Homeਹਰਿਆਣਾਕਿਸਾਨਾਂ ਦੇ ਹਿੱਤਾਂ ਨੂੰ ਲੈ ਕੇ ਸੂਬਾ ਸਰਕਾਰ ਗੰਭੀਰ, ਅਨਾਜ ਮੰਡੀ ਵਿੱਚ ਆਉਣ ਵਾਲੇ ਇੱਕ-ਇੱਕ...

ਕਿਸਾਨਾਂ ਦੇ ਹਿੱਤਾਂ ਨੂੰ ਲੈ ਕੇ ਸੂਬਾ ਸਰਕਾਰ ਗੰਭੀਰ, ਅਨਾਜ ਮੰਡੀ ਵਿੱਚ ਆਉਣ ਵਾਲੇ ਇੱਕ-ਇੱਕ ਦਾਣੇ ਦੀ ਹੋਵੇਗੀ ਖਰੀਦ  : ਮੁੱਖ ਮੰਤਰੀ ਨਾਇਬ ਸਿੰਘ ਸੈਣੀ

CM Nayab Singh Saini assures farmers of procurement of every grain arriving at Haryana grain markets.

ਮੁੱਖ ਮੰਤਰੀ ਨੇ ਕੀਤਾ ਲਾਡਵਾ ਅਨਾਜ ਮੰਡੀ ਦਾ ਨਿਰੀਖਣ, ਝੋਨੇ ਵਿੱਚ ਨਮੀ ਦੀ ਮਾਤਰਾ ਦੀ ਖੁਦ ਮਸ਼ੀਨ ਜ਼ਰੀਏ ਕੀਤੀ ਜਾਂਚ, ਕਿਸਾਨਾਂ ਤੇ ਆੜ੍ਹਤੀਆਂ ਦੀਆਂ ਸੁਣੀਆਂ ਸਮੱਸਿਆਵਾਂ

ਚੰਡੀਗੜ੍ਹ, 3 ਅਕਤੂਬਰ, 2026 ( ਸੰਜੀਵ ਸ਼ਰਮਾ) :  ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੇ ਹਿੱਤਾਂ ਨੂੰ ਲੈ ਕੇ ਗੰਭੀਰ ਹੈ ਅਤੇ ਝੋਨੇ ਦੀ ਖਰੀਦ ਦੌਰਾਨ ਕਿਸੇ ਕਿਸਾਨ ਨੂੰ ਬੇਲੋੜੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਅਨਾਜ ਮੰਡੀ ਵਿੱਚ ਆਉਣ ਵਾਲੀ ਕਿਸਾਨ ਦੀ ਝੋਨੇ ਦੀ ਫਸਲ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ। ਸਰਕਾਰ ਦੇ ਮੰਤਰੀ, ਵਿਧਾਇਕ ਅਤੇ ਉਹ ਖੁਦ ਮੰਡੀਆਂ ਦਾ ਨਿਰੀਖਣ ਕਰ ਰਹੇ ਹਨ। ਸਾਰੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਖਰੀਦ ਵਿਵਸਥਾ ‘ਤੇ ਬਾਰੀਕੀ ਨਾਲ ਨਜ਼ਰ ਰੱਖਣ ਦੇ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਇਸ ਦੇ ਨਾਲ-ਨਾਲ ਹਰ ਮੰਡੀ ਵਿੱਚ ਇੱਕ-ਇੱਕ ਉੱਚ ਅਧਿਕਾਰੀ ਦੀ ਡਿਊਟੀ ਨੋਡਲ ਅਧਿਕਾਰੀ ਵਜੋਂ ਲਗਾਈ ਗਈ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼ੁੱਕਰਵਾਰ ਸ਼ਾਮ ਨੂੰ ਅਚਾਨਕ ਕੁਰੂਕਸ਼ੇਤਰ ਜ਼ਿਲ੍ਹੇ ਦੀ ਲਾਡਵਾ ਅਨਾਜ ਮੰਡੀ ਵਿੱਚ ਪਹੁੰਚ ਕੇ ਝੋਨੇ ਦੀ ਖਰੀਦ ਵਿਵਸਥਾ ਦਾ ਜਾਇਜ਼ਾ ਲਿਆ। ਉਨ੍ਹਾਂ ਮੰਡੀ ਵਿੱਚ ਪਹੁੰਚੀ ਝੋਨੇ ਦੀ ਫਸਲ ਦੀ ਨਮੀ ਦੀ ਜਾਂਚ ਕੀਤੀ ਅਤੇ ਕਿਸਾਨਾਂ ਤੇ ਆੜ੍ਹਤੀਆਂ ਨਾਲ ਗੱਲਬਾਤ ਕਰਕੇ ਖਰੀਦ ਪ੍ਰਕਿਰਿਆ ਦੀ ਜਾਣਕਾਰੀ ਲਈ। ਕਿਸਾਨਾਂ ਅਤੇ ਆੜ੍ਹਤੀਆਂ ਨੇ ਮੁੱਖ ਮੰਤਰੀ ਦੇ ਸਾਹਮਣੇ ਝੋਨੇ ਦੀ ਖਰੀਦ ਸੁਚਾਰੂ ਕਰਵਾਉਣ ਦੀ ਮੰਗ ਰੱਖੀ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਨਿਰਧਾਰਤ 17 ਪ੍ਰਤੀਸ਼ਤ ਨਮੀ ਦੇ ਮਿਆਰ ਵਾਲੀ ਝੋਨੇ ਦੀ ਫਸਲ ਮੰਡੀ ਵਿੱਚ ਲਿਆਉਣ ਦੀ ਅਪੀਲ ਕੀਤੀ। ਇਸ ਮੌਕੇ ਮੁੱਖ ਮੰਤਰੀ ਦਫ਼ਤਰ ਦੇ ਇੰਚਾਰਜ ਕੈਲਾਸ਼ ਸੈਣੀ, ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ, ਐੱਸ.ਡੀ.ਐੱਮ. ਰਾਜੇਸ਼ ਕੁਮਾਰ ਸੋਨੀ, ਨਗਰ ਪਾਲਿਕਾ ਦੀ ਚੇਅਰਪਰਸਨ ਸਾਖੀ ਖੁਰਾਨਾ, ਮਾਰਕੀਟ ਕਮੇਟੀ ਦੇ ਚੇਅਰਮੈਨ ਡਾ. ਗਣੇਸ਼ ਦੱਤ, ਸਕੱਤਰ ਸੰਤ ਕੁਮਾਰ ਸੈਣੀ, ਮੰਡੀ ਪ੍ਰਧਾਨ ਰਾਜੀਵ ਕੁਮਾਰ ਆਰਿਆ ਸਮੇਤ ਕਈ ਪਤਵੰਤੇ ਲੋਕ ਮੌਜੂਦ ਸਨ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments