ਵਿਦਿਆਰਥੀਆਂ ਨੇ ਉਤਸ਼ਾਹ ਨਾਲ ਲਿਆ ਹਿੱਸਾ
ਪਟਿਆਲਾ, 21 ਨਵੰਬਰ, 2026 ( ਛਤਰਪਾਲ ਸਿੰਘ ) : ਸਿੱਖਿਆ ਵਿਭਾਗ ਪਟਿਆਲਾ ਦੇ ਬਲਾਕ ਪਟਿਆਲਾ-2 ਵੱਲੋਂ ਬਲਾਕ ਪੱਧਰੀ ਵਿੱਦਿਅਕ ਮੁਕਾਬਲੇ ਬੀਪੀਈਓ ਪ੍ਰਿਥੀ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ। ਇਹਨਾਂ ਵੱਖ-ਵੱਖ ਮੁਕਾਬਲਿਆਂ ਵਿੱਚ ਬਲਾਕ ਅਧੀਨ ਪੈਂਦੇ 60 ਦੇ ਕਰੀਬ ਸਕੂਲਾਂ ਦੇ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਸੰਬੋਧਨ ਕਰਦਿਆਂ ਬੀਪੀਈਓ ਪ੍ਰਿਥੀ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਿੱਦਿਅਕ ਮੁਕਾਬਲਿਆਂ ਦੇ ਆਯੋਜਨ ਨਾਲ ਵਿਦਿਆਰਥੀਆਂ ਅੰਦਰ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ। ਉਹਨਾਂ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੀ ਵਿਸ਼ੇਸ਼ ਮਹੱਤਤਾ ਹੈ। ਉਹਨਾਂ ਕਿਹਾ ਕਿ ਜੇਕਰ ਬੱਚਾ ਪ੍ਰਾਇਮਰੀ ਲੈਵਲ ‘ਤੇ ਹੀ ਇਹੋ ਜਿਹੀਆਂ ਗਤੀਵਿਧੀਆਂ ਵਿੱਚ ਭਾਗ ਲੈਂਦਾ ਹੈ ਤਾਂ ਉਸ ਦਾ ਹੌਸਲਾ ਵੱਧਦਾ ਹੈ।
ਵੱਖ-ਵੱਖ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਬੀਪੀਈਓ ਪ੍ਰਿਥੀ ਸਿੰਘ ਨੇ ਕਿਹਾ ਕਿ ਬਾਲ ਗੀਤ ਮੁਕਾਬਲੇ ਵਿੱਚ ਵਿਕਟੋਰੀਆ ਸੈਂਟਰ ਅਤੇ ਮਲਟੀਪਰਪਜ਼ ਸੈਂਟਰ ਨੇ ਪਹਿਲਾ ਸਥਾਨ, ਭਾਨਰਾ ਸੈਂਟਰ, ਮੈਣ ਸੈਂਟਰ ਅਤੇ ਘਾਸ ਮੰਡੀ ਸੈਂਟਰ ਨੇ ਦੂਜਾ ਸਥਾਨ ਹਾਸਿਲ ਕੀਤਾ। ਬੈਸਟ ਆਊਟ ਆਫ ਵੇਸਟ ਮੁਕਾਬਲੇ ਵਿੱਚ ਮਲਟੀਪਰਪਜ਼ ਸੈਂਟਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਸੁੰਦਰ ਲਿਖਾਈ ਮੁਕਾਬਲੇ ਵਿੱਚ ਘਾਸ ਮੰਡੀ ਸੈਂਟਰ ਨੇ ਪਹਿਲਾ, ਵਿਕਟੋਰੀਆ ਸੈਂਟਰ ਅਤੇ ਮਲਟੀਪਰਪਜ਼ ਸੈਂਟਰ ਨੇ ਦੂਜਾ ਸਥਾਨ ਹਾਸਿਲ ਕੀਤਾ। ਪਹਾੜੇ ਉਚਾਰਨ ਮੁਕਾਬਲੇ ਵਿੱਚ ਮੈਣ ਸੈਂਟਰ ਨੇ ਪਹਿਲਾ, ਮਲਟੀਪਰਪਜ਼ ਸੈਂਟਰ ਨੇ ਦੂਜਾ ਅਤੇ ਘਾਸ ਮੰਡੀ ਸੈਂਟਰ ਨੇ ਤੀਜਾ ਸਥਾਨ ਹਾਸਿਲ ਕੀਤਾ। ਚਿੱਤਰ ਕਲਾ ਮੁਕਾਬਲੇ ਵਿੱਚ ਮਲਟੀਪਰਪਜ਼ ਸੈਂਟਰ ਨੇ ਪਹਿਲਾ ਸਥਾਨ, ਭਾਨਰਾ ਸੈਂਟਰ ਨੇ ਦੂਜਾ ਸਥਾਨ ਅਤੇ ਵਿਕਟੋਰੀਆ ਸੈਂਟਰ ਨੇ ਤੀਜਾ ਸਥਾਨ ਹਾਸਿਲ ਕੀਤਾ।
ਭਾਸ਼ਣ ਮੁਕਾਬਲੇ ਵਿੱਚ ਮਲਟੀਪਰਪਜ਼ ਸੈਂਟਰ ਨੇ ਪਹਿਲਾ ਸਥਾਨ, ਸੈਂਟਰ ਮੈਣ ਨੇ ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਕਵਿਤਾ ਉਚਾਰਨ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਲੋਕ ਗੀਤ ਮੁਕਾਬਲੇ ਵਿੱਚ ਖੇੜੀ ਗੁੱਜਰਾਂ ਸੈਂਟਰ ਨੇ ਪਹਿਲਾ, ਵਿਕਟੋਰੀਆ ਸੈਂਟਰ ਨੇ ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਕਹਾਣੀ ਸੁਣਾਉਣ ਮੁਕਾਬਲੇ ਵਿੱਚ ਵਿਕਟੋਰੀਆ ਸੈਂਟਰ ਨੇ ਪਹਿਲਾ, ਮਲਟੀਪਰਪਜ਼ ਸੈਂਟਰ ਨੇ ਦੂਜਾ ਅਤੇ ਖੇੜੀ ਗੁੱਜਰਾਂ ਸੈਂਟਰ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਸੀਐਚਟੀ ਪੂਰਨ ਸਿੰਘ, ਸੀਐਚਟੀ ਸਤਵੰਤ ਕੌਰ, ਸੀਐਚਟੀ ਭੁਪਿੰਦਰ ਸਿੰਘ, ਸੀਐਚਟੀ ਬਿੰਦੂ ਬਾਲਾ, ਸੀਐਚਟੀ ਅਮਨਦੀਪ ਕੌਰ, ਸੀਐਚਟੀ ਰੇਖਾ ਵਰਮਾ, ਸੀਐਚਟੀ ਸੁਰੇਸ਼ ਕੁਮਾਰ ਅਤੇ ਬਲਾਕ ਮੀਡੀਆ ਕੋਆਰਡੀਨੇਟਰ ਸੁਖਜੀਤ ਸਿੰਘ ਸਮੇਤ ਹੋਰ ਅਧਿਆਪਕ ਹਾਜ਼ਰ ਸਨ।
