾਦਾਂ ਨਾਲ ਝੋਲਿਆਂ ਭਰ ਕੇ ਜਾਂਦੇ ਹਨ.
ਅੱਗੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਪਟਿਆਲਾ ਪ੍ਰਸ਼ਾਸਨ ਅਤੇ ਥਾਪਰ ਯੂਨੀਵਰਸਿਟੀ ਪ੍ਰਸ਼ਾਸਨ ਜਾਂ ਕੋਈ ਵੀ ਜੇਕਰ ਡੇਰੇ ਦੀ ਇਕ ਇਟ ਨੂੰ ਹਟਾਏ ਗਾ ਤਾਂ ਵੱਡੇ ਪੱਧਰ ਤੇ ਕਾਰਵਾਈ ਕੀਤੀ ਜਾਵੇਗੀ, ਸੰਗਤ ਹਰ ਪਰਿਸਥਿਤੀ ਨੂੰ ਨਜਿੱਠਣ ਲਈ ਤਿਆਰ ਹੈ ਇਸ ਲਈ ਇਸ ਜਗ੍ਹਾ ਨੂੰ ਨਾ ਹਟਾਇਆ ਜਾਵੇ, ਕਿਉਂਕਿ ਇਹ ਇੱਕ ਇਤਿਹਾਸਕ ਅਤੇ 25 ਪਿੰਡਾਂ ਦੀ ਆਸਥਾ ਦਾ ਕੇਂਦਰ ਹੈ ਅਤੇ ਇਸ ਅਸਥਾਨ ਤੇ ਸਾਡੇ ਪੁਰਖਿਆਂ ਦੀਆਂ ਸਮਾਧੀਆਂ ਵੀ ਸੋਭਨੀਕ ਹਨ।
ਇੱਕ ਬਜ਼ੁਰਗ ਸ਼ਰਧਾਲੂ ਨੇ ਗੱਲ ਬਾਤ ਦੌਰਾਨ ਧਾਰਮਿਕ ਅਸਥਾਨ ਨੂੰ ਹਟਾਏ ਜਾਣ ਸਬੰਧੀ ਰੋਸ ਜਤਾਉਂਦੇ ਕਿਹਾ, “ਮੈਂ ਖੁਦ ਇੱਥੇ 68 ਸਾਲਾਂ ਤੋਂ ਆ ਰਿਹਾ ਹਾਂ, ਬਾਬਾ ਜੀ ਦੀਆਂ ਤਿੰਨ ਪੀੜ੍ਹੀਆਂ ਤੋਂ ਜਾਣੂ ਹਾਂ, ਇਸ ਪਵਿੱਤਰ ਅਸਥਾਨ ਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਮੱਥਾ ਟੇਕਣ ਲਈ ਆਉਂਦੇ ਹਨ।” ਸ਼ਰਧਾਲੂ ਨੇ ਅੱਗੇ ਦੱਸਿਆ ਕਿ ,ਜਿੱਥੇ ਵੀ ਕੋਈ ਧਾਰਮਿਕ ਲੋੜ ਪੈਂਦੀ ਹੈ, ਲੋਕ ਆਪਣੀ ਜ਼ਮੀਨ ਅਤੇ ਜਾਇਦਾਦ ਦਾਨ ਕਰਦੇ ਹਨ, ਪਰ ਇੱਥੇ, ਪੰਜਾਬ ਸਰਕਾਰ ਦੇ ਅਹੁਦੇਦਾਰਾਂ ਨੂੰ ਅਜਿਹੀਆਂ ਕਾਰਵਾਈਆਂ ਤੋਂ ਗੁਰੇਜ਼ ਕਰਨਾ ਚਾਹੀਂਦਾ ਹੈ. ਇਸ ਮੁੱਦੇ ਸਬੰਧੀ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ “ਇਹ ਜਗ੍ਹਾ ਮਿਊਨਿਸਿਪਲ ਕਾਰਪੋਰੇਸ਼ਨ ਦੀ ਹੈ। “ਆਪਾਂ ਦੇਖ ਲੈਨੇ ਆਂ “.
