Homeਪੰਜਾਬਜ਼ਿਲ੍ਹੇ ਦੇ 10 ਹੌਟਸਪੋਟ ਥਾਵਾਂ ਨੂੰ ਨਸ਼ਿਆਂ ਦੇ ਹਨੇਰੇ ਵਿੱਚੋਂ ਕੱਢਕੇ ਖੇਡ...

ਜ਼ਿਲ੍ਹੇ ਦੇ 10 ਹੌਟਸਪੋਟ ਥਾਵਾਂ ਨੂੰ ਨਸ਼ਿਆਂ ਦੇ ਹਨੇਰੇ ਵਿੱਚੋਂ ਕੱਢਕੇ ਖੇਡ ਮੈਦਾਨਾਂ, ਲਾਇਬਰ੍ਰੇਰੀਆਂ,ਪਾਰਕਾਂ ਵਿੱਚ ਕੀਤਾ ਜਾਵੇਗਾ ਤਬਦੀਲ – ਡੀ.ਸੀ

The Deputy Commissioner announces plans to transform 10 drug hotspots into sports grounds, libraries and parks to promote healthy lifestyles and steer youth away from drug abuse.

ਫਤਹਿਗੜ੍ਹ ਸਾਹਿਬ, 13 ਅਕਤੂਬਰ, 2026 (ਗੁਰਮੀਤ ਸਿੰਘ ਤੁੰਗ): ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਲੋਕਾ ਦੇ ਸਹਿਯੋਗ ਨਾਲ ਪਹਿਚਾਣ ਹੋਈਆਂ 10 ਥਾਵਾਂ ਜਿੱਥੇ ਨ਼ਸ਼ਾ ਕਰਦੇ ਆਮ ਤੌਰ ਤੇ ਲੋਕਾਂ ਨੂੰ ਵੇਖਿਆ ਜਾਂਦਾ ਹੈ, ਜਿਸਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਅਤੇ ਡਿਪਟੀ ਕਮਿਸ਼ਨਰ ਨੇ ਸਾਂਝੇ ਤੌਰ ਦੇ ਫਤਹਿਗੜ੍ਹ ਸਾਹਿਬ ਦੇ ਕੋਟਲਾ ਬਜਵਾੜਾ, ਰਾਮ ਨਗਰ, ਦਾਦੂ ਮਾਜਰਾ ਅਤੇ ਕੋਟਲਾ ਜੱਟਾਂ ਦਾ ਦੌਰਾ ਕੀਤਾ। ਇਸ ਤੋਂ ਇਲਾਵਾ ਹਲਕਾ ਅਮਲੋਹ ਵਿੱਚ ਵੀ 06 ਅਜਿਹੇ ਸਥਾਨਾਂ ਦੀ ਸ਼ਨਾਖਤ ਹੋਈ ਹੈ। ਡਿਪਟੀ ਕਮਿਸ਼ਨਰ ਨੇ ਪੇਂਡੂ ਡਿਫੈਸ਼ ਕਮੇਟੀਆਂ ਅਤੇ ਵਾਰਡ ਡਿਫੈਸ ਕਮੇਟੀਆਂ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨੂੰ ਸਮੇਂ-ਸਮੇਂ ਤੇ ਪੁਖਤਾ ਜਾਣਕਾਰੀ ਪਹੁੰਚਾਉਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਦੀਆਂ ਇਨ੍ਹਾਂ ਸੱਕੀ ਥਾਵਾਂ ਤੇ ਗਰਾਊਂਡ ਮੈਦਾਨਾਂ ਅਤੇ ਖੁੱਲੀਆ ਥਾਂਵਾਂ ਨੂੰ ਨਸ਼ਿਆਂ ਦੇ ਹਨੇਰੇ ਵਿੱਚ ਕੱਢਕੇ ਖੇਡ ਮੈਦਾਨਾਂ, ਲਾਇਬਰ੍ਰੇਰੀਆਂ, ਪਾਰਕਾਂ ਵਿੱਚ ਤਬਦੀਲ ਕਰਕੇ ਨੌਜਵਾਨਾਂ ਨੂੰ ਨਸ਼ਿਆ ਤੋਂ ਰੱਖਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸ਼ਹਿਰਾਂ ਅਤੇ ਪਿੰਡਾਂ ਦੀ ਆਬਾਦੀ ਤੋਂ ਬਾਹਰ ਅਜਿਹੀਆਂ ਥਾਵਾਂ ਨੂੰ ਬਿਜਲੀ, ਸੀ.ਸੀ.ਟੀ.ਵੀ ਕੈਮਰਿਆਂ ਨਾਲ ਲੈਸ ਕੀਤਾ ਜਾਵੇਗਾ, ਤਾਂ ਜੋ ਕੋਈ ਸ਼ਰਾਰਤੀ ਅਨਸਰ ਸੂਚਨਾ ਅਧਾਰਤ ਇੰਨ੍ਹਾਂ ਹੌਟਸਪੌਟ ਥਾਵਾਂ ਦੀ ਦੂਰਵਰਤੋਂ ਨਾ ਕਰ ਸਕੇ।

ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਅਤੇ ਐਸ.ਐਸ.ਪੀ ਸੁਭਮ ਅਗਰਵਾਲ ਨੇ ਹੌਟਸਪੌਟ ਥਾਵਾਂ ਤੇ ਪਿੰਡਾਂ ਦੇ ਵਸਨੀਕਾਂ ਨੂੰ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਅੰਦਰ ਸਹਿਯੋਗ ਕਰਨ ਅਤੇ ਨ਼ਸਿਆਂ ਦੇ ਕਾਰੋਬਾਰ ਵਿੱਚ ਸ਼ਾਮਿਲ ਵਿਅਕਤੀਆਂ ਦੀ ਸੂਚਨਾ ਸਾਂਝੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਨਸ਼ਿਆ ਦੇ ਕੋਹੜ ਨੂੰ ਮੁਕੰਮਲ ਤੋਰ ਦੇ ਖਤਮ ਕਰਨ ਲਈ ਲੋਕਾਂ ਦਾ ਸਹਿਯੋਗ ਅਤਿ ਜਰੂਰੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਰੱਖਣ ਅਤੇ ਖੇਡਾਂ ਨਾਲ ਜੋੜਨ ਲਈ ਸਮਾਜਿਕ, ਧਾਰਮਿਕ ਜੱਥੇਬੰਦੀਆਂ ਨੂੰ ਇਕ ਮੰਚ ਦੇ ਇਕੱਠਾ ਹੋਣਾ ਸਮੇਂ ਦੀ ਲੋੜ ਹੈ। ਜ਼ਿਲ੍ਹਾ ਪੁਲਿਸ ਮੁਖੀ ਸੁਭਮ ਅਗਰਵਾਲ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਨਸ਼ਿਆ ਦੇ ਕਾਰੋਬਾਰ ਵਿੱਚ ਸ਼ਾਮਿਲ ਮਾੜੇ ਅਨਸਰਾਂ ਵਿਰੁੱਧ ਸ਼ਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆ ਰਹੀ ਹੈ ਅਤੇ ਭਵਿੱਖ ਅੰਦਰ ਅਜਿਹੇ ਕਿਸੇ ਵੀ ਸਮਾਜਵਿਰੋਧੀ ਅਨਸਰਾਂ ਨੂੰ ਬਖ਼ਸ਼ਿਆ ਨਹੀ ਜਾਵੇਗਾ। ਉਨ੍ਹਾਂ ਕਿਹਾ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣ, ਨਸ਼ਿਆਂ ਨਾਲ ਪੀੜਤ ਵਿਅਕਤੀਆਂ ਦਾ ਇਲਾਜ ਕਰਵਾ ਕੇ ਸਮਾਜ ਦੀ ਮੁੱਖ ਧਾਰਾ ਨਾਲ ਜੋੜਿਆ ਜਾਵੇਗਾ ਅਤੇ ਹੁਨਰ ਸਿਖਲਾਈ ਦੇਣ ਅਤੇ ਰੋਜ਼ਗਾਰ ਦੇ ਮੌਕਿਆਂ ਨਾਲ ਜੋੜਨ ਲਈ ਵੀ ਸਬੰਧਤ ਵਿਭਾਗਾਂ ਦੇ ਸਹਿਯੋਗ ਨਾਲ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਮਰਬੀਰ ਕੌਰ ਭੁੱਲਰ, ਐਸ.ਪੀ.ਅਮਨਦੀਪ ਬਰਾੜ, ਐਸ ਡੀ ਐਮ ਫ਼ਤਹਿਗੜ੍ਹ ਸਾਹਿਬ ਕਰੁਣ ਗੁਪਤਾ, ਡੀ ਐਸ ਪੀ ਰਾਜ ਕੁਮਾਰ, ਡੀ ਡੀ ਪੀ ਓ ਜਸਪ੍ਰੀਤ ਕੌਰ, ਡੀ ਐਸ ਪੀ ਹਰਤੇਸ਼ ਕੌਸ਼ਿਕ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

RELATED ARTICLES
- Advertisment -
Google search engine
Google search engine
Google search engine

Most Popular

Recent Comments