Home ਸਪੋਰਟਸ ਖਿਡਾਰੀਆਂ ਦੀਆਂ ਸੱਟਾਂ ਤੋਂ ਚਿੰਤਤ ਸ਼ੁਭਮਨ ਗਿੱਲ: ਭਾਰਤੀ ਫਿੱਟਨੈੱਸ ਸਿਸਟਮ ਅਤੇ CoE...

ਖਿਡਾਰੀਆਂ ਦੀਆਂ ਸੱਟਾਂ ਤੋਂ ਚਿੰਤਤ ਸ਼ੁਭਮਨ ਗਿੱਲ: ਭਾਰਤੀ ਫਿੱਟਨੈੱਸ ਸਿਸਟਮ ਅਤੇ CoE ‘ਤੇ ਉੱਠੇ ਸਵਾਲ

0

ਸਪੋਰਟਸ, 22 ਜੁਲਾਈ, 2026 (ਹਰਸ਼ਪ੍ਰੀਤ ਕੌਰ) : ਇੰਗਲੈਂਡ ਵਿੱਚ ਵਨਡੇ ਸੀਰੀਜ਼ ਦੀ ਹਾਰ ਤੋਂ ਬਾਅਦ ਭਾਰਤ ਦੇ ਵਨਡੇ ਅਤੇ ਟੈਸਟ ਕਪਤਾਨ ਸ਼ੁਭਮਨ ਗਿੱਲ ਨੇ ਆਪਣੀ ਟੀਮ ਦੇ ਫਿੱਟਨੈੱਸ ਮਿਆਰਾਂ ‘ਤੇ ਚਿੰਤਾ ਪ੍ਰਗਟਾਈ ਹੈ।  ਗਿੱਲ ਨੇ ਸੰਕੇਤ ਦਿੱਤਾ ਕਿ ਖਿਡਾਰੀਆਂ ਦੀ ਫਿੱਟਨੈੱਸ ਦੀ ਦੇਖਭਾਲ ਕਰਨ ਵਿੱਚ ਭਾਰਤੀ ਟੀਮ ਤੋਂ ਕਿਤੇ ਨਾ ਕਿਤੇ ਚੂਕ ਹੋ ਰਹੀ ਹੈ।

ਉਨ੍ਹਾਂ ਦੇ ਇਸ ਬਿਆਨ ਨੇ ਭਾਰਤੀ ਟੀਮ ਪ੍ਰਬੰਧਨ ਅਤੇ ਸੈਂਟਰ ਆਫ਼ ਐਕਸੀਲੈਂਸ (CoE) ਵਿਚਕਾਰ ਤਾਲਮੇਲ ਨਾਲ ਚੱਲ ਰਹੇ ਸਿਸਟਮ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ‘ਟਾਈਮਜ਼ ਆਫ਼ ਇੰਡੀਆ’ (TOI) ਨੂੰ ਮਿਲੀ ਜਾਣਕਾਰੀ ਅਨੁਸਾਰ, ਪਿਛਲੇ ਸਾਲ ਸਟਾਫ਼ ਵਿੱਚ ਹੋਏ ਬਦਲਾਅ ਤੋਂ ਬਾਅਦ ਕਈ ਸੀਨੀਅਰ ਖਿਡਾਰੀ ਨਵੇਂ ਸਿਸਟਮ ਨਾਲ ਤਾਲਮੇਲ ਬਠਾਉਣ ਵਿੱਚ ਮੁਸ਼ਕਲ ਮਹਿਸੂਸ ਕਰ ਰਹੇ ਹਨ।

ਬੀਸੀਸੀਆਈ (BCCI) ਦੇ ਇੱਕ ਸੂਤਰ ਨੇ ਦੱਸਿਆ, “ਹਾਲ ਹੀ ਵਿੱਚ ਵਾਰ-ਵਾਰ ਲੱਗੀਆਂ ਹੈਮਸਟ੍ਰਿੰਗ ਸੱਟਾਂ ਤੋਂ ਸੰਕੇਤ ਮਿਲਦਾ ਹੈ ਕਿ ਮੈਦਾਨ ‘ਚ ਉਤਰਨ ਤੋਂ ਪਹਿਲਾਂ ਖਿਡਾਰੀ ਸ਼ਾਇਦ ਪੂਰੀ ਤਰ੍ਹਾਂ ਫਿੱਟ ਨਹੀਂ ਸਨ। ਸੂਤਰ ਨੇ ਅੱਗੇ ਦੱਸਿਆ, “2023 ਵਿੱਚ ਬਣਾਏ ਗਏ ਨਿਯਮਾਂ (SOPs) ਵਿੱਚ ਕੋਈ ਨਵਾਂ ਬਦਲਾਅ ਨਹੀਂ ਕੀਤਾ ਗਿਆ ਹੈ। ਹਾਲਾਂਕਿ ਡਾਟਾ ਇਕੱਠਾ ਕਰਨ ਦਾ ਕੰਮ ਪਹਿਲਾਂ ਨਾਲੋਂ ਬਿਹਤਰ ਹੋਇਆ ਹੈ, ਪਰ ਉਸ ਆਧਾਰ ‘ਤੇ ਕਾਰਵਾਈ ਕਰਨ ਦੀ ਰਫ਼ਤਾਰ ਸੁਸਤ ਹੋ ਗਈ ਹੈ।”

Exit mobile version