Homeਪੰਜਾਬਘਰੇਲੂ ਹਿੰਸਾਂ ਤੋਂ ਪੀੜਤ ਮਹਿਲਾਵਾਂ ਨੂੰ ਕਾਨੂੰਨੀ, ਡਾਕਟਰੀ ਅਤੇ ਸਮਾਜਿਕ ਸਹਾਇਤਾ ਨਾਲ...

ਘਰੇਲੂ ਹਿੰਸਾਂ ਤੋਂ ਪੀੜਤ ਮਹਿਲਾਵਾਂ ਨੂੰ ਕਾਨੂੰਨੀ, ਡਾਕਟਰੀ ਅਤੇ ਸਮਾਜਿਕ ਸਹਾਇਤਾ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ ‘ਸੁਰੱਖਿਆ ਸਖੀਆਂ’

Suraksha Sakhis to connect women facing domestic violence with legal, medical and social support.

ਪੰਜਾਬ ਪੁਲਿਸ ਅਤੇ ਆਈ.ਆਰ.ਡੀ.ਐਫ. ਦੇ ਸਾਂਝੇ ਉਪਰਾਲੇ ਨਾਲ ਬੱਚਤ ਭਵਨ ਵਿਖੇ ‘ਸੁਰੱਖਿਆ ਸਖੀ’ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ

ਫਤਹਿਗੜ੍ਹ ਸਾਹਿਬ, 18 ਸਤੰਬਰ, 2026 (ਹਰਸ਼ਪ੍ਰੀਤ ਕੌਰ) : ਸਥਾਨਕ ਬਚਤ ਭਵਨ ਵਿਖੇ ਘਰੇਲੂ ਹਿੰਸਾ ਦਾ ਸਾਹਮਣਾ ਕਰ ਰਹੀਆਂ ਔਰਤਾਂ ਲਈ ਇੱਕ ਭਾਈਚਾਰਕ-ਆਧਾਰਿਤ ਸਹਾਇਤਾ ਪ੍ਰਣਾਲੀ, ‘ਸੁਰੱਖਿਆ ਸਖੀ’ ਦੇ ਨਾਮ ਹੇਠ ਇੱਕ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਪੰਜਾਬ ਪੁਲਿਸ ਦੇ ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਅਤੇ ਮਹਿਲਾ ਮਾਮਲਿਆਂ ਬਾਰੇ ਵਿਭਾਗ ਅਤੇ ਚੰਡੀਗੜ੍ਹ ਦੀ ਸੰਸਥਾ ‘ਇੰਟੀਗ੍ਰੇਟਿਡ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ’ (IRDF) ਦਾ ਇੱਕ ਸਾਂਝਾ ਉਪਰਾਲਾ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈ.ਆਰ.ਡੀ.ਐਫ.ਦੇ ਕਾਰਜਕਾਰੀ ਨਿਰਦੇਸ਼ਕ ਡਾ. ਸੁਖਵਿੰਦਰ ਸਿੰਘ ਨੇ  ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਆਂਗਣਵਾੜੀ ਵਰਕਰਾਂ ਅਤੇ ਆਸ਼ਾ ਵਰਕਰਾਂ ਨੂੰ ‘ਸੁਰੱਖਿਆ ਸਖੀ’ ਵਜੋਂ ਕੰਮ ਕਰਨ ਲਈ ਵਿਸ਼ੇਸ਼ ਸਿਖਲਾਈ ਦਿੱਤੀ ਗਈ। ਉਨ੍ਹਾਂ ਦੱਸਿਆ ਕਿ  ਆਂਗਣਵਾੜੀ ਤੇ ਆਸ਼ਾ ਵਰਕਰ ਪੀੜਤਾਂ ਮਹਿਲਾਵਾਂ ਨੂੰ ‘ਸਾਂਝ ਕੇਂਦਰਾਂ’ ਜਾਂ ਪੁਲਿਸ ਥਾਣਿਆਂ ਵਿੱਚ ਘਟਨਾਵਾਂ ਦੀ ਰਿਪੋਰਟ ਕਰਨ, ਕਾਨੂੰਨੀ ਸਹਾਇਤਾ ਅਤੇ ਡਾਕਟਰੀ ਸਹਾਇਤਾ ਲਈ ਮੱਦਦ ਕਰਨਗੀਆਂ। ਇਸ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਬਲਾਕ ਤੋਂ ਕੀਤੀ ਗਈ ਹੈ।

