Homeਸੰਸਾਰਸਿੰਗਾਪੁਰ ’ਚ PM ਅਤੇ ਮੰਤਰੀਆਂ ਦੀਆਂ ਤਨਖਾਹਾਂ ’ਚ ਵੱਡਾ ਵਾਧਾ, ਲਾਰੈਂਸ ਵੋਂਗ...

ਸਿੰਗਾਪੁਰ ’ਚ PM ਅਤੇ ਮੰਤਰੀਆਂ ਦੀਆਂ ਤਨਖਾਹਾਂ ’ਚ ਵੱਡਾ ਵਾਧਾ, ਲਾਰੈਂਸ ਵੋਂਗ ਦੀ ਆਮਦਨ 27 ਕਰੋੜ ਰੁਪਏ ਤੱਕ ਪਹੁੰਚੇਗੀ

Singapore announces major pay hikes for top leaders, with PM Lawrence Wong’s annual package set to rise sharply.

ਸਿੰਗਾਪੁਰ, 9 ਸਤੰਬਰ, 2026 (ਕਾਜਲ) : ਸਿੰਗਾਪੁਰ ਸਰਕਾਰ ਨੇ ਪ੍ਰਧਾਨ ਮੰਤਰੀ, ਮੰਤਰੀਆਂ ਅਤੇ ਹੋਰ ਉੱਚ ਅਧਿਕਾਰੀਆਂ ਦੀਆਂ ਤਨਖਾਹਾਂ ਵਿੱਚ ਵੱਡਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਤੋਂ ਬਾਅਦ ਪ੍ਰਧਾਨ ਮੰਤਰੀ ਲਾਰੈਂਸ ਵੋਂਗ ਦਾ ਸਾਲਾਨਾ ਪੈਕੇਜ ਲਗਭਗ 36 ਲੱਖ ਸਿੰਗਾਪੁਰ ਡਾਲਰ, ਭਾਵ ਕਰੀਬ 27 ਕਰੋੜ ਰੁਪਏ ਹੋਣ ਦੀ ਉਮੀਦ ਹੈ। ਇਸ ਸਮੇਂ ਵੋਂਗ ਨੂੰ ਸਾਲਾਨਾ ਕਰੀਬ 22 ਲੱਖ ਸਿੰਗਾਪੁਰ ਡਾਲਰ ਮਿਲਦੇ ਹਨ, ਜੋ ਭਾਰਤੀ ਮੁਦਰਾ ਮੁਤਾਬਕ ਲਗਭਗ 16 ਕਰੋੜ ਰੁਪਏ ਬਣਦੇ ਹਨ। ਨਵੇਂ ਵਾਧੇ ਨਾਲ ਉਨ੍ਹਾਂ ਦੀ ਸਾਲਾਨਾ ਆਮਦਨ ਵਿੱਚ 60 ਫੀਸਦੀ ਤੋਂ ਵੱਧ ਦਾ ਇਜ਼ਾਫ਼ਾ ਹੋਵੇਗਾ। ਇਸ ਦੇ ਮੁਕਾਬਲੇ ਭਾਰਤ ਦੇ ਪ੍ਰਧਾਨ ਮੰਤਰੀ ਦੀ ਸਾਲਾਨਾ ਤਨਖਾਹ ਕਰੀਬ 20 ਲੱਖ ਰੁਪਏ ਦੱਸੀ ਗਈ ਹੈ।

ਨਵੀਂ ਤਨਖਾਹ ਪ੍ਰਣਾਲੀ ਤਹਿਤ ਸਿੰਗਾਪੁਰ ਦੇ ਮੰਤਰੀਆਂ ਦੀ ਸਾਲਾਨਾ ਤਨਖਾਹ ਵੀ ਵਧਾਈ ਜਾਵੇਗੀ। ਮੌਜੂਦਾ ਸਮੇਂ ਵਿੱਚ ਮੰਤਰੀਆਂ ਨੂੰ ਲਗਭਗ 11 ਲੱਖ ਸਿੰਗਾਪੁਰ ਡਾਲਰ ਸਾਲਾਨਾ ਮਿਲਦੇ ਹਨ, ਜੋ ਵਧ ਕੇ ਕਰੀਬ 12 ਲੱਖ ਸਿੰਗਾਪੁਰ ਡਾਲਰ ਹੋ ਸਕਦੇ ਹਨ। ਪ੍ਰਧਾਨ ਮੰਤਰੀ ਵੋਂਗ ਮੁਤਾਬਕ ਮੌਜੂਦਾ ਸਰਕਾਰ ਦੇ ਕਾਰਜਕਾਲ ਦੇ ਅੰਤ ਤੱਕ ਜ਼ਿਆਦਾਤਰ ਮੰਤਰੀਆਂ ਦਾ ਸਾਲਾਨਾ ਪੈਕੇਜ ਲਗਭਗ 13.5 ਲੱਖ ਸਿੰਗਾਪੁਰ ਡਾਲਰ ਤੱਕ ਪਹੁੰਚ ਸਕਦਾ ਹੈ। ਇਸ ਪੈਕੇਜ ਦਾ ਕੁਝ ਹਿੱਸਾ ਸਰਕਾਰ ਦੇ ਪ੍ਰਦਰਸ਼ਨ ਨਾਲ ਜੋੜਿਆ ਜਾਵੇਗਾ, ਜਿਸ ਕਾਰਨ ਮੰਤਰੀਆਂ ਦੀ ਆਮਦਨ ਵਿੱਚ ਕਾਰਗੁਜ਼ਾਰੀ ਦੇ ਆਧਾਰ ’ਤੇ ਵੀ ਬਦਲਾਅ ਹੋ ਸਕਦਾ ਹੈ।

 

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments