ਪਟਿਆਲਾ, 10 ਸਤੰਬਰ, 2026 (ਛਤਰਪਾਲ ਸਿੰਘ ) : ਡਾਇਰੈਕਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ. ਗੁਰਜੀਤ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੰਯੁਕਤ ਡਾਇਰੈਕਟਰ ਖੇਤੀਬਾੜੀ (ਵ.ਸ.)—ਕਮ—ਸਟੇਟ ਨੋਡਲ ਅਫਸਰ, ਪੰਜਾਬ ਡਾ. ਕਰਨਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਮੁੱਖ ਖੇਤੀਬਾੜੀ ਅਫਸਰ ਡਾ. ਦਾਰਾ ਸਿੰਘ ਵੱਲੋਂ ਵੱਖ—ਵੱਖ ਬਲਾਕ ਖੇਤੀਬਾੜੀ ਅਫਸਰ ਡਾ. ਗੁਰਮੀਤ ਸਿੰਘ, ਡਾ. ਜੁਪਿੰਦਰ ਸਿੰਘ ਗਿੱਲ, ਡਾ. ਰਣਜੋਧ ਸਿੰਘ, ਡਾ. ਜੁਪਿੰਦਰ ਸਿੰਘ ਪੰਨੂੰ, ਡਾ. ਸਤੀਸ਼ ਕੁਮਾਰ ਅਤੇ ਡਾ. ਮਨਦੀਪ ਸਿੰਘ ਦੇ ਸਹਿਯੋਗ ਨਾਲ ਬਲਾਕ ਪੱਧਰੀ ਕੈਂਪਾਂ ਰਾਹੀਂ ਸਾਉਣੀ ਦੀਆਂ ਫਸਲਾਂ ਅਤੇ ਪਰਾਲੀ ਪ੍ਰਬੰਧਨ ਸਬੰਧੀ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇ ਕੇ ਜਾਗਰੂਕ ਕੀਤਾ ਗਿਆ। ਇਹਨਾਂ ਕੈਂਪਾਂ ਵਿਚ ਕਿਸਾਨਾਂ ਨੂੰ ਝੋਨੇ ਦੀ ਕਟਾਈ ਸੁਪਰ ਐਸ.ਐਮ.ਐਸ. ਮਸ਼ੀਨ ਨਾਲ ਕਰਨ ਲਈ, ਬੇਲਰ ਨਾਲ ਗੰਢਾਂ ਬਣਾਉਣ ਲਈ, ਪਰਾਲੀ ਨੂੰ ਖੇਤਾਂ ਵਿਚ ਮਿਲਾਉਣ ਬਾਰੇ ਅਤੇ ਝੋਨੇ ਦੀ ਕਟਾਈ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਤਹਿ ਕੀਤੇ ਸਮੇਂ ਅਨੁਸਾਰ ਕਰਨ ਸਬੰਧੀ ਜਾਗਰੂਕ ਕੀਤਾ ਗਿਆ। ਇਹਨਾਂ ਕੈਂਪਾਂ ਵਿਚ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਦੇ ਏ.ਡੀ.ਓ, ਏ.ਈ.ਓ, ਏ.ਐਸ.ਆਈ., ਬੀ.ਟੀ.ਐਮ ਅਤੇ ਏ.ਟੀ.ਐਮ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਫਸਲ ਉਪਰ ਹਲਦੀ ਰੋਗ, ਬਲਾਸਟ, ਸੀਥਬਲਾਇਟ, ਪੱਤਾ ਲਪੇਟ ਸੁੰਢੀ, ਤਣੇ ਦੀ ਸੁੰਢੀ ਅਤੇ ਤੇਲੇ ਦੇ ਹਮਲੇ ਅਤੇ ਗੰਨੇ ਦੀ ਫਸਲ ਉਪਰ ਕੀੜੇ—ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸ਼ਿਫਾਰਿਸ਼ ਸ਼ੁੱਧਾ ਦਵਾਈਆਂ ਦੀ ਸਮੇਂ ਸਿਰ ਅਤੇ ਸਹੀ ਵਰਤੋਂ ਕਰਨ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ ਗਈ। ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਮਸ਼ੀਨਰੀ ਉੱਪਰ ਮਿਲਣ ਵਾਲੀ ਸਬਸਿਡੀ, ਵੈਰੀਫਿਕੇਸ਼ਨ ਅਤੇ ਮਸ਼ੀਨਰੀ ਦੇ ਰੱਖ ਰਖਾਵ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਬਲਾਕ ਪਟਿਆਲਾ ਵੱਲੋਂ ਪਿੰਡ ਰਾਏਪੁਰ ਮੰਡਲਾ, ਬਲਾਕ ਨਾਭਾ ਵੱਲੋਂ ਪਿੰਡ ਮੱਲੇਵਾਲ, ਬਲਾਕ ਭੂਨਰਹੇੜੀ ਅਤੇ ਸਨੌਰ ਵੱਲੋਂ ਪਿੰਡ ਪਸਿਆਣਾ, ਬਲਾਕ ਸਮਾਣਾ ਅਤੇ ਪਾਤੜਾਂ ਵੱਲੋਂ ਧਰਮਸ਼ਾਲਾ ਸਮਾਣਾ, ਬਲਾਕ ਘਨੌਰ ਵੱਲੋਂ ਪਿੰਡ ਜਰੀਕਪੁਰ ਅਤੇ ਬਲਾਕ ਰਾਜਪੁਰਾ ਵੱਲੋਂ ਪਿੰਡ ਭੇਡਵਾਲ ਵਿਖੇ ਜਾਗਰੂਕਤਾ ਕੈਂਪ ਲਗਾਏ ਗਏ। ਇਹਨਾਂ ਕੈਂਪਾਂ ਵਿਚ ਪਿੰਡ ਦੇ ਸਰਪੰਚ ਸਾਹਿਬਾਨ, ਨੰਬਰਦਾਰ ਅਤੇ ਅਗਾਂਹਵਧੂ 600 ਦੇ ਲਗਭਗ ਕਿਸਾਨਾਂ ਨੇ ਭਾਗ ਲਿਆ। ਇਹਨਾਂ ਕੈਂਪਾਂ ਵਿਚ ਖੇਤੀਬਾੜੀ ਵਿਭਾਗ ਦੇ ਸਟਾਫ ਕ੍ਰਿਪਾਲ ਸਿੰਘ ਮਹੰਤ, ਅਮਨਦੀਪ ਕੌਰ, ਪਰਮਜੀਤ ਕੌਰ, ਗਗਨਦੀਪ ਸਿੰਘ, ਅਨੁਰਾਗ ਅੱਤਰੀ, ਗੁਰਧਿਆਨ ਸਿੰਘ, ਵਿਜੈ ਕੁਮਾਰ, ਰਸ਼ਪਿੰਦਰ ਸਿੰਘ, ਸਿਕੰਦਰ ਸਿੰਘ, ਜ਼ਸਪ੍ਰੀਤ ਸਿੰਘ ਢਿੱਲੋਂ, ਰਵਿੰਦਰਪਾਲ ਸਿੰਘ ਚੱਠਾ, ਪ੍ਰਭਦੀਪ ਸਿੰਘ, ਮਨਪ੍ਰੀਤ ਸਿੰਘ, ਨੇਹਾ ਕਥੂਰੀਆ, ਵਿਸ਼ਾਲੀ ਰਾਣੀ, ਨਵਜੋਤ ਕੌਰ, ਸੁਰਿੰਦਰ ਕੁਮਾਰ, ਗੁਰਵਿੰਦਰ ਸਿੰਘ, ਹਰਪਾਲ ਸਿੰਘ ਅਤੇ ਹੋਰ ਸਟਾਫ ਨੇ ਭਾਗ ਲਿਆ।
ਖੇਤੀਬਾੜੀ ਵਿਭਾਗ ਪਟਿਆਲਾ ਵੱਲੋਂ ਆਤਮਾ ਸਕੀਮ ਅਧੀਨ ਬਲਾਕ ਪੱਧਰੀ 6 ਕੈਂਪ ਲਗਾਏ
Agriculture Department Holds Six ATMA Block-Level Camps in Patiala
