Home ਪੰਜਾਬ ਖੇਡਾਂ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਜੀਵਨ ਪੱਧਰ ਨੂੰ ਬੁਲੰਦੀਆਂ...

ਖੇਡਾਂ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਜੀਵਨ ਪੱਧਰ ਨੂੰ ਬੁਲੰਦੀਆਂ ਤੇ ਲਿਜਾਣ ਲਈ ਲਾਹੇਵੰਦ-ਵਿਧਾਇਕ ਰਾਏ 

MLA Rai highlights sports as a powerful tool to keep youth away from drugs and promote a better life.

0
ਵਿਧਾਇਕ ਲਖਬੀਰ ਸਿੰਘ ਰਾਏ ਨੇ ਬਾਸਕਿਟਬਾਲ ਮੁਕਾਬਲਿਆਂ ਦੇ ਆਖਰੀ ਦਿਨ ਖਿਡਾਰੀਆਂ ਦੀ ਹੌਂਸਲਾਅਫਜਾਈ ਕੀਤੀ
ਫਤਹਿਗੜ੍ਹ ਸਾਹਿਬ, 06 ਅਗਸਤ, 2026 (ਗੁਰਮੀਤ ਸਿੰਘ ਤੁੰਗ) : ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਦਿੱਤੀ ਜਾ ਰਹੀ ਮੁੱਖ ਤਰਜੀਹ ਨੇ ਪਿੰਡਾਂ ਅਤੇ ਸ਼ਹਿਰਾਂ ਦੀ ਖੇਡ ਪ੍ਰਤਿਭਾ ਲਈ ਆਪਣਾ ਹੁਨਰ ਵਿਖਾਉਣ ਦਾ ਵਿਸ਼ਾਲ ਮੰਚ ਤਿਆਰ ਕੀਤਾ ਹੈ। ਜਦੋਂ ਨੌਜਵਾਨ ਦੇ ਕਦਮ ਖੇਡ ਮੈਦਾਨ ਵੱਲ ਵਧਦੇ ਹਨ ਤਾਂ ਉਨ੍ਹਾਂ ਦੀ ਊਰਜਾ ਨੂੰ ਮੰਜ਼ਿਲ, ਮਿਹਨਤ ਨੂੰ ਮਕਸਦ ਅਤੇ ਜੀਵਨ ਨੂੰ ਅਨੁਸ਼ਾਸਨ ਮਿਲਦਾ ਹੈ। ਇਹ ਪ੍ਰਗਟਾਵਾ ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਖੇਡਾਂ ਵਤਨ ਪੰਜਾਬ ਦੀਆਂ ਸੀਜਨ-2026 ਸੀਜਨ 04 ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਬਾਸਕਿਟਬਾਲ ਦੇ ਆਖਰੀ ਦਿਨ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਫਤਹਿਗੜ੍ਹ ਸਾਹਿਬ ਵਿਖੇ ਖਿਡਾਰੀਆਂ ਦੀ ਹੌਂਸਲਾਅਫਜਾਈ ਕਰਨ ਮੌਕੇ ਕੀਤਾ। ਵਿਦਾਇਕ ਨੇ ਕਿਹਾ ਕਿ ਖੇਡਾਂ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੀ ਇੱਕ ਮਜ਼ਬੂਤ ਸਮਾਜਿਕ ਢਾਲ ਵੀ ਬਣਦੀਆਂ ਹਨ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਜਿੱਤ-ਹਾਰ ਦੀ ਸੋਚ ਤੋਂ ਉੱਪਰ ਉੱਠ ਕੇ ਵੱਧ ਤੋਂ ਵੱਧ ਖੇਡਾਂ ਦਾ ਹਿੱਸਾ ਬਣਨ ਅਤੇ ਤੰਦਰੁਸਤ, ਨਸ਼ਾ-ਮੁਕਤ ਤੇ ਖੇਡਦਾ ਪੰਜਾਬ ਸਿਰਜਣ ਵਿੱਚ ਆਪਣੀ ਭੂਮਿਕਾ ਨਿਭਾਉਣ।
