Homeਹਰਿਆਣਾਰਾਜ ਪੱਧਰੀ ਬੀਨ ਵਾਦਨ ਮੁਕਾਬਲੇ ਵਿੱਚ ਜੇਤੂ ਕਲਾਕਾਰਾਂ ਦੀ ਚੋਣ

ਰਾਜ ਪੱਧਰੀ ਬੀਨ ਵਾਦਨ ਮੁਕਾਬਲੇ ਵਿੱਚ ਜੇਤੂ ਕਲਾਕਾਰਾਂ ਦੀ ਚੋਣ

ਹਰਿਆਣਾ, 26 ਸਤੰਬਰ, 2026 (ਸੰਜੀਵ ਸ਼ਰਮਾ): ਕਲਾ ਅਤੇ ਸੱਭਿਆਚਾਰਕ ਕਾਰਜ ਵਿਭਾਗ, ਹਰਿਆਣਾ ਵੱਲੋਂ ਕਰਵਾਏ ਗਏ ਰਾਜ ਪੱਧਰੀ ਬੀਨ ਵਾਦਨ ਟੀਮਾਂ ਦੇ ਮੁਕਾਬਲੇ ਵਿੱਚ ਚੁਣੇ ਗਏ ਜੇਤੂ ਕਲਾਕਾਰਾਂ ਲਈ ਪਹਿਲੇ, ਦੂਜੇ, ਤੀਜੇ ਅਤੇ ਪੰਜ ਤਸੱਲੀ ਪੁਰਸਕਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ।

ਇੱਕ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2 ਸਤੰਬਰ ਨੂੰ ਮਲਟੀ ਆਰਟ ਕਲਚਰਲ ਸੈਂਟਰ, ਹਰਿਆਣਾ ਕਲਾ ਪਰਿਸ਼ਦ, ਕੁਰੂਕਸ਼ੇਤਰ ਵਿਖੇ ਸੂਬੇ ਭਰ ਤੋਂ ਬੀਨ ਵਾਦਨ ਦੀਆਂ ਟੀਮਾਂ ਨੇ ਭਾਗ ਲਿਆ। ਮੁਕਾਬਲੇ ਵਿੱਚ ਸ੍ਰੀ ਰਾਮਬੀਰ ਅਤੇ ਟੀਮ ਨੂੰ ਪਹਿਲੇ ਪੁਰਸਕਾਰ, ਸ੍ਰੀ ਪ੍ਰਦੀਪ ਕੁਮਾਰ ਅਤੇ ਟੀਮ ਨੂੰ ਦੂਜੇ ਪੁਰਸਕਾਰ ਅਤੇ ਸ੍ਰੀ ਜੈ ਸਿੰਘ ਅਤੇ ਟੀਮ ਨੂੰ ਤੀਜੇ ਪੁਰਸਕਾਰ ਲਈ ਚੁਣਿਆ ਗਿਆ ਹੈ।

ਇਸ ਤੋਂ ਇਲਾਵਾ ਸ੍ਰੀ ਕੇਹਰ ਨਾਥ ਅਤੇ ਟੀਮ, ਸ੍ਰੀ ਮਹਿੰਦਰ ਨਾਥ ਅਤੇ ਟੀਮ, ਸ੍ਰੀ ਹਰਪਾਲ ਨਾਥ ਅਤੇ ਟੀਮ, ਸ੍ਰੀ ਰਾਜੂ ਨਾਥ ਅਤੇ ਟੀਮ ਅਤੇ ਸ੍ਰੀ ਪਾਲੀ ਨਾਥ ਅਤੇ ਟੀਮ ਨੂੰ ਕ੍ਰਮਵਾਰ ਤਸੱਲੀ ਪੁਰਸਕਾਰ ਲਈ ਚੁਣਿਆ ਗਿਆ ਹੈ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments