Home ਪੰਜਾਬ ਫੀਸ ਵਾਧੇ ਦੇ ਵਿਰੋਧ ’ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ’ਚ ਵਿਦਿਆਰਥੀ ਜਥੇਬੰਦੀਆਂ ਦਾ...

ਫੀਸ ਵਾਧੇ ਦੇ ਵਿਰੋਧ ’ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ’ਚ ਵਿਦਿਆਰਥੀ ਜਥੇਬੰਦੀਆਂ ਦਾ ਦਿਨ-ਰਾਤ ਪੱਕਾ ਮੋਰਚਾ

0

17 ਅਗਸਤ: 2026:  ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਵਿਦਿਆਰਥੀ ਜਥੇਬੰਦੀਆਂ ਵੱਲੋਂ ਫੀਸ ਵਾਧੇ ਵਿਰੋਧੀ ਫਰੰਟ ਬਣਾ ਕੇ ਵਾਈਸ ਚਾਂਸਲਰ ਦਫ਼ਤਰ ਸਾਹਮਣੇ ਦਿਨ-ਰਾਤ ਦਾ ਪੱਕਾ ਮੋਰਚਾ ਲਗਾਇਆ ਗਿਆ। ਅੱਜ ਇਸ ਮੋਰਚੇ ਦਾ ਛੇਵਾਂ ਦਿਨ ਸੀ , ਜਿਸ ਵਿੱਚ ਵਿਦਿਆਰਥੀਆਂ ਦਾ ਇਕੱਠ ਹੋਇਆ। ਅੱਜ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਮੋਰਚੇ ਦੀ ਹਮਾਇਤ ਤੇ ਪਹੁੰਚੀਆਂ, ਜਿਸ ਵਿੱਚ ਸਕੂਲ ਅਧਿਆਪਕਾਂ ਦੀ ਜਥੇਬੰਦੀ ਡੈਮੋਕਰੇਟਿਕ ਟੀਚਰ ਫਰੰਟ(DTF) ਦੇ ਸੂਬਾ ਪ੍ਰਧਾਨ ਬਿਕਰਮਦੇਵ ਸਿੰਘ ਅਤੇ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ(DMF) ਦੇ ਆਗੂ ਗੁਰਜੀਤ ਸਿੰਘ ਆਪਣੇ ਸਾਥੀਆਂ ਸਮੇਤ ਮੋਰਚੇ ਵਿੱਚ ਸ਼ਾਮਿਲ ਹੋਏ। ਯੂਨੀਵਰਸਿਟੀ ਕਰਮਚਾਰੀ ਸੰਘ ਦੇ ਪ੍ਰਧਾਨ ਗੁਰਜੀਤ ਸਿੰਘ ਗੋਪਾਲਪੁਰੀ , ਪੰਜਾਬੀ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ(PUTA) ਦੇ ਪ੍ਰਧਾਨ ਨਿਸ਼ਾਨ ਸਿੰਘ ਦਿਉਲ ਅਤੇ ਗੈਸਟ ਫੈਕਲਟੀ ਯੂਨੀਅਨ ਤੋਂ ਵਰਿੰਦਰ ਖੁਰਾਣਾ ਨੇ ਸੰਬੋਧਨ ਕੀਤਾ ਅਤੇ ਮੋਰਚੇ ਨੂੰ ਸਮਰਥਨ ਕੀਤਾ। ਇਸ ਦੇ ਨਾਲ ਹੀ ਯੂਨੀਵਰਸਿਟੀ ਦੇ ਹੋਰ ਮੁਲਾਜ਼ਮ ਆਗੂ ਕੁਲਵਿੰਦਰ ਸਿੰਘ ਕਕਰਾਲਾ, ਹਰਦਾਸ ਸਿੰਘ, ਸਫਾਈ ਯੂਨੀਅਨ ਦੇ ਆਗੂ ਆਪਣੇ ਸਾਥੀਆਂ ਸਮੇਤ ਅਤੇ ਹੋਰ ਮੁਲਾਜ਼ਿਮ ਵੀ ਮੋਰਚੇ ਦੀ ਹਮਾਇਤ ਤੇ ਪਹੁੰਚੇ।
ਫੀਸ ਵਾਧੇ ਵਿਰੋਧੀ ਫਰੰਟ ਵਿੱਚ ਸ਼ਾਮਿਲ ਜਥੇਬੰਦੀਆਂ (ਪੀ.ਐਸ.ਯੂ , ਏ.ਆਈ.ਐਸ.ਐਫ, ਐਸ.ਐਫ.ਆਈ, ਪੀ.ਐਸ.ਯੂ(ਲ), ਪੀ.ਆਰ.ਐਸ.ਯੂ , ਅਗਰਗਾਮੀ, ਡੀ.ਐਸ.ਓ, ਪੀ.ਐਸ.ਐਫ ) ਨੇ ਅੱਜ ਇਹ ਮੋਰਚੇ ਵਿੱਚ ਐਲਾਨ ਕੀਤਾ ਕੀ 18 ਅਗਸਤ ਦੀ ਰਾਤ ਨੂੰ ਵੀ.ਸੀ. ਦਫਤਰ ਤੋਂ ਵੀ.ਸੀ. ਦੀ ਕੋਠੀ ਵੱਲ ਜਾਗੋ ਮਾਰਚ ਕੱਢਿਆ ਜਾਵੇਗਾ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਪੰਜਾਬੀ ਯੂਨੀਵਰਸਿਟੀ ਦਾ ਕਰਜ਼ਾ ਮਾਫ਼ ਕਰਨ ਦਾ ਐਲਾਨ ਦੋ ਵਾਰ ਕਰ ਚੁੱਕੇ ਹਨ ਪਰ ਹਜੇ ਵੀ ਯੂਨੀਵਰਸਿਟੀ ਸਿਰ 150 ਕਰੋੜ ਤੱਕ ਕਰਜ਼ਾ ਖੜਾ ਹੈ, ਇਸ ਕਰਕੇ ਫੀਸ ਵਾਧੇ ਵਿਰੋਧੀ ਫਰੰਟ ਵੱਲੋਂ 20 ਅਗਸਤ ਨੂੰ ਪੰਜਾਬ ਸਰਕਾਰ ਦੇ ਵਿਧਾਇਕਾਂ ਦੀ ਐਂਟਰੀ ਯੂਨੀਵਰਸਿਟੀ ਤੇ ਪਾਬੰਦੀ ਲਗਾਈ ਜਾਵੇਗੀ।

Exit mobile version