Homeਪੰਜਾਬਤਰਨਤਾਰਨ ਪੁਲਿਸ ਵੱਲੋਂ ਕੇਸ ਪ੍ਰਾਪਰਟੀ ਵਾਹਨਾਂ ਦੀ ਪਾਰਦਰਸ਼ੀ ਨਿਲਾਮੀ

ਤਰਨਤਾਰਨ ਪੁਲਿਸ ਵੱਲੋਂ ਕੇਸ ਪ੍ਰਾਪਰਟੀ ਵਾਹਨਾਂ ਦੀ ਪਾਰਦਰਸ਼ੀ ਨਿਲਾਮੀ

ਤਰਨਤਾਰਨ, 24 ਜੂਨ, (ਹਰਸ਼ਪ੍ਰੀਤ ਕੌਰ): ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਅਨੁਸਾਰ, ਸੁਰਿੰਦਰ ਲਾਂਬਾ, IPS, SSP ਤਰਨਤਾਰਨ ਦੀ ਦੇਖਰੇਖ ਹੇਠ, ਪੁਲਿਸ ਲਾਈਨ ਤਰਨਤਾਰਨ ਵਿਖੇ ਵੱਖ-ਵੱਖ ਥਾਣਿਆਂ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਜ਼ਬਤ (ਕੇਸ ਪ੍ਰਾਪਰਟੀ) ਕੀਤੇ ਦੋ-ਪਹੀਆ ਅਤੇ ਚਾਰ-ਪਹੀਆ ਵਾਹਨਾਂ ਦੀ ਨਿਲਾਮੀ ਲਈ ਡਿਸਟ੍ਰਿਕਟ ਵਹੀਕਲ ਡਿਸਪੋਜ਼ਲ ਕਮੇਟੀ ਵੱਲੋਂ ਜਨਤਕ ਨਿਲਾਮੀ ਕੀਤੀ ਗਈ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਵੱਖ-ਵੱਖ ਧਾਰਾਵਾਂ ਤਹਿਤ ਦਰਜ ਮਾਮਲਿਆਂ ਵਿੱਚ ਜ਼ਬਤ ਕੀਤੀਆਂ ਇਹ ਗੱਡੀਆਂ ਲੰਬੇ ਸਮੇਂ ਤੋਂ ਪੁਲਿਸ ਥਾਣਿਆਂ ਵਿੱਚ ਖੜ੍ਹੀਆਂ ਸਨ, ਜਿਨ੍ਹਾਂ ਨੂੰ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਨੀਲਾਮ ਕੀਤਾ ਜਾ ਰਿਹਾ ਹੈ। ਇਸ ਨਿਲਾਮੀ ਦੀ ਪ੍ਰਕਿਰਿਆ ਨੂੰ ਸਰਕਾਰੀ ਨਿਯਮਾਂ ਅਤੇ ਨਿਰਦੇਸ਼ਾਂ ਅਨੁਸਾਰ ਪੂਰੀ ਤਰ੍ਹਾਂ ਪਾਰਦਰਸ਼ੀ ਤਰੀਕੇ ਨਾਲ ਲਾਗੂ ਕੀਤਾ ਗਿਆ ਹੈ।

ਇਸ ਪਬਲਿਕ ਆਕਸ਼ਨ (ਜਨਤਕ ਨਿਲਾਮੀ) ਵਿੱਚ ਕੁੱਲ 52 ਬੋਲੀਕਾਰਾਂ (ਬਿਡਰਜ਼) ਨੇ ਹਿੱਸਾ ਲਿਆ। ਨੀਲਾਮ ਹੋਏ ਵਾਹਨਾਂ ਵਿੱਚ 103 ਦੋ-ਪਹੀਆ ਅਤੇ 6 ਚਾਰ-ਪਹੀਆ ਵਾਹਨ ਸ਼ਾਮਲ ਹਨ, ਯਾਨੀ ਕੁੱਲ ਗੱਡੀਆਂ ਦੀ ਗਿਣਤੀ 109 ਹੈ। ਇਸ ਜਨਤਕ ਨਿਲਾਮੀ ਤੋਂ ਕੁੱਲ 10 ਲੱਖ ਰੁਪਏ ਪ੍ਰਾਪਤ ਹੋਏ।

ਸੁਰੱਖਿਆ ਰਾਸ਼ੀ ਅਤੇ ਸਰਕਾਰੀ ਖ਼ਜ਼ਾਨਾ

ਨਿਲਾਮੀ ਵਿੱਚ ਹਿੱਸਾ ਲੈਣ ਵਾਲੇ ਸਾਰੇ ਬੋਲੀਕਾਰਾਂ ਨੇ ਪਹਿਲਾਂ 10,000 ਰੁਪਏ ਪ੍ਰਤੀ ਵਿਅਕਤੀ ਸੁਰੱਖਿਆ ਰਾਸ਼ੀ (ਸਿਕਓਰਿਟੀ ਅਮਾਊਂਟ) ਜਮ੍ਹਾਂ ਕਰਵਾਈ ਸੀ, ਜੋ ਬੋਲੀ ਵਿੱਚ ਅਸਫਲ ਰਹੇ ਵਿਅਕਤੀਆਂ ਨੂੰ ਬਾਅਦ ਵਿੱਚ ਵਾਪਸ ਕਰ ਦਿੱਤੀ ਗਈ।

ਇਸ ਨਿਲਾਮੀ ਤੋਂ ਪ੍ਰਾਪਤ ਹੋਈ ਕੁੱਲ 10 ਲੱਖ ਰੁਪਏ ਦੀ ਰਕਮ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾਈ ਜਾ ਰਹੀ ਹੈ। ਇਹ ਸਾਰੀ ਕਾਰਵਾਈ ਸਰਕਾਰੀ ਨਿਯਮਾਂ ਅਤੇ ਹਦਾਇਤਾਂ ਮੁਤਾਬਕ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹੀ ਗਈ।

RELATED ARTICLES
- Advertisment -
Google search engine
Google search engine
Google search engine

Most Popular

Recent Comments