ਸੁਰੂਚੀ ਤੇ ਕਮਲਜੀਤ ਦੀ ਜੋੜੀ ਨੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ’ਚ ਜਿੱਤਿਆ ਸੋਨ ਤਮਗਾ
ਹਰਿਆਣਾ, 25 ਸਤੰਬਰ, 2026 (ਕਾਜਲ): ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਪਿੰਡ ਸਸਰੌਲੀ ਦੀ ਰਹਿਣ ਵਾਲੀ ਭਾਰਤੀ ਨਿਸ਼ਾਨੇਬਾਜ਼ ਸੁਰੂਚੀਇੰਦਰਸਿੰਘਫੋਗਾਟ ਨੇ 2026 ਏਸ਼ੀਆਈ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਲਈ ਸੋਨ ਤਮਗਾ ਜਿੱਤਿਆ ਹੈ। ਸੁਰੂਚੀ ਅਤੇ ਕਮਲਜੀਤ ਦੀ ਭਾਰਤੀ ਜੋੜੀ ਨੇ ਸ਼ੁੱਕਰਵਾਰ ਨੂੰ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਭਾਰਤੀ ਜੋੜੀ ਨੇ ਫਾਈਨਲ ਵਿੱਚ 484.6 ਅੰਕ ਹਾਸਲ ਕਰਕੇ ਏਸ਼ੀਆਈ ਰਿਕਾਰਡ ਕਾਇਮ ਕੀਤਾ। ਦੱਖਣੀ ਕੋਰੀਆ ਦੀ ਜੋੜੀ 478.0 ਅੰਕਾਂ ਨਾਲ ਦੂਜੇ ਸਥਾਨ ’ਤੇ ਰਹੀ, ਜਦਕਿ ਇਰਾਨ ਨੇ ਕਾਂਸੀ ਦਾ ਤਮਗਾ ਆਪਣੇ ਨਾਮ ਕੀਤਾ। ਸੁਰੂਚੀ ਅਤੇ ਕਮਲਜੀਤ ਨੇ ਕੁਆਲੀਫਿਕੇਸ਼ਨ ਦੌਰ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤੀ ਜੋੜੀ ਨੇ 587 ਅੰਕਾਂ ਨਾਲ ਕੁਆਲੀਫਿਕੇਸ਼ਨ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਫਾਈਨਲ ਮੁਕਾਬਲੇ ਦੀ ਸ਼ੁਰੂਆਤ ਤੋਂ ਹੀ ਦੋਵਾਂ ਨੇ ਆਪਣੀ ਬੜ੍ਹਤ ਬਣਾਈ ਰੱਖੀ ਅਤੇ ਅੰਤ ਵਿੱਚ 484.6 ਅੰਕਾਂ ਨਾਲ ਸੋਨ ਤਮਗਾ ਆਪਣੇ ਨਾਮ ਕਰ ਲਿਆ।
13 ਸਾਲ ਦੀ ਉਮਰ ਤੋਂ ਸ਼ੁਰੂ ਕੀਤਾ ਨਿਸ਼ਾਨੇਬਾਜ਼ੀ ਦਾ ਸਫ਼ਰ : ਸੁਰੂਚੀ ਇੰਦਰ ਸਿੰਘ ਫੋਗਾਟ ਝੱਜਰ ਜ਼ਿਲ੍ਹੇ ਦੇ ਸਸਰੌਲੀ ਪਿੰਡ ਨਾਲ ਸਬੰਧਤ ਹੈ। ਉਸ ਨੇ ਸਿਰਫ਼ 13 ਸਾਲਦੀਉਮਰਵਿੱਚਅੰਤਰਰਾਸ਼ਟਰੀਨਿਸ਼ਾਨੇਬਾਜ਼ੀਵੱਲਕਦਮਵਧਾਇਆ ਸੀ। ਸ਼ੁਰੂਆਤੀ ਦੌਰ ਵਿੱਚ ਉਹ ਆਪਣੇ ਪਿਤਾ ਅਤੇ ਭਰਾਵਾਂ ਨਾਲ ਰੇਲ ਰਾਹੀਂ ਸਸਰੌਲੀ ਤੋਂ ਭਿਵਾਨੀ ਸਥਿਤ ਸ਼ੂਟਿੰਗ ਅਕੈਡਮੀ ਵਿੱਚ ਅਭਿਆਸ ਲਈ ਜਾਂਦੀ ਸੀ। ਲਗਾਤਾਰ ਮਿਹਨਤ ਅਤੇ ਅਭਿਆਸ ਦੇ ਦਮ ’ਤੇ ਸੁਰੂਚੀ ਨੇ ਛੋਟੀ ਉਮਰ ਵਿੱਚ ਹੀ ਆਪਣੀ ਵੱਖਰੀ ਪਛਾਣ ਬਣਾਈ। 20 ਸਾਲ ਦੀ ਉਮਰ ਵਿੱਚ ਉਹ ਜੂਨੀਅਰ ਵਿਸ਼ਵ ਰਿਕਾਰਡ ਅਤੇ ਕਈ ISSF ਵਿਸ਼ਵਕੱਪਸੋਨਤਮਗੇ ਆਪਣੇ ਨਾਮ ਕਰ ਚੁੱਕੀ ਹੈ।
ਸਸਰੌਲੀ ਵਿੱਚ ਖੁਸ਼ੀ ਦਾ ਮਾਹੌਲ : ਏਸ਼ੀਆਈ ਖੇਡਾਂ ਵਿੱਚ ਸੁਰੂਚੀ ਦੇ ਸੋਨ ਤਮਗਾ ਜਿੱਤਣ ਦੀ ਖ਼ਬਰ ਮਿਲਦਿਆਂ ਹੀ ਉਸ ਦੇ ਜੱਦੀ ਪਿੰਡ ਸਸਰੌਲੀ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਉਸ ਦੀ ਇਸ ਅੰਤਰਰਾਸ਼ਟਰੀ ਉਪਲਬਧੀ ’ਤੇ ਖੁਸ਼ੀ ਜ਼ਾਹਰ ਕੀਤੀ। ਸੁਰੂਚੀ ਦੀ ਇਹ ਜਿੱਤ ਨਾ ਸਿਰਫ਼ ਉਸ ਦੇ ਪਰਿਵਾਰ ਅਤੇ ਸਸਰੌਲੀ ਪਿੰਡ ਲਈ ਮਾਣ ਦਾ ਪਲ ਹੈ, ਸਗੋਂ ਭਾਰਤੀ ਨਿਸ਼ਾਨੇਬਾਜ਼ੀ ਲਈ ਵੀ ਇੱਕ ਮਹੱਤਵਪੂਰਨ ਉਪਲਬਧੀ ਵਜੋਂ ਦੇਖੀ ਜਾ ਰਹੀ ਹੈ।