ਖੇਡ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਐਥਲੈਟਿਕਸ ਅੰਡਰ-17 ਦੀ 100 ਮੀਟਰ ਦੌੜ ਵਿੱਚ ਅਬਰਾਨ ਖਾਨ ਨੇ ਪਹਿਲਾ ਸਥਾਨ ਹਾਸਲ ਕੀਤਾ। ਫੈਨਸਿੰਗ (ਅੰਡਰ-14 ਲੜਕੇ, ਫੁਆਇਲ) ਮੁਕਾਬਲੇ ਵਿੱਚ ਜਸਦੀਪ ਸਿੰਘ ਨੇ ਪਹਿਲਾ, ਸੇਵਕ ਸਾਰਕੀ ਨੇ ਦੂਜਾ, ਜਦਕਿ ਏਕਮਨੂਰ ਸਿੰਘ ਅਤੇ ਵੰਸ਼ਨੂਰ ਸਿੰਘ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੇ ਫੁਆਇਲ ਵਰਗ ਵਿੱਚ ਮਨਿੰਦਰ ਸਿੰਘ ਪਹਿਲੇ, ਮਨਵਿੰਦਰ ਸਿੰਘ ਦੂਜੇ ਅਤੇ ਬਲਵਿੰਦਰ ਸਿੰਘ ਤੇ ਕਰਨਵੀਰ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਰਹੇ। ਅੰਡਰ-17 ਲੜਕੀਆਂ ਫੁਆਇਲ ਵਰਗ ਵਿੱਚ ਸਹਿਜਪ੍ਰੀਤ ਕੌਰ ਨੇ ਪਹਿਲਾ, ਖੁਸ਼ਪ੍ਰੀਤ ਕੌਰ ਨੇ ਦੂਜਾ ਅਤੇ ਤੇਗਨੂਰ ਕੌਰ ਤੇ ਅਵਨੀਤ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ।
ਜ਼ਿਲ੍ਹਾ ਖੇਡ ਅਫਸਰ ਨੇ ਅੱਗੇ ਦੱਸਿਆ ਕਿ ਗੱਤਕਾ (ਅੰਡਰ-17 ਲੜਕੇ, ਸਿੰਗਲ ਸੋਟੀ ਵਿਅਕਤੀਗਤ) ਮੁਕਾਬਲੇ ਵਿੱਚ ਜਪਜੋਤ ਸਿੰਘ ਨੇ ਪਹਿਲਾ, ਕਰਨਵੀਰ ਸਿੰਘ ਨੇ ਦੂਜਾ ਅਤੇ ਜਸਕੀਰਤ ਸਿੰਘ ਤੇ ਜਪਜੀਤ ਪ੍ਰਤਾਪ ਸਿੰਘ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ। ਗੱਤਕਾ (ਅੰਡਰ-17 ਲੜਕੇ, ਫਰੀ ਸੋਟੀ ਵਿਅਕਤੀਗਤ) ਵਰਗ ਵਿੱਚ ਕਰਨਦੀਪ ਸਿੰਘ ਪਹਿਲੇ, ਹਰਮਨਦੀਪ ਸਿੰਘ ਦੂਜੇ ਅਤੇ ਅਰਮਾਨਜੋਤ ਸਿੰਘ ਤੇ ਅਚਨ ਬਡਗੋਤੀ ਤੀਜੇ ਸਥਾਨ ’ਤੇ ਰਹੇ। ਇਸੇ ਤਰ੍ਹਾਂ ਗੱਤਕਾ (ਅੰਡਰ-21 ਲੜਕੇ, ਸਿੰਗਲ ਸੋਟੀ ਵਿਅਕਤੀਗਤ) ਮੁਕਾਬਲੇ ਵਿੱਚ ਜਸਕਰਨ ਸਿੰਘ ਨੇ ਪਹਿਲਾ, ਅਗਨਦੀਪ ਸਿੰਘ ਨੇ ਦੂਜਾ ਅਤੇ ਅਰਸ਼ਦੀਪ ਸਿੰਘ ਤੇ ਬਲਕਾਰ ਸਿੰਘ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ।  ਇਸ ਮੌਕੇ ਸ਼੍ਰੀ ਰਸ਼ਪਿੰਦਰ ਰਾਜਾ, ਚੇਅਰਮੈਨ ਮਾਰਕਿਟ ਕਮੇਟੀ ਚਨਾਰਥਲ ਕਲਾਂ ਮਨਦੀਪ ਸਿੰਘ ਪੋਲਾ ਬਲਾਕ ਸੰਮਤੀ ਮੈਂਬਰ ਬਲਾਕ ਖੇੜਾ, ਪ੍ਰਿੰਸ ਸ਼ਰਮਾ, ਡਾ. ਹਤਿੰਦਰ ਸੂਰੀ,ਸ. ਜਰਨੈਲ ਸਿੰਘ, ਸ਼੍ਰੀ ਰਾਜੇਸ਼ ਮਦਾਨ, ਡਾ. ਬਬੀਤਾ ਚੋਪੜਾ, ਸ਼੍ਰੀ ਵਿਕਾਸ ਸ਼ਰਮਾ ਸਮੇਤ ਵੱਡੀ ਗਿਣਤੀ ਖੇਡ ਪ੍ਰੇਮੀ ਹਾਜਰ ਸਨ।

Exit mobile version