Home ਪੰਜਾਬ ਸਵੱਛਤਾ ਅਭਿਆਨ ਤਹਿਤ ਐਸ.ਡੀ.ਐਮ. ਵੱਲੋਂ ਆਮ ਲੋਕਾਂ ਨੂੰ ਆਲਾ-ਦੁਆਲਾ ਤੇ ਖਾਲੀ ਪਲਾਟ...

ਸਵੱਛਤਾ ਅਭਿਆਨ ਤਹਿਤ ਐਸ.ਡੀ.ਐਮ. ਵੱਲੋਂ ਆਮ ਲੋਕਾਂ ਨੂੰ ਆਲਾ-ਦੁਆਲਾ ਤੇ ਖਾਲੀ ਪਲਾਟ ਸਾਫ਼ ਰੱਖਣ ਦੀ ਪੁਰਜ਼ੋਰ ਅਪੀਲ

SDM Appeals to Public to Keep Surroundings and Vacant Plots Clean

0
ਅਮਲੋਹ/ਗੋਬਿੰਦਗੜ੍ਹ 03 ਸਤੰਬਰ, 2026 (ਜਗਜੀਤ ਸਿੰਘ) :  ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਸਾਫ਼-ਸੁਥਰਾ ਅਤੇ ਬਿਮਾਰੀ-ਮੁਕਤ ਬਣਾਉਣ ਦੇ ਮਕਸਦ ਨਾਲ 29 ਅਗਸਤ ਤੋਂ 10 ਦਿਨਾਂ ਵਿਸ਼ੇਸ਼ ‘ਸਵੱਛਤਾ ਅਭਿਆਨ’ ਚਲਾਇਆ ਗਿਆ ਹੈ। ਇਸ ਮੁਹਿੰਮ ਤਹਿਤ ਉਪ ਮੰਡਲ ਮੈਜਿਸਟਰੇਟ, ਅਮਲੋਹ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਘਰਾਂ, ਆਲੇ-ਦੁਆਲੇ ਅਤੇ ਖ਼ਾਸ ਤੌਰ ’ਤੇ ਖਾਲੀ ਪਏ ਪਲਾਟਾਂ ਦੀ ਪੂਰੀ ਸਾਫ਼-ਸਫ਼ਾਈ ਰੱਖਣ। ਐਸ.ਡੀ.ਐਮ ਹਰਵੀਰ ਕੌਰ ਨੇ ਦੱਸਿਆ ਕਿ ਹਲਕਾ ਅਮਲੋਹ ਦੇ ਵਿਧਾਇਕ ਵੱਲੋਂ ਖ਼ੁਦ ਵੱਖ-ਵੱਖ ਥਾਵਾਂ ’ਤੇ ਜਾ ਕੇ ਪ੍ਰਸ਼ਾਸਨਿਕ ਟੀਮਾਂ ਨਾਲ ਤਾਲਮੇਲ ਕਰਕੇ ਜਿੱਥੇ ਵੀ ਕੂੜਾ-ਕਰਕਟ ਇਕੱਠਾ ਹੋਇਆ ਹੈ ਉੱਥੇ ਸਫ਼ਾਈ ਕਾਰਜ ਯਕੀਨੀ ਬਣਾਏ ਜਾ ਰਹੇ ਹਨ। ਐਸ.ਡੀ.ਐਮ. ਹਰਵੀਰ ਕੌਰ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਖਾਲੀ ਪਲਾਟਾਂ ਵਿੱਚ ਕੂੜਾ ਅਤੇ ਗੰਦਗੀ ਜਮ੍ਹਾਂ ਹੋਣ ਕਾਰਨ ਡੇਂਗੂ, ਮਲੇਰੀਆ ਵਰਗੀਆਂ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ, ਜੋ ਕਿ ਮਨੁੱਖੀ ਜਾਨਾਂ ਲਈ ਘਾਤਕ ਸਿੱਧ ਹੋ ਸਕਦਾ ਹੈ। ਉਨ੍ਹਾਂ ਸਮੂਹ ਪਲਾਟ ਮਾਲਕਾਂ ਨੂੰ ਹਦਾਇਤ ਕੀਤੀ ਕਿ ਖਾਲੀ ਪਏ ਪਲਾਟਾਂ ਦੀ ਤੁਰੰਤ ਸਾਫ਼-ਸਫ਼ਾਈ ਕਰਵਾਈ ਜਾਵੇ ਜਾਂ ਉਹਨਾਂ ਦੀ ਚਾਰਦੀਵਾਰੀ ਕਰਵਾ ਕੇ ਸਾਫ਼-ਸੁਥਰਾ ਰੱਖਿਆ ਜਾਵੇ ਅਤੇ ਖੁੱਲ੍ਹੇ ਵਿੱਚ ਕੂੜਾ ਸੁੱਟਣ ਤੋਂ ਪੂਰੀ ਤਰ੍ਹਾਂ ਗੁਰੇਜ਼ ਕੀਤਾ ਜਾਵੇ।
ਐਸ.ਡੀ.ਐਮ. ਅਮਲੋਹ ਨੇ ਦੱਸਿਆ ਕਿ ਜੇਕਰ ਲੋਕਾਂ ਵੱਲੋਂ ਜਾਂ ਪਲਾਟ ਮਾਲਕ ਵੱਲੋਂ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕੀਤੀ ਗਈ ਅਤੇ ਖਾਲੀ ਪਲਾਟਾਂ ਵਿੱਚ ਗੰਦਗੀ ਪਾਈ ਗਈ, ਤਾਂ ਮਿਉਂਸਪਲ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਐਸ.ਡੀ.ਐਮ. ਅਮਲੋਹ ਵੱਲੋਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਅਤੇ ਪਿੰਡਾਂ ਨੂੰ ਸਵੱਛ ਰੱਖਣਾ ਜਿੱਥੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ, ਉੱਥੇ ਹੀ ਹਰੇਕ ਨਾਗਰਿਕ ਦਾ ਵੀ ਇਹ ਬਰਾਬਰ ਦਾ ਫ਼ਰਜ਼ ਬਣਦਾ ਹੈ। ਇਸ ਲਈ ਸਮੂਹ ਵਸਨੀਕ ਪੰਜਾਬ ਸਰਕਾਰ ਦੀ ਇਸ ਵਿਸ਼ੇਸ਼ ਮੁਹਿੰਮ ਵਿੱਚ ਪੂਰਨ ਸਹਿਯੋਗ ਦੇ ਕੇ ਆਪਣੇ ਇਲਾਕੇ ਨੂੰ ਸਾਫ਼ ਅਤੇ ਸਿਹਤਮੰਦ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।

Exit mobile version