ਇਸ ਮੌਕੇ ਜ਼ਿਲ੍ਹੇ ਦੇ ਡੈਂਟਲ ਸਿਹਤ ਅਫਸਰ ਡਾ.ਪਾਰੁਲ ਗੁਪਤਾ ਨੇ ਔਰਤਾਂ ‘ਤੇ ਘਰੇਲੂ ਹਿੰਸਾ ਦੇ ਸਿੱਧੇ ਸਿਹਤ-ਸਬੰਧੀ ਪ੍ਰਭਾਵਾਂ ਬਾਰੇ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਘਰੇਲੂ ਹਿੰਸਾ ਦਾ ਨਿਰੰਤਰ ਸਾਹਮਣਾ ਕਰਨ ਵਾਲੀਆਂ ਔਰਤਾਂ ਵਿੱਚ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬਿਮਾਰੀਆਂ ਵਰਗੀਆਂ ਸਰੀਰਕ ਸਮੱਸਿਆਵਾਂ ਦਾ ਖਤਰਾ ਵੱਧ ਜਾਂਦਾ ਹੈ। ਉਨ੍ਹਾਂ ਨੇ ਅਜਿਹੇ ਮਾਮਲਿਆਂ ਨਾਲ ਸੰਪੂਰਨ ਢੰਗ ਨਾਲ ਨਜਿੱਠਣ ਲਈ ਸਮੇਂ ਸਿਰ ਸੂਚਨਾ ਦੇਣ ਦੇ ਉਪਰਾਲੇ ਵਜੋਂ ‘ਸੁਰੱਖਿਆ ਸਖੀ’  ਦੀ ਪਹਿਲਕਦਮੀ ਦੀ ਵੀ ਸ਼ਲਾਘਾ ਕੀਤੀ।

‘ਵੂਮੈਨ ਹੈਲਪਡੈਸਕ’ ਦੀ ਕੋਆਰਡੀਨੇਟਰ, ਸ਼੍ਰੀਮਤੀ ਪੂਰਨਿਮਾ ਭਾਰਦਵਾਜ ਨੇ ਕਿਹਾ ਕਿ ‘ਸੁਰੱਖਿਆ ਸਖੀਆਂ’ ਨਾ ਸਿਰਫ਼ ਘਰੇਲੂ ਹਿੰਸਾ ਦੀਆਂ ਘਟਨਾਵਾਂ ਦੀ ਰਿਪੋਰਟ ਕਰਨ ਵਿੱਚ, ਸਗੋਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਵਿੱਚ ਵੀ ਮਦਦ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਆਂਗਣਵਾੜ੍ਹੀ ਤੇ ਆਸ਼ਾ ਵਰਕਰਾਂ ਦੀ ਸਮਰੱਥਾ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਤਾਂ ਜੋ ਉਹ ਘਰੇਲੂ ਹਿੰਸਾ ਦੇ ਮਾਮਲਿਆਂ ਦੀ ਪਛਾਣ ਕਰਨ ਦੇ ਨਾਲ ਨਾਲ ਉਨ੍ਹਾਂ ‘ਤੇ ਢੁਕਵੀਂ ਕਾਰਵਾਈ ਕਰਵਾਉਣ ਅਤੇ ਲੋੜਵੰਦਾਂ ਨੂੰ ਮੁੱਢਲੀ ਸਹਾਇਤਾ ਪ੍ਰਦਾਨ ਕਰ ਸਕਣ।

ਇਸ ਮੌਕੇ ਡਾ. ਸ਼ੇਖ ਇਫਤਿਖਾਰ ਅਹਿਮਦ ਨੇ ਘਰੇਲੂ ਹਿੰਸਾ ਅਤੇ ਪੀੜ੍ਹੀ-ਦਰ-ਪੀੜ੍ਹੀ ਚੱਲਣ ਵਾਲੇ ਮਾਨਸਿਕ ਸਦਮੇ  ਵਿਚਕਾਰ ਸਿੱਧੇ ਸਬੰਧ ਨੂੰ ਸਪੱਸ਼ਟ ਕੀਤਾ। ਉਨ੍ਹਾਂ ਨੇ ਦੱਸਿਆ ਕਿ ਅੱਜ ਇੱਕ ਔਰਤ ਵੱਲੋਂ ਝੱਲੀ ਜਾਣ ਵਾਲੀ ਘਰੇਲੂ ਹਿੰਸਾ ਉਸਦੇ ਬੱਚਿਆਂ ‘ਤੇ ਨਾ ਸਿਰਫ਼ ਉਨ੍ਹਾਂ ਦੇ ਵਰਤਮਾਨ ਵਿੱਚ, ਸਗੋਂ ਭਵਿੱਖ ਵਿੱਚ ਉਨ੍ਹਾਂ ਦੇ ਬਾਲਗ ਜੀਵਨ ਦੌਰਾਨ ਵੀ ਸਿੱਧਾ ਅਸਰ ਪਾ ਸਕਦੀ ਹੈ।

ਇਸ ਮੌਕੇ ਇੰਸਪੈਕਟਰ ਸ੍ਰੀਮਤੀ ਕੁਲਜੀਤ ਕੌਰ ਨੇ ਮਹਿਲਾਵਾਂ ਦੀ ਸੁਰੱਖਿਆ, ਸਸ਼ਕਤੀਕਰਨ ਅਤੇ ਉਨ੍ਹਾਂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਲਈ ਪੰਜਾਬ ਪੁਲਿਸ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਪਹਿਲਕਦਮੀਆਂ ਅਤੇ ਸਕੀਮਾਂ ਬਾਰੇ ਵੀ ਚਾਨਣਾ ਪਾਇਆ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments