Home ਪਟਿਆਲਾ ਅਪਡੇਟ ਸਰਕਾਰੀ ਹਾਈ ਸਕੂਲ ਧਾਮੋ ਮਾਜਰਾ ਦੇ ਵਿਦਿਆਰਥੀਆਂ ਨੇ ਰੀਜਨਲ ਵਾਟਰ ਟੈਸਟਿੰਗ ਲੈਬੋਰਟਰੀ,...

ਸਰਕਾਰੀ ਹਾਈ ਸਕੂਲ ਧਾਮੋ ਮਾਜਰਾ ਦੇ ਵਿਦਿਆਰਥੀਆਂ ਨੇ ਰੀਜਨਲ ਵਾਟਰ ਟੈਸਟਿੰਗ ਲੈਬੋਰਟਰੀ, ਪਟਿਆਲਾ ਵਿਖੇ ਪਾਣੀ ਦੀ ਜਾਂਚ ਸਬੰਧੀ ਪ੍ਰੈਕਟੀਕਲ ਜਾਣਕਾਰੀ ਪ੍ਰਾਪਤ ਕੀਤੀ।

Government High School Dhamo Majra Students Gain Practical Water Testing Experience at Patiala Laboratory

0
ਪਟਿਆਲਾ, 19 ਨਵੰਬਰ 2026 (ਚੌਧਰੀ ਪ੍ਰਭਜੀਤ ਸਿੰਘ ) : ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਸਕੂਲੀ ਵਿਦਿਆਰਥੀਆਂ ਵਿੱਚ ਪਾਣੀ ਦੀ ਸ਼ੁੱਧਤਾ ਅਤੇ ਗੁਣਵੱਤਾ ਸਬੰਧੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਅੱਜ ਸਰਕਾਰੀ ਹਾਈ ਸਕੂਲ ਧਾਮੋ ਮਾਜਰਾ ਦੇ ਵਿਦਿਆਰਥੀਆਂ ਦਾ ਰੀਜਨਲ ਵਾਟਰ ਟੈਸਟਿੰਗ ਲੈਬੋਰਟਰੀ, ਪਟਿਆਲਾ ਵਿਖੇ ਐਕਸਪੋਜ਼ਰ ਵਿਜ਼ਿਟ ਕਰਵਾਇਆ ਗਿਆ। ਇਹ ਵਿਜ਼ਿਟ ਮਾਨਯੋਗ ਕਾਰਜਕਾਰੀ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰਬਰ-2, ਪਟਿਆਲਾ ਦੇ ਕਾਰਜਕਾਰੀ ਇੰਜੀਨੀਅਰ ਰਸ਼ਪਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਈ ਗਈ। ਇਸ ਦੌਰਾਨ ਲੈਬੋਰਟਰੀ ਦੇ ਸੀਨੀਅਰ ਕੈਮਿਸਟ  ਮਨਦੀਪ ਗਰਗ ਵੱਲੋਂ ਵਿਦਿਆਰਥੀਆਂ ਅਤੇ ਸਕੂਲ ਦੇ ਸਟਾਫ ਨੂੰ ਪਾਣੀ ਦੀ ਜਾਂਚ ਕਰਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੂੰ ਪਾਣੀ ਦੇ ਵੱਖ-ਵੱਖ ਟੈਸਟਾਂ ਦੀ ਪ੍ਰੈਕਟੀਕਲ ਡੈਮੋਸਟ੍ਰੇਸ਼ਨ ਕਰਵਾਈ ਗਈ ਅਤੇ ਪਾਣੀ ਦੀ ਗੁਣਵੱਤਾ, ਸ਼ੁੱਧਤਾ ਅਤੇ ਪੀਣ ਯੋਗ ਪਾਣੀ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਬੱਚਿਆਂ ਨੇ ਪਾਣੀ ਦੀ ਜਾਂਚ ਦੀ ਪ੍ਰਕਿਰਿਆ ਨੂੰ ਨੇੜਿਓਂ ਦੇਖਿਆ ਅਤੇ ਵੱਖ-ਵੱਖ ਟੈਸਟਾਂ ਬਾਰੇ ਵਿਹਾਰਕ ਜਾਣਕਾਰੀ ਹਾਸਲ ਕੀਤੀ। ਇਸ ਉਪਰਾਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਾਫ਼ ਅਤੇ ਸੁਰੱਖਿਅਤ ਪੀਣ ਵਾਲੇ ਪਾਣੀ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਅਤੇ ਪਾਣੀ ਦੀ ਗੁਣਵੱਤਾ ਦੀ ਜਾਂਚ ਸਬੰਧੀ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਕਰਨਾ ਸੀ। ਇਸ ਮੌਕੇ ਆਈ ਈ ਸੀ ਵੀਰਪਾਲ ਦੀਕਸ਼ਤ,ਆਈ ਈ ਸੀ ਅਮਨਦੀਪ ਕੌਰ, ਸੀ ਡੀ ਐੱਸ ਸੀਮਾ ਸੋਹਲ,ਸੀ ਡੀ ਐੱਸ ਹਰਜਿੰਦਰ ਸਿੰਘ, ਸੀਨੀਅਰ ਕੈਮਿਸਟ ਬਿ੍ਜ ਭੂਸ਼ਨ , ਹਰਲੀਨ ਕੌਰ, ਜਸਵਿੰਦਰ ਕੌਰ ਅਤੇ ਬੀ ਆਰ ਸੀ ਸਪਨਾ, ਮਲਕੀਤ ਸਿੰਘ ਮੋਜੂਦ ਸਨ।

Exit mobile version