Home ਪਟਿਆਲਾ ਅਪਡੇਟ ਰੱਖੜੀ ਦੇ ਤਿਉਹਾਰ ਨੂੰ ਲੈ ਕੇ ਪਟਿਆਲਾ ਡਿਵੀਜ਼ਨ ਦੇ 7 ਡਾਕਘਰ ਛੁੱਟੀਆਂ...

ਰੱਖੜੀ ਦੇ ਤਿਉਹਾਰ ਨੂੰ ਲੈ ਕੇ ਪਟਿਆਲਾ ਡਿਵੀਜ਼ਨ ਦੇ 7 ਡਾਕਘਰ ਛੁੱਟੀਆਂ ਦੌਰਾਨ ਵੀ ਰਹਿਣਗੇ ਖੁੱਲ੍ਹੇ

0

ਪਟਿਆਲਾ, 15 ਜੁਲਾਈ(ਸੰਜੀਵ ਸ਼ਰਮਾ):ਵਿੱਤਰ ਤਿਉਹਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਆਮ ਲੋਕਾਂ ਦੀ ਸਹੂਲਤ ਲਈ ਪਟਿਆਲਾ ਡਾਕ ਡਿਵੀਜ਼ਨ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਸੁਪਰਡੈਂਟ ਡਾਕਘਰ ਪਟਿਆਲਾ ਡਿਵੀਜ਼ਨ ਸ੍ਰੀਮਤੀ ਮੋਨਿਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 15 ਜੁਲਾਈ 2026 ਤੋਂ 28 ਅਗਸਤ 2026 ਤੱਕ ਐਤਵਾਰਾਂ ਅਤੇ ਸਰਕਾਰੀ ਛੁੱਟੀਆਂ ਵਾਲੇ ਦਿਨ ਵੀ ਚੁਣੇ ਹੋਏ ਡਾਕਘਰ ਆਮ ਲੋਕਾਂ ਲਈ ਖੁੱਲ੍ਹੇ ਰਹਿਣਗੇ।

ਇਸ ਦੌਰਾਨ ਇਨ੍ਹਾਂ ਡਾਕਘਰਾਂ ਵਿੱਚ ਰੱਖੜੀਆਂ, ਪਾਰਸਲ ਅਤੇ ਹੋਰ ਡਾਕ ਸਮੱਗਰੀ ਦੀ ਬੁਕਿੰਗ ਦੇ ਨਾਲ-ਨਾਲ ਆਧਾਰ ਨਾਮਾਂਕਨ ਅਤੇ ਆਧਾਰ ਅਪਡੇਟ ਦੀਆਂ ਸੇਵਾਵਾਂ ਵੀ ਉਪਲਬਧ ਰਹਿਣਗੀਆਂ।

ਖੁੱਲ੍ਹੇ ਰਹਿਣ ਵਾਲੇ ਡਾਕਘਰ:

  • ਸਰਹਿੰਦ ਡਾਕਘਰ
  • ਸਮਾਣਾ ਡਾਕਘਰ
  • ਨਾਭਾ ਡਾਕਘਰ
  • ਮੰਡੀ ਗੋਬਿੰਦਗੜ੍ਹ ਡਾਕਘਰ
  • ਪਾਤੜਾਂ ਡਾਕਘਰ
  • ਪਟਿਆਲਾ ਮੁੱਖ ਡਾਕਘਰ
  • ਰਾਜਪੁਰਾ ਮੁੱਖ ਡਾਕਘਰ

ਸ੍ਰੀਮਤੀ ਮੋਨਿਕਾ ਨੇ ਦੱਸਿਆ ਕਿ ਇਸ ਉਪਰਾਲੇ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀਆਂ, ਤੋਹਫ਼ੇ ਅਤੇ ਹੋਰ ਤਿਉਹਾਰੀ ਡਾਕ ਸਮੇਂ ਸਿਰ ਅਤੇ ਸੁਰੱਖਿਅਤ ਢੰਗ ਨਾਲ ਭੇਜ ਸਕਣ।

ਉਨ੍ਹਾਂ ਕਿਹਾ ਕਿ ਪਟਿਆਲਾ ਮੁੱਖ ਡਾਕਘਰ ਅਤੇ ਰਾਜਪੁਰਾ ਮੁੱਖ ਡਾਕਘਰ ਵਿੱਚ ਆਧਾਰ ਨਾਮਾਂਕਨ ਅਤੇ ਆਧਾਰ ਅਪਡੇਟ ਦੀ ਸਹੂਲਤ ਰੋਜ਼ਾਨਾ ਸਵੇਰੇ 7:30 ਵਜੇ ਤੋਂ ਸ਼ਾਮ 7:30 ਵਜੇ ਤੱਕ ਉਪਲਬਧ ਰਹੇਗੀ। ਲੋਕ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈ ਸਕਦੇ ਹਨ।

ਇਸ ਤੋਂ ਇਲਾਵਾ, ਪਟਿਆਲਾ ਡਿਵੀਜ਼ਨ ਅਧੀਨ ਆਉਂਦੇ ਸਾਰੇ ਬਰਾਂਚ ਡਾਕਘਰਾਂ ਵਿੱਚ ਵੀ ਰੱਖੜੀਆਂ ਅਤੇ ਹੋਰ ਡਾਕ ਸਮੱਗਰੀ ਦੀ ਬੁਕਿੰਗ ਜਾਰੀ ਰਹੇਗੀ, ਤਾਂ ਜੋ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਆਪਣੇ ਨੇੜਲੇ ਡਾਕਘਰ ਤੋਂ ਹੀ ਇਹ ਸਹੂਲਤ ਮਿਲ ਸਕੇ।

ਗਾਹਕਾਂ ਦੀ ਸਹੂਲਤ ਲਈ ਡਾਕਘਰਾਂ ਵਿੱਚ ਪਾਰਸਲ ਪੈਕਿੰਗ ਦੀ ਸੁਵਿਧਾ ਵੀ ਉਪਲਬਧ ਹੈ। ਇਸ ਦੇ ਨਾਲ ਹੀ ਵਾਟਰਪ੍ਰੂਫ਼, ਸੈਲਫ਼ ਐਡਹੀਸਿਵ ਅਤੇ ਵਿਸ਼ੇਸ਼ ਡਿਜ਼ਾਈਨ ਵਾਲੇ ਰੱਖੜੀ ਲਿਫ਼ਾਫੇ ਅਤੇ ਬਾਕਸ ਵੀ ਮੁਹੱਈਆ ਕਰਵਾਏ ਜਾ ਰਹੇ ਹਨ।

ਸੁਪਰਡੈਂਟ ਡਾਕਘਰ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਰੱਖੜੀਆਂ, ਤੋਹਫ਼ੇ ਅਤੇ ਹੋਰ ਸਮੱਗਰੀ ਭੇਜਣ ਲਈ ਇੰਡੀਆ ਪੋਸਟ ਦੀ ਸਪੀਡ ਪੋਸਟ, ਰਜਿਸਟਰਡ ਡਾਕ, ਪਾਰਸਲ ਅਤੇ ਹੋਰ ਸੇਵਾਵਾਂ ਦਾ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਭਾਰਤੀ ਡਾਕ ਸਮੇਂ ਸਿਰ, ਸੁਰੱਖਿਅਤ ਅਤੇ ਭਰੋਸੇਯੋਗ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ।

Exit mobile version