Home ਦੇਸ਼ ਰੁਜ਼ਗਾਰ ਅਤੇ ਕਿਰਤ ਸ਼ਕਤੀ ਭਾਗੀਦਾਰੀ ਵਿੱਚ ਸ਼ਿਮਲਾ ਦੇਸ਼ ਦੀਆਂ ਸੂਬਾਈ ਰਾਜਧਾਨੀਆਂ ’ਚ...

ਰੁਜ਼ਗਾਰ ਅਤੇ ਕਿਰਤ ਸ਼ਕਤੀ ਭਾਗੀਦਾਰੀ ਵਿੱਚ ਸ਼ਿਮਲਾ ਦੇਸ਼ ਦੀਆਂ ਸੂਬਾਈ ਰਾਜਧਾਨੀਆਂ ’ਚ ਮੋਹਰੀ

Shimla records a 70% labour force participation rate, ranking ahead of Thiruvananthapuram and Raipur in the NSO report.

0

ਸ਼ਿਮਲਾ, 15 ਅਕਤੂਬਰ, 2026 (ਸ਼ਹੀਦ-ਏ-ਆਜ਼ਮ ਬਿਊਰੋ): ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਰੁਜ਼ਗਾਰ ਅਤੇ ਕਿਰਤ ਸ਼ਕਤੀ ਭਾਗੀਦਾਰੀ ਦੇ ਮਾਮਲੇ ਵਿੱਚ ਦੇਸ਼ ਦੀਆਂ ਹੋਰ ਸੂਬਾਈ ਰਾਜਧਾਨੀਆਂ ਤੋਂ ਅੱਗੇ ਹੈ। ਸਤੰਬਰ 2026 ਵਿੱਚ ਰਾਸ਼ਟਰੀ ਅੰਕੜਾ ਦਫ਼ਤਰ (NSO) ਵੱਲੋਂ ਜਾਰੀ ਪਹਿਲੀ ਜ਼ਿਲ੍ਹਾ-ਪੱਧਰੀ ਕਿਰਤ ਬਾਜ਼ਾਰ ਰਿਪੋਰਟ ਅਨੁਸਾਰ, ਸ਼ਿਮਲਾ ਵਿੱਚ 15 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਦੀ ਕਿਰਤ ਸ਼ਕਤੀ ਭਾਗੀਦਾਰੀ ਦਰ (LFPR) 70 ਫ਼ੀਸਦੀ ਦਰਜ ਕੀਤੀ ਗਈ ਹੈ। ਰਿਪੋਰਟ ਮੁਤਾਬਕ, ਸ਼ਿਮਲਾ ਵਿੱਚ ਵਰਕਰ ਪਾਪੂਲੇਸ਼ਨ ਰੇਸ਼ੋ 65.1 ਫ਼ੀਸਦੀ ਰਹੀ। ਕਿਰਤ ਸ਼ਕਤੀ ਭਾਗੀਦਾਰੀ ਦਰ ਦੇ ਮਾਮਲੇ ਵਿੱਚ ਕੇਰਲ ਦੀ ਰਾਜਧਾਨੀ ਤਿਰੂਵਨੰਤਪੁਰਮ 64.4 ਫ਼ੀਸਦੀ ਨਾਲ ਦੂਜੇ ਅਤੇ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ 61.5 ਫ਼ੀਸਦੀ ਨਾਲ ਤੀਜੇ ਸਥਾਨ ’ਤੇ ਰਹੀ। ਵਰਕਰ ਪਾਪੂਲੇਸ਼ਨ ਰੇਸ਼ੋ ਵਿੱਚ ਵੀ ਸ਼ਿਮਲਾ ਅੱਗੇ ਰਿਹਾ, ਜਦਕਿ ਤਿਰੂਵਨੰਤਪੁਰਮ ਵਿੱਚ ਇਹ ਦਰ 63.2 ਫ਼ੀਸਦੀ ਅਤੇ ਰਾਏਪੁਰ ਵਿੱਚ 59.4 ਫ਼ੀਸਦੀ ਦਰਜ ਕੀਤੀ ਗਈ।

ਕਿਰਤ ਸ਼ਕਤੀ ਭਾਗੀਦਾਰੀ ਦਰ ਦਾ ਕੀ ਅਰਥ ਹੈ?

ਕਿਰਤ ਸ਼ਕਤੀ ਭਾਗੀਦਾਰੀ ਦਰ ਦੱਸਦੀ ਹੈ ਕਿ 15 ਸਾਲ ਜਾਂ ਇਸ ਤੋਂ ਵੱਧ ਉਮਰ ਦੀ ਆਬਾਦੀ ਵਿੱਚੋਂ ਕਿੰਨੇ ਲੋਕ ਰੁਜ਼ਗਾਰ ਵਿੱਚ ਹਨ ਜਾਂ ਕੰਮ ਦੀ ਭਾਲ ਕਰ ਰਹੇ ਹਨ ਅਤੇ ਕੰਮ ਕਰਨ ਲਈ ਉਪਲਬਧ ਹਨ। ਇਸ ਤਰ੍ਹਾਂ ਇਹ ਸੂਚਕ ਰੁਜ਼ਗਾਰ ਦੇ ਨਾਲ-ਨਾਲ ਨੌਕਰੀ ਦੀ ਭਾਲ ਕਰ ਰਹੇ ਲੋਕਾਂ ਦੀ ਸਥਿਤੀ ਵੀ ਦਰਸਾਉਂਦਾ ਹੈ। ਰਿਪੋਰਟ ਵਿੱਚ 15 ਤੋਂ 29 ਸਾਲ ਉਮਰ ਵਰਗ ਦੇ ਉਨ੍ਹਾਂ ਨੌਜਵਾਨਾਂ ਦਾ ਵੀ ਮੁਲਾਂਕਣ ਕੀਤਾ ਗਿਆ, ਜੋ ਨਾ ਤਾਂ ਰੁਜ਼ਗਾਰ ਵਿੱਚ ਹਨ, ਨਾ ਸਿੱਖਿਆ ਹਾਸਲ ਕਰ ਰਹੇ ਹਨ ਅਤੇ ਨਾ ਹੀ ਕਿਸੇ ਸਿਖਲਾਈ ਪ੍ਰੋਗਰਾਮ ਵਿੱਚ ਸ਼ਾਮਲ ਹਨ। ਇਸ ਵਰਗ ਨੂੰ NEET ਕਿਹਾ ਜਾਂਦਾ ਹੈ। ਸ਼ਿਮਲਾ ਵਿੱਚ ਇਸ ਵਰਗ ਦੇ ਨੌਜਵਾਨਾਂ ਦੀ ਦਰ 20.5 ਫ਼ੀਸਦੀ ਦਰਜ ਕੀਤੀ ਗਈ।

ਦੇਸ਼ ਦੇ ਜ਼ਿਲ੍ਹਿਆਂ ਬਾਰੇ ਅੰਕੜੇ

ਰਾਸ਼ਟਰੀ ਪੱਧਰ ’ਤੇ ਰਿਪੋਰਟ ਅਨੁਸਾਰ, ਦੇਸ਼ ਦੇ 98.8 ਫ਼ੀਸਦੀ ਜ਼ਿਲ੍ਹਿਆਂ ਵਿੱਚ ਕਿਰਤ ਸ਼ਕਤੀ ਭਾਗੀਦਾਰੀ ਦਰ 40 ਤੋਂ 70 ਫ਼ੀਸਦੀ ਦੇ ਵਿਚਕਾਰ ਰਹੀ। ਇਸੇ ਤਰ੍ਹਾਂ, 98.3 ਫ਼ੀਸਦੀ ਜ਼ਿਲ੍ਹਿਆਂ ਵਿੱਚ ਵਰਕਰ ਪਾਪੂਲੇਸ਼ਨ ਰੇਸ਼ੋ 40 ਤੋਂ 70 ਫ਼ੀਸਦੀ ਦੇ ਵਿਚਕਾਰ ਦਰਜ ਕੀਤੀ ਗਈ। ਲਗਭਗ 77.8 ਫ਼ੀਸਦੀ ਜ਼ਿਲ੍ਹਿਆਂ ਵਿੱਚ ਬੇਰੁਜ਼ਗਾਰੀ ਦਰ 0.5 ਤੋਂ 5.5 ਫ਼ੀਸਦੀ ਦੇ ਵਿਚਕਾਰ ਰਹੀ। ਦੇਸ਼ ਦੇ ਸਭ ਤੋਂ ਵੱਧ ਆਬਾਦੀ ਵਾਲੇ 100 ਜ਼ਿਲ੍ਹਿਆਂ ਵਿੱਚ ਗੁਜਰਾਤ ਦਾ ਸੂਰਤ ਖ਼ਾਸ ਤੌਰ ’ਤੇ ਉੱਭਰਿਆ। ਇੱਥੇ ਕਿਰਤ ਸ਼ਕਤੀ ਭਾਗੀਦਾਰੀ ਦਰ 68.6 ਫ਼ੀਸਦੀ ਅਤੇ ਵਰਕਰ ਪਾਪੂਲੇਸ਼ਨ ਰੇਸ਼ੋ 67.8 ਫ਼ੀਸਦੀ ਰਹੀ। ਇਸ ਦੇ ਉਲਟ, ਬਿਹਾਰ ਦੇ ਦਰਭੰਗਾ ਜ਼ਿਲ੍ਹੇ ਵਿੱਚ ਦੋਵਾਂ ਸੂਚਕਾਂ ਦੇ ਪੱਧਰ ਸਭ ਤੋਂ ਘੱਟ ਦਰਜ ਕੀਤੇ ਗਏ। ਰਿਪੋਰਟ ਦੇ ਅੰਕੜੇ ਵੱਖ-ਵੱਖ ਖੇਤਰਾਂ ਵਿੱਚ ਰੁਜ਼ਗਾਰ, ਕਿਰਤ ਸ਼ਕਤੀ ਵਿੱਚ ਭਾਗੀਦਾਰੀ ਅਤੇ ਨੌਜਵਾਨਾਂ ਦੀ ਸਿੱਖਿਆ ਤੇ ਸਿਖਲਾਈ ਨਾਲ ਜੁੜੀ ਸਥਿਤੀ ਨੂੰ ਸਮਝਣ ਲਈ ਮਹੱਤਵਪੂਰਨ ਹਨ।

 

 

Exit mobile version