Home ਪੰਜਾਬ ਖ਼ੁਫ਼ੀਆ ਆਪ੍ਰੇਸ਼ਨ: ਸਾਬਕਾ ਸਿਪਾਹੀ ਦੇ ਘਰ ਦੀ ਛੱਤ ਤੋਂ 4 ਕਿੱਲੋ ਹੈਰੋਇਨ...

ਖ਼ੁਫ਼ੀਆ ਆਪ੍ਰੇਸ਼ਨ: ਸਾਬਕਾ ਸਿਪਾਹੀ ਦੇ ਘਰ ਦੀ ਛੱਤ ਤੋਂ 4 ਕਿੱਲੋ ਹੈਰੋਇਨ ਜ਼ਬਤ

0

ਅੰਮ੍ਰਿਤਸਰ, 30 ਜੂਨ (ਹਰਸ਼ਪ੍ਰੀਤ ਕੌਰ): ਬੀ.ਐਸ.ਐਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਸਰਹੱਦੀ ਪਿੰਡ ਦਾਉਕੇ ਵਿੱਚ ਇੱਕ ਘਰ ਦੀ ਛੱਤ ਤੋਂ 4 ਕਿਲੋ ਹੈਰੋਇਨ ਬਰਾਮਦ ਕੀਤੀ । ਅੰਤਰਰਾਸ਼ਟਰੀ ਬਾਜ਼ਾਰ ਵਿਚ ਫੜੀ ਗਈ ਹੈਰੋਇਨ ਦੀ ਕੀਮਤ 20 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਬੀ.ਐਸ.ਐਫ. ਨੂੰ ਇਕ ਸੇਵਾਮੁਕਤ ਸਿਪਾਹੀ ਨੇ ਦੱਸਿਆ ਕਿ ਉਸ ਦੇ ਘਰ ਦੀ ਛੱਤ ‘ਤੇ ਚਿੱਟੇ ਰੰਗ ਦੇ ਪੈਕਟ ਪਏ ਹਨ। ਦੂਜੇ ਪਾਸੇ ਜਾਂਚ ਦੌਰਾਨ ਸਾਹਮਣੇ ਆਇਆ ਕਿ ਛੱਤ ‘ਤੇ ਪਏ ਪੈਕੇਟ ਖੁੱਲ੍ਹੇ ਸਨ ਅਤੇ ਇਹ ਡਰੋਨ ਦੁਆਰਾ ਸੁੱਟੇ ਗਏ ਨਹੀਂ ਜਾਪਦੇ ਸਨ ਕਿਉਂਕਿ ਜਦੋਂ ਪੈਕਟ ਨੂੰ ਡਰੋਨ ਰਾਹੀਂ ਸੁੱਟਿਆ ਜਾਂਦਾ ਹੈ ਤਾਂ ਇਹ ਪੀਲੇ ਰੰਗ ਦੇ ਮਜ਼ਬੂਤ ​​ਪਲਾਸਟਿਕ ਵਿੱਚ ਪੈਕ ਹੁੰਦਾ ਹੈ ਜੋ ਫਟਦਾ ਨਹੀਂ ਪਰ ਇਹ ਪੈਕਟ ਖੁੱਲ੍ਹੇ ਪਏ ਸਨ। ਫਿਲਹਾਲ ਸੁਰੱਖਿਆ ਏਜੰਸੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

 

Exit mobile version