Homeਹਰਿਆਣਾਮੱਛੀ ਪਾਲਣ ਲਈ ਅਨੁਸੂਚਿਤ ਜਾਤੀ ਦੇ ਯੋਗ ਵਿਅਕਤੀਆਂ ਨੂੰ ਦਿੱਤੀ ਜਾ ਰਹੀ...

ਮੱਛੀ ਪਾਲਣ ਲਈ ਅਨੁਸੂਚਿਤ ਜਾਤੀ ਦੇ ਯੋਗ ਵਿਅਕਤੀਆਂ ਨੂੰ ਦਿੱਤੀ ਜਾ ਰਹੀ ਹੈ ਸਬਸਿਡੀ : ਵਿਸ਼ਰਾਮ ਕੁਮਾਰ ਮੀਣਾ

Haryana Offers Subsidies to SC Beneficiaries for Fish Farming and Related Equipment

ਯੋਜਨਾ ਤਹਿਤ ਪਿੰਡਾਂ ਦੇ ਛੱਪੜ ਪੱਟੇ ’ਤੇ ਲਏ ਜਾ ਸਕਦੇ ਹਨ, ਮੱਛੀ ਪਾਲਣ ਲਈ ਖਾਦ-ਖੁਰਾਕ ਅਤੇ ਜਾਲ ਖਰੀਦਣ ਵਾਸਤੇ ਵੀ ਮਿਲਦੀ ਹੈ ਵਿੱਤੀ ਸਹਾਇਤਾ

ਕੁਰੂਕਸ਼ੇਤਰ, 23 ਨਵੰਬਰ, 2026 (ਸੰਜੀਵ ਸ਼ਰਮਾ): ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ ਨੇ ਕਿਹਾ ਕਿ ਮੱਛੀ ਪਾਲਣ ਵਿਭਾਗ ਵੱਲੋਂ ਅਨੁਸੂਚਿਤ ਜਾਤੀ ਦੇ ਵਿਅਕਤੀਆਂ ਨੂੰ ਮੱਛੀ ਪਾਲਣ ਦੇ ਕਿੱਤੇ ਨਾਲ ਜੋੜਨ ਲਈ ਵੱਖ-ਵੱਖ ਤਰ੍ਹਾਂ ਦੀਆਂ ਸਬਸਿਡੀਆਂ ਅਤੇ ਵਿੱਤੀ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਸਾਰੇ ਯੋਗ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾ ਕੇ ਆਪਣੀ ਆਰਥਿਕ ਸਥਿਤੀ ਮਜ਼ਬੂਤ ਕਰਨ। ਉਨ੍ਹਾਂ ਦੱਸਿਆ ਕਿ ਅਨੁਸੂਚਿਤ ਜਾਤੀ ਦੇ ਵਿਅਕਤੀਆਂ ਨੂੰ ਮੱਛੀ ਪਾਲਣ ਲਈ ਪਹਿਲੇ ਸਾਲ ਛੱਪੜ ਦੀ ਪੱਟਾ ਰਾਸ਼ੀ ’ਤੇ ਵਿਭਾਗ ਵੱਲੋਂ ਪ੍ਰਤੀ ਲਾਭਪਾਤਰੀ 50 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ ਜਾਂ ਪੱਟੇ ਦੀ ਅਸਲ ਰਾਸ਼ੀ ਦਾ 50 ਫ਼ੀਸਦੀ (ਜੋ ਵੀ ਘੱਟ ਹੋਵੇ) ਸਬਸਿਡੀ ਵਜੋਂ ਦਿੱਤਾ ਜਾਵੇਗਾ। ਇਹ ਸਹੂਲਤ ਸਿਰਫ਼ ਪੰਚਾਇਤੀ ਛੱਪੜਾਂ ਅਤੇ ਸਰਕਾਰੀ ਜਲ ਭੰਡਾਰਾਂ ਲਈ ਹੀ ਲਾਗੂ ਹੋਵੇਗੀ। ਇਹ ਸਬਸਿਡੀ ਕੇਵਲ ਪਹਿਲੇ ਸਾਲ ਦੀ ਪੱਟਾ ਰਾਸ਼ੀ ’ਤੇ ਮਿਲੇਗੀ। ਇਸ ਦੀ ਵੱਧ ਤੋਂ ਵੱਧ ਸੀਮਾ 4 ਹੈਕਟੇਅਰ ਲਈ ਪ੍ਰਤੀ ਲਾਭਪਾਤਰੀ 2 ਲੱਖ ਰੁਪਏ ਹੋਵੇਗੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਭਾਗੀ ਨਿਯਮਾਂ ਅਨੁਸਾਰ ਦੂਜੇ ਅਤੇ ਅਗਲੇ ਸਾਲਾਂ ਦੀ ਪੱਟਾ ਰਾਸ਼ੀ ’ਤੇ ਪ੍ਰਤੀ ਲਾਭਪਾਤਰੀ 40 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ ਜਾਂ ਪੱਟੇ ਦੀ ਅਸਲ ਰਾਸ਼ੀ ਦਾ 40 ਫ਼ੀਸਦੀ (ਜੋ ਵੀ ਘੱਟ ਹੋਵੇ) ਸਬਸਿਡੀ ਦਿੱਤੀ ਜਾਵੇਗੀ। ਇਹ ਸਹੂਲਤ ਵੀ ਸਿਰਫ਼ ਪੰਚਾਇਤੀ ਛੱਪੜਾਂ ਅਤੇ ਸਰਕਾਰੀ ਜਲ ਭੰਡਾਰਾਂ ਲਈ ਲਾਗੂ ਹੋਵੇਗੀ। ਦੂਜੇ ਤੋਂ ਪੰਜਵੇਂ ਸਾਲ ਤੱਕ ਦਿੱਤੀ ਜਾਣ ਵਾਲੀ ਇਸ ਸਬਸਿਡੀ ਦੀ ਵੱਧ ਤੋਂ ਵੱਧ ਸੀਮਾ 4 ਹੈਕਟੇਅਰ ਲਈ ਪ੍ਰਤੀ ਲਾਭਪਾਤਰੀ 1 ਲੱਖ 60 ਹਜ਼ਾਰ ਰੁਪਏ ਹੋਵੇਗੀ।

