ਕੁਰੂਕਸ਼ੇਤਰ, 9 ਅਕਤੂਬਰ, 2026 (ਸੰਜੀਵ ਸ਼ਰਮਾ): ਯੂ.ਐੱਚ.ਬੀ.ਵੀ.ਐੱਨ. ਦੇ ਸੁਪਰਡੈਂਟ ਇੰਜੀਨੀਅਰ ਐੱਮ.ਜੀ. ਜਿੰਦਲ ਨੇ ਦੱਸਿਆ ਕਿ ਬਿਜਲੀ ਖਪਤਕਾਰਾਂ ਦੀਆਂ ਸ਼ਿਕਾਇਤਾਂ ਦਾ ਜਲਦੀ ਨਿਪਟਾਰਾ ਕਰਨ ਲਈ 9 ਅਕਤੂਬਰ ਨੂੰ ਬਿਜਲੀ ਸਦਨ, ਯੂ.ਐੱਚ.ਬੀ.ਵੀ.ਐੱਨ. ਵਿਖੇ ਖਪਤਕਾਰ ਕਸ਼ਟ ਨਿਵਾਰਣ ਫੋਰਮ ਦੀ ਮੀਟਿੰਗ ਕਰਵਾਈ ਜਾਵੇਗੀ। ਇਹ ਮੀਟਿੰਗ ਫੋਰਮ ਦੇ ਚੇਅਰਮੈਨ ਯੋਗਰਾਜ ਦੀ ਪ੍ਰਧਾਨਗੀ ਹੇਠ ਸੈਕਟਰ-8 ਸਥਿਤ ਐੱਸ.ਈ. ਬਿਜਲੀ ਸਦਨ, ਕੁਰੂਕਸ਼ੇਤਰ ਵਿਖੇ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗੀ। ਸੁਪਰਡੈਂਟ ਇੰਜੀਨੀਅਰ ਐੱਮ.ਜੀ. ਜਿੰਦਲ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਬਿਜਲੀ ਨਾਲ ਸਬੰਧਤ ਉਨ੍ਹਾਂ ਸ਼ਿਕਾਇਤਾਂ ਦੀ ਸੁਣਵਾਈ ਕੀਤੀ ਜਾਵੇਗੀ, ਜਿਨ੍ਹਾਂ ਦਾ ਐੱਸ.ਡੀ.ਓ. ਸਮੇਤ ਸਥਾਨਕ ਅਧਿਕਾਰੀਆਂ ਕੋਲ ਜਾਣ ਦੇ ਬਾਵਜੂਦ ਹੱਲ ਨਹੀਂ ਹੋ ਸਕਿਆ। ਅਜਿਹੇ ਸਾਰੇ ਖਪਤਕਾਰ ਆਪਣੀਆਂ ਸਮੱਸਿਆਵਾਂ ਫੋਰਮ ਦੇ ਸਾਹਮਣੇ ਰੱਖ ਸਕਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਬਿਜਲੀ ਚੋਰੀ ਨਾਲ ਸਬੰਧਤ ਉਹ ਮਾਮਲੇ, ਜੋ ਦੋ ਸਾਲ ਤੋਂ ਵੱਧ ਪੁਰਾਣੇ ਹਨ ਅਤੇ ਅਦਾਲਤ ਵਿੱਚ ਵਿਚਾਰ ਅਧੀਨ ਹਨ, ਇਸ ਸੁਣਵਾਈ ਦਰਬਾਰ ਵਿੱਚ ਨਹੀਂ ਸੁਣੇ ਜਾਣਗੇ। ਉਨ੍ਹਾਂ ਬਿਜਲੀ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਤ ਸਮੇਂ ਦੌਰਾਨ ਸੈਕਟਰ-8 ਸਥਿਤ ਬਿਜਲੀ ਸਦਨ ਵਿਖੇ ਪਹੁੰਚ ਕੇ ਆਪਣੀਆਂ ਬਿਜਲੀ ਸਬੰਧੀ ਸਮੱਸਿਆਵਾਂ ਦੇ ਜਲਦੀ ਨਿਪਟਾਰੇ ਲਈ ਫੋਰਮ ਅੱਗੇ ਆਪਣੀਆਂ ਸ਼ਿਕਾਇਤਾਂ ਪੇਸ਼ ਕਰਨ।






