Home ਪਟਿਆਲਾ ਅਪਡੇਟ ਸੇਵਾ ਸਦਾ’ ਨੇ ਲਵਾਰਿਸ ਲਾਸ਼ ਦਾ ਕੀਤਾ ਸੰਸਕਾਰ

ਸੇਵਾ ਸਦਾ’ ਨੇ ਲਵਾਰਿਸ ਲਾਸ਼ ਦਾ ਕੀਤਾ ਸੰਸਕਾਰ

0

ਸਨੌਰ, 13 ਜੁਲਾਈ (ਹਰਸ਼ਪ੍ਰੀਤ ਕੌਰ): ਅੰਮ੍ਰਿਤਸਰ-ਦਿੱਲੀ ਕੌਮੀ ਮਾਰਗ ਸੜਕ (ਐਨਐਚ-44) ‘ਤੇ ਸੜਕ ਹਾਦਸੇ ਵਿੱਚ ਇੱਕ ਟਰੱਕ ਚਾਲਕ ਦੀ ਮੌਤ ਹੋ ਗਈ ਸੀ। ਮ੍ਰਿਤਕ ਦੀਆਂ ਉਂਗਲੀਆਂ ‘ਤੇ ਸਮਾਰਟ ਰਿੰਗ ਅਤੇ ਗਲੇ ਵਿੱਚ ਸੋਨੇ ਦੀ ਚੇਨ ਸੀ, ਜਿਸ ਕਰਕੇ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਪਛਾਣ ਨਹੀਂ ਹੋ ਸਕੀ।

ਸਮਾਜ ਸੇਵੀ ਸੰਸਥਾ ਸੇਵਾ ਸਦਾ’ ਦੇ ਮੁਖੀ ਸੋਨਲ ਲਾਹੋਰੀ ਨੇ ਦੱਸਿਆ ਕਿ ਜੇਕਰ ਸਮੇਂ ਸਿਰ ਲਾਸ਼ ਦੀ ਪਛਾਣ ਨਾ ਹੋਵੇ ਤਾਂ ਸਿਵਲ ਹਸਪਤਾਲ ਨਾਲ ਰਾਬਤਾ ਕਰਕੇ ਲਵਾਰਿਸ ਲਾਸ਼ਾਂ ਦਾ ਸਸਕਾਰ ਕੀਤਾ ਜਾਂਦਾ ਹੈ।

ਲੰਬੇ ਸਮੇਂ ਤੋਂ ਨੇਸ਼ਨਲ ਹਾਈਵੇ ਅਥਾਰਟੀ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਟਰੱਕ ਚਾਲਕ ਦੀ ਮੌਤ ਹੋ ਗਈ ਸੀ। ਉਸ ਦੇ ਕੋਲੋਂ ਸਮਾਰਟ ਰਿੰਗ ਅਤੇ ਸੋਨੇ ਦੀ ਚੇਨ ਮਿਲੀ, ਪਰ ਉਸ ਦੀ ਪਛਾਣ ਨਹੀਂ ਹੋ ਸਕੀ। ਇਸ ਕਰਕੇ ਉਸ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਸੰਸਕਾਰ ਕੀਤਾ ਗਿਆ।

ਸੋਨਲ ਲਾਹੋਰੀ ਨੇ ਦੱਸਿਆ ਕਿ ਮ੍ਰਿਤਕ ਦੇ ਸਮਾਨ ਨੂੰ ਦੇਖਦੇ ਹੋਏ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਕਿਸੇ ਚੰਗੇ ਪਰਿਵਾਰ ਨਾਲ ਸਬੰਧਤ ਸੀ, ਪਰ ਪਛਾਣ ਨਾ ਹੋਣ ਕਾਰਨ ਉਸ ਦਾ ਸੰਸਕਾਰ ਕਰਨਾ ਪਿਆ।

 

Exit mobile version