ਉਨ੍ਹਾਂ ਦੱਸਿਆ ਕਿ ਮੱਛੀ ਫੜਨ ਦੇ ਠੇਕੇ ’ਤੇ ਵੀ ਸਬਸਿਡੀ ਦੇਣ ਦਾ ਪ੍ਰਬੰਧ ਹੈ। ਵਿਭਾਗ ਵੱਲੋਂ ਜ਼ਿਲ੍ਹੇ ਦੇ ਨੋਟੀਫਾਈਡ ਜਲ ਸਰੋਤਾਂ, ਜਿਵੇਂ ਦਰਿਆਵਾਂ, ਨਹਿਰਾਂ ਅਤੇ ਡਰੇਨਾਂ ਵਿੱਚ ਮੱਛੀ ਫੜਨ ਦੇ ਅਧਿਕਾਰਾਂ ਦੀ ਹਰ ਸਾਲ ਨਿਲਾਮੀ ਕੀਤੀ ਜਾਂਦੀ ਹੈ। ਇਨ੍ਹਾਂ ਜਲ ਸਰੋਤਾਂ ਵਿੱਚ ਮੱਛੀ ਫੜਨ ਦੇ ਅਧਿਕਾਰ ਪ੍ਰਾਪਤ ਕਰਨ ਵਾਲੇ ਅਨੁਸੂਚਿਤ ਜਾਤੀ ਦੇ ਵਿਅਕਤੀਆਂ ਨੂੰ ਮਨਜ਼ੂਰਸ਼ੁਦਾ ਬੋਲੀ ਦੀ 50 ਫ਼ੀਸਦੀ ਰਕਮ ਵਿੱਤੀ ਸਹਾਇਤਾ ਵਜੋਂ ਦਿੱਤੀ ਜਾਵੇਗੀ, ਜਿਸ ਦੀ ਵੱਧ ਤੋਂ ਵੱਧ ਸੀਮਾ 5 ਲੱਖ ਰੁਪਏ ਹੈ। ਉਨ੍ਹਾਂ ਕਿਹਾ ਕਿ ਖਾਦ-ਖੁਰਾਕ ’ਤੇ ਵੀ ਸਬਸਿਡੀ ਦਿੱਤੀ ਜਾ ਰਹੀ ਹੈ। ਮੱਛੀ ਪਾਲਕਾਂ ਨੂੰ ਖਾਦ ਅਤੇ ਖੁਰਾਕ ਦੀ ਕੁੱਲ ਲਾਗਤ 1 ਲੱਖ 50 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ ਦਾ 60 ਫ਼ੀਸਦੀ ਜਾਂ ਵੱਧ ਤੋਂ ਵੱਧ 90 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ (ਜੋ ਵੀ ਘੱਟ ਹੋਵੇ) ਸਬਸਿਡੀ ਵਜੋਂ ਦਿੱਤੇ ਜਾਣਗੇ। ਇਸ ਮਦ ਤਹਿਤ 4 ਹੈਕਟੇਅਰ ਲਈ ਪ੍ਰਤੀ ਲਾਭਪਾਤਰੀ ਵੱਧ ਤੋਂ ਵੱਧ 3 ਲੱਖ 60 ਹਜ਼ਾਰ ਰੁਪਏ ਦੀ ਸਹਾਇਤਾ ਮਿਲੇਗੀ।

