Homeਪੰਜਾਬ ਵੈਟਨਰੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਏਮਜ਼ ਨਵੀਂ ਦਿੱਲੀ ਵਿਖੇ ਰਾਸ਼ਟਰੀ ਜੈਵਿਕ- ਸੁਰੱਖਿਆ ਸੰਵਾਦ ਵਿੱਚ ਯੋਗਦਾਨ ਪਾਇਆ

 ਵੈਟਨਰੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਏਮਜ਼ ਨਵੀਂ ਦਿੱਲੀ ਵਿਖੇ ਰਾਸ਼ਟਰੀ ਜੈਵਿਕ- ਸੁਰੱਖਿਆ ਸੰਵਾਦ ਵਿੱਚ ਯੋਗਦਾਨ ਪਾਇਆ

Veterinary University scientists contribute to National Bio-safety Dialogue at AIIMS

ਲੁਧਿਆਣਾ, 23 ਸਤੰਬਰ, 2026 (ਗੁਰਮੀਤ ਸਿੰਘ ਤੁੰਗ) : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦੇ ‘ਸੈਂਟਰ ਫਾਰ ਵਨ ਹੈਲਥ’ ਦੇ ਨਿਰਦੇਸ਼ਕ, ਡਾ. ਜਸਬੀਰ ਸਿੰਘ ਬੇਦੀ ਨੇ “ਭਾਰਤ ਵਿੱਚ ਜੈਵਿਕ- ਸੁਰੱਖਿਆ ਪ੍ਰਯੋਗਸ਼ਾਲਾਵਾਂ ਬਾਰੇ ਦੂਜੀ ਤਕਨੀਕੀ ਵਰਕਿੰਗ ਗਰੁੱਪ ਮੀਟਿੰਗ” ਵਿੱਚ ਹਿੱਸਾ ਲਿਆ। ਇਹ ਚਾਰ-ਰੋਜ਼ਾ ਸਮਾਗਮ ਏਮਜ਼, ਨਵੀਂ ਦਿੱਲੀ ਵਿਖੇ ਆਯੋਜਿਤ ਕੀਤਾ ਗਿਆ ਸੀ। ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ ਕੁਲਪਤੀ ਨੇ ਇਸ ਵੱਕਾਰੀ ਮੀਟਿੰਗ ਵਿੱਚ ਯੂਨੀਵਰਸਿਟੀ ਦੀ ਨੁਮਾਇੰਦਗੀ ਕਰਨ ਲਈ ‘ਸੈਂਟਰ ਫਰ ਵਨ ਹੈਲਥ’ ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ।

ਇਹ ਸਮਾਗਮ “ਜੈਵਿਕ- ਸੁਰੱਖਿਆ ਅਤੇ ਵਿਸ਼ੇਸ਼ ਰੋਗਾਣੂਆਂ ਬਾਰੇ ਖੋਜ ਦੀ ਤਿਆਰੀ ‘ਤੇ ਰਾਸ਼ਟਰੀ ਰਣਨੀਤਕ ਸੰਵਾਦ” ਦਾ ਮੁੱਖ ਹਿੱਸਾ ਸੀ। ਇਸ ਸੰਵਾਦ ਵਿੱਚ ਪ੍ਰਮੁੱਖ ਸੰਸਥਾਵਾਂ ਦੇ ਉੱਘੇ ਵਿਗਿਆਨੀ ਅਤੇ ਵਿਸ਼ਾ ਮਾਹਰ ਇਕੱਠੇ ਹੋਏ, ਜਿਨ੍ਹਾਂ ਵਿੱਚ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ, ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ, ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ, ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਇਸਟੈਬਲਿਸ਼ਮੈਂਟ, ਏਮਜ਼ ਨਵੀਂ ਦਿੱਲੀ, ਬਾਇਓਟੈਕਨਾਲੋਜੀ ਵਿਭਾਗ, ਵਿਗਿਆਨ ਅਤੇ ਤਕਨਾਲੋਜੀ ਵਿਭਾਗ ਅਤੇ ਹੋਰ ਪ੍ਰਮੁੱਖ ਸੰਸਥਾਵਾਂ ਸ਼ਾਮਲ ਸਨ।

ਡਾ. ਬੇਦੀ ਨੇ ਦੇਸ਼ ਭਰ ਦੇ 25 ਚੋਣਵੇਂ ਵਿਗਿਆਨੀਆਂ ਦੇ ਸਮੂਹ ਨੂੰ “ਜ਼ੂਨੋਸਿਸ (ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਣ ਵਾਲੀਆਂ ਬਿਮਾਰੀਆਂ) ਦੀ ਰੋਕਥਾਮ, ਨਿਗਰਾਨੀ ਅਤੇ ਜੋਖਮ ਘਟਾਉਣ ਲਈ ਭਾਈਚਾਰਾ-ਅਧਾਰਿਤ ‘ਵਨ ਹੈਲਥ’ ਰਣਨੀਤੀਆਂ” ਵਿਸ਼ੇ ‘ਤੇ ਇੱਕ ਮਾਹਰ ਲੈਕਚਰ ਵੀ ਦਿੱਤਾ। ਡਾ. ਬੇਦੀ ਨੇ ਰਾਸ਼ਟਰੀ ਸਿਹਤ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਭਾਈਚਾਰਾ-ਕੇਂਦਰਿਤ ਨਿਗਰਾਨੀ, ਬਹੁਖੇਤਰੀ ਤਾਲਮੇਲ, ਜ਼ੂਨੋਟਿਕ ਖਤਰਿਆਂ ਦੀ ਸ਼ੁਰੂਆਤੀ ਪਛਾਣ ਅਤੇ ਸਥਾਨਕ ਪੱਧਰ ‘ਤੇ ਢੁੱਕਵੇਂ ਜੋਖਮ-ਘਟਾਉਣ ਦੇ ਉਪਾਵਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਇਸੇ ਸੈਂਟਰ ਦੇ ਡਾ: ਪੰਕਜ ਢਾਕਾ ਨੂੰ ਤਕਨੀਕੀ ਕਾਰਜ ਸਮੂਹ ਲਈ ਵੀ ਨਾਮਜ਼ਦ ਕੀਤਾ ਗਿਆ ਸੀ, ਜਿਸ ਨਾਲ ਰਾਸ਼ਟਰੀ ਜੈਵਿਕ ਸੁਰਖਿਆ ਮਾਰਗਦਰਸ਼ਨ ਦੇ ਵਿਕਾਸ ਵਿੱਚ ਯੂਨੀਵਰਸਿਟੀ ਦੇ ਯੋਗਦਾਨ ਨੂੰ ਹੋਰ ਮਜ਼ਬੂਤੀ ਮਿਲੀ। ਡਾ: ਵਿਕਰਮ ਸੈਣੀ, ਏਮਜ਼, ਨਵੀਂ ਦਿੱਲੀ ਅਤੇ SOTER, ਰੋਸਵੈੱਲ, ਜਾਰਜੀਆ, ਅਮਰੀਕਾ ਤੋਂ ਅੰਤਰਰਾਸ਼ਟਰੀ ਮਾਹਰ ਨਤਾਸ਼ਾ ਕੇ. ਗ੍ਰਿਫਿਥ ਦੁਆਰਾ ਤਾਲਮੇਲ ਕੀਤਾ ਗਿਆ ਇਹ ਪ੍ਰੋਗਰਾਮ ਪ੍ਰਯੋਗਸ਼ਾਲਾ ਮਾਪਦੰਡਾਂ ਅਤੇ ਉੱਚ-ਨਿਯੰਤਰਣ ਸਹੂਲਤ ਕਾਰਜਾਂ ‘ਤੇ ਕੇਂਦ੍ਰਿਤ ਸੀ।ਇਹ ਭਾਗੀਦਾਰੀ ਵਨ ਹੈਲਥ, ਜ਼ੂਨੋਸਿਸ ਰੋਕਥਾਮ ਅਤੇ ਜੈਵਿਕ ਸੁਰੱਖਿਆ ਤਿਆਰੀ ਵਿੱਚ ਯੂਨੀਵਰਸਿਟੀ ਦੀ ਵਧਦੀ ਰਾਸ਼ਟਰੀ ਅਗਵਾਈ ਨੂੰ ਦਰਸਾਉਂਦੀ ਹੈ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments