Homeਹਰਿਆਣਾਹਰਿਆਣਾ ਦੇ ਰਾਜਪਾਲ ਦੇ ਨਿੱਜੀ ਸਕੱਤਰ ਸ਼ੰਖਾ ਚੈਟਰਜੀ ਰਿਲੀਵ

ਹਰਿਆਣਾ ਦੇ ਰਾਜਪਾਲ ਦੇ ਨਿੱਜੀ ਸਕੱਤਰ ਸ਼ੰਖਾ ਚੈਟਰਜੀ ਰਿਲੀਵ

Haryana Governor Prof. Ashim Kumar Ghosh’s Private Secretary Shankha Chatterjee has been relieved of his duties after tendering his resignation.

ਚੰਡੀਗੜ੍ਹ, 8 ਅਗਸਤ, 2026 (ਸੰਜੀਵ ਸ਼ਰਮਾ) : ਹਰਿਆਣਾ ਦੇ ਰਾਜਪਾਲ ਪ੍ਰੋ. ਆਸ਼ਿਮ ਕੁਮਾਰ ਘੋਸ਼ ਦੇ ਨਿੱਜੀ ਸਕੱਤਰ ਸ਼ੰਖਾ ਚੈਟਰਜੀ ਨੂੰ ਉਨ੍ਹਾਂ ਦੀਆਂ ਸੇਵਾਵਾਂ ਤੋਂ ਮੁਕਤ ਕਰ ਦਿੱਤਾ ਗਿਆ ਹੈ। ਰਿਪੋਰਟਾਂ ਮੁਤਾਬਕ ਸ਼ੰਖਾ ਚੈਟਰਜੀ ਨੇ ਪਹਿਲਾਂ ਆਪਣਾ ਅਸਤੀਫ਼ਾ ਸੌਂਪਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜ਼ਿੰਮੇਵਾਰੀ ਤੋਂ ਰਿਲੀਵ ਕਰ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਉਨ੍ਹਾਂ ਦੇ ਕੰਮਕਾਜ ਦੌਰਾਨ ਕੁਝ ਕਥਿਤ ਬੇਨਿਯਮੀਆਂ ਸਾਹਮਣੇ ਆਉਣ ਦੀ ਗੱਲ ਵੀ ਸਾਹਮਣੇ ਆਈ ਹੈ। ਇਸ ਤੋਂ ਬਾਅਦ ਇਹ ਪ੍ਰਸ਼ਾਸਨਿਕ ਕਦਮ ਚੁੱਕਿਆ ਗਿਆ। ਹਾਲਾਂਕਿ, ਬੇਨਿਯਮੀਆਂ ਨਾਲ ਜੁੜੇ ਮਾਮਲੇ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਜਾਂ ਅਧਿਕਾਰਤ ਤੌਰ ’ਤੇ ਹੋਰ ਵੇਰਵੇ ਫਿਲਹਾਲ ਸਾਹਮਣੇ ਨਹੀਂ ਆਏ ਹਨ। ਸ਼ੰਖਾ ਚੈਟਰਜੀ ਨੂੰ ਅਹੁਦੇ ਤੋਂ ਹਟਾਏ ਜਾਣ ਨਾਲ ਰਾਜਪਾਲ ਸਕੱਤਰੇਤ ਵਿੱਚ ਇਹ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ ਹੈ।

 

RELATED ARTICLES
- Advertisment -
Google search engine
Google search engine
Google search engine

Most Popular

Recent Comments