ਮੱਛੀ ਫੜਨ ਅਤੇ ਮੱਛੀ ਪਾਲਣ ਲਈ ਜਾਲ ਖਰੀਦਣ ਵਾਸਤੇ ਵੀ ਵਿਭਾਗ ਵੱਲੋਂ ਸਬਸਿਡੀ ਦਿੱਤੀ ਜਾਵੇਗੀ। ਇਸ ਯੋਜਨਾ ਤਹਿਤ 40 ਹਜ਼ਾਰ ਰੁਪਏ ਦੇ ਜਾਲ ਦੀ ਖਰੀਦ ’ਤੇ 60 ਫ਼ੀਸਦੀ ਜਾਂ ਵੱਧ ਤੋਂ ਵੱਧ 24 ਹਜ਼ਾਰ ਰੁਪਏ ਪ੍ਰਤੀ ਲਾਭਪਾਤਰੀ (ਜੋ ਵੀ ਘੱਟ ਹੋਵੇ) ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਨੁਸੂਚਿਤ ਜਾਤੀ ਦੇ ਪਰਿਵਾਰਾਂ ਨੂੰ ਮੱਛੀ ਅਤੇ ਮੱਛੀ ਉਤਪਾਦਾਂ ਦੀ ਵਿਕਰੀ ਲਈ ਰੇਹੜੀ, ਸਟੋਵ ਜਾਂ ਗੈਸ ਚੁੱਲ੍ਹਾ, ਬਰਤਨ ਆਦਿ ਖਰੀਦਣ ’ਤੇ ਵੀ ਸਬਸਿਡੀ ਦੇਣ ਦਾ ਪ੍ਰਬੰਧ ਹੈ। ਇਸ ਤਹਿਤ 60 ਹਜ਼ਾਰ ਰੁਪਏ ਦੀ ਰੇਹੜੀ ਅਤੇ ਸਬੰਧਤ ਸਾਮਾਨ ਦੀ ਖਰੀਦ ’ਤੇ 60 ਫ਼ੀਸਦੀ ਜਾਂ ਵੱਧ ਤੋਂ ਵੱਧ 36 ਹਜ਼ਾਰ ਰੁਪਏ ਪ੍ਰਤੀ ਲਾਭਪਾਤਰੀ (ਜੋ ਵੀ ਘੱਟ ਹੋਵੇ) ਦੀ ਸਹਾਇਤਾ ਦਿੱਤੀ ਜਾਵੇਗੀ।ਡਿਪਟੀ ਕਮਿਸ਼ਨਰ ਨੇ ਯੋਗ ਅਨੁਸੂਚਿਤ ਜਾਤੀ ਦੇ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਯੋਜਨਾ ਦਾ ਲਾਭ ਲੈਣ ਲਈ ਆਪਣੇ ਜ਼ਿਲ੍ਹੇ ਦੇ ਮੱਛੀ ਪਾਲਣ ਅਧਿਕਾਰੀ ਦੇ ਦਫ਼ਤਰ ਨਾਲ ਸੰਪਰਕ ਕਰਨ।

 

RELATED ARTICLES
- Advertisment -
Google search engine
Google search engine
Google search engine

Most Popular

Recent